ਸੰਗਠਨਾਤਮਿਕ ਢਾਂਚੇ ਦੇ ਵਿਸਥਾਰ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹਲਕਾ ਖੇਮਕਰਨ ਦੀ ਮੀਟਿੰਗ ਆਯੋਜਿਤ

0
63
ਲੋਕ ਸਭਾ ਪ੍ਰਵਾਸ ਯੋਜਨਾ ਤਹਿਤ ਪਾਰਟੀ ਆਗੂਆਂ ਦੀਆਂ ਲਗਾਈਆਂ ਡਿਊਟੀਆਂ
ਰਾਕੇਸ਼ ਨਈਅਰ ਚੋਹਲਾ
ਖੇਮਕਰਨ/ਤਰਨਤਾਰਨ,27 ਜਨਵਰੀ 2023
ਲੋਕ ਸਭਾ ਪ੍ਰਵਾਸ ਯੋਜਨਾ ਤਹਿਤ ਸੰਗਠਨਾਤਮਿਕ ਢਾਂਚੇ ਦੇ ਵਿਸਥਾਰ ਅਤੇ ਹੋਰ ਮਜਬੂਤੀ ਲਈ ਵਿਧਾਨ ਸਭਾ ਹਲਕਾ ਖੇਮਕਰਨ ਕੋਰ ਗਰੁੱਪ ਦੇ ਆਗੂਆਂ ਦੀ ਮੀਟਿੰਗ ਸ਼ਨੀਵਾਰ ਨੂੰ ਜਿਲਾ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸਮੁੱਚੇ ਆਗੂਆਂ ਨੂੰ ਬੂਥ,ਸਰਕਲ ਅਤੇ ਹਲਕਾ ਪੱਧਰ ‘ਤੇ ਸੰਗਠਨ ਦੀ ਮੁਕੰਮਲ ਪ੍ਰੀਕਿਰਿਆ ਨੂੰ ਜਲਦੀ ਨੇਪਰੇ ਚਾੜਣ ਦੇ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਵਿਸੇਸ਼ ਤੌਰ ‘ਤੇ ਲੋਕ ਸਭਾ ਖਡੂਰ ਸਾਹਿਬ ਦੇ ਕਨਵੀਨਰ ਸ.ਮਨਜੀਤ ਸਿੰਘ ਰਾਏ,ਹਲਕਾ ਖੇਮਕਰਨ ਦੇ ਕਨਵੀਨਰ ਸਦਾ ਨੰਦ ਚੋਪੜਾ,ਸਹਿ ਪ੍ਰਭਾਰੀ ਤੇ ਪ੍ਰਦੇਸ ਕਾਰਜਕਾਰਣੀ ਮੈਬਰ ਸ.ਅਨੂਪ ਸਿੰਘ ਭੁੱਲਰ,ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਜ਼ਿਲ੍ਹਾ ਮਹਾਂਮੰਤਰੀ ਸ਼ਿਵ ਕੁਮਾਰ ਸੋਨੀ,ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੰਡਲ ਖਾਲੜਾ ਪ੍ਰਧਾਨ ਅਮਨ ਸ਼ਰਮਾ, ਸਾਬਕਾ ਸਰਪੰਚ ਸੁਰੇਸ਼ ਕੁਮਾਰ ਪਿੰਕਾ,ਸਰਪੰਚ ਮਹਿਤਾਬ ਸਿੰਘ ਰਾਜੋਕੇ,ਸਰਪੰਚ ਸਾਹਿਬ ਸਿੰਘ ਮਹਿੰਦੀਪੁਰ,ਸਾਬਕਾ ਸਰਪੰਚ ਨਿਸ਼ਾਨ ਸਿੰਘ ਰਾਜੋਕੇ,ਸਰਪੰਚ ਗੁਰਵੰਤ ਸਿੰਘ,ਕੇਵਲ ਸਿੰਘ ਦਾਸੂਵਾਲ,ਰਾਜ ਕੁਮਾਰ ਚੋਪੜਾ, ਨਿਰਮਲ ਸਿੰਘ ਦਿਓਲ,ਮੈਂਬਰ ਪੰਚਾਇਤ ਬਲਵਿੰਦਰ ਸਿੰਘ ਵਲਟੋਹਾ,ਵਰਿੰਦਰ ਸਿੰਘ,ਸਾਬਕਾ ਸਰਪੰਚ ਹਰਜਿੰਦਰ ਸਿੰਘ ਲਾਡੀ ਰਵੀ ਚੋਪੜਾ,ਪਵਨ ਪੁਰੀ ਅਤੇ ਹਲਕਾ ਖੇਮਕਰਨ ਕੋਰ ਗਰੁੱਪ ਮੈਂਬਰਾ ਨੇ ਸ਼ਿਰਕਤ ਕੀਤੀ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਹੀ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰ ਨੂੰ ਮਾਣ ਸਨਮਾਨ ਦਿੰਦੀ ਹੈ,ਜੋ ਵੀ ਵਰਕਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਮਜਬੂਤੀ ਲਈ ਕੰਮ ਕਰੇਗਾ ਅਤੇ ਆਪਣੇ ਬੂਥ,ਸਰਕਲ,ਹਲਕੇ ਵਿੱਚ ਵਧੀਆ ਕਾਰਗੁਜਾਰੀ ਦਿਖਾਏਗਾ ਪਾਰਟੀ ਉਸ ਨੂੰ ਆਪਣੇ ਆਪ ਹੀ ਬੁਲੰਦੀਆਂ ਤੱਕ ਲੈਕੇ ਜਾਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜਿੱਥੇ ਭਾਜਪਾ ਲੀਡਰਸ਼ਿਪ ਦਾ ਸਵਾਗਤ ਕੀਤਾ ਉਥੇ ਹੀ ਸਾਰੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਉਤਸ਼ਾਹਿਤ ਵੀ ਕੀਤਾ ਕਿ ਸਾਰੇ ਇਕਜੁੱਟ ਹੋ ਕੇ ਪਾਰਟੀ ਦੀ ਮਜਬੂਤੀ ਲਈ ਵੱਧ ਤੋਂ ਵੱਧ ਪਾਰਟੀ ਮੁਤਾਬਕ ਕੰਮ ਕਰਨ।ਉਨ੍ਹਾਂ ਕਿਹਾ ਕਿ ਪਾਰਟੀ ਟਰੈਕ ਤੋਂ ਵੱਖ ਹੋ ਕੇ ਚੱਲਣ ਵਾਲੇ ਲੋਕਾਂ ਦੀ ਹਰ ਗਤੀਵਿਧੀ ਅਤੇ ਕਾਰਗੁਜਾਰੀ ਉੱਪਰ ਪਾਰਟੀ ਬਹੁਤ ਗੌਰ ਨਾਲ ਵਿਚਾਰ ਕਰਦੀ ਹੈ,ਇਸ ਲਈ ਵਰਕਰ ਉਹੀ ਅੱਗੇ ਵਧਦਾ ਹੈ ਜੋ ਪਾਰਟੀ ਦੀ ਰੀਤੀ ਨੀਤੀ ਅਤੇ ਵਿਚਾਰਧਾਰਾ ਨੂੰ ਸਮਝ ਕੇ ਚੱਲਦਾ ਹੈ।

LEAVE A REPLY

Please enter your comment!
Please enter your name here