ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੜਵਾਸ ਦੀ ਗੁਰਵਿੰਦਰ ਕੌਰ ਰਾਣੀ ਦੀ ਜਲਦੀ ਹੋਵੇਗੀ ਪੰਜਾਬ ਵਾਪਸੀ

0
600

ਮਲੇਸ਼ੀਆ ਵਿੱਚ ਲੰਬੇ ਸਮੇਂ ਤੋਂ ਫਸੀ; ਮੁੱਖ ਮੰਤਰੀ ਨੇ ਕਿਹਾ, ਭਾਰਤੀ ਦੂਤਾਵਾਸ ਨਾਲ ਸੰਪਰਕ ਹੋਇਆ

ਰਾਣੀ ਨੇ ਮਲੇਸ਼ੀਆ ਤੋਂ ਵੀਡੀਓ ਜਾਰੀ ਕਰਦਿਆਂ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ

ਸੰਗਰੂਰ, 13 ਅਗਸਤ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਅਕੜਵਾਸ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਰਾਣੀ ਕੌਰ ਜਲਦੀ ਹੀ ਦੇਸ਼ ਵਾਪਸੀ ਕਰ ਸਕਦੀ ਹੈ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜਾਰੀ ਕਰਦਿਆਂ ਕਿਹਾ ਕਿ ਰਾਣੀ ਕੌਰ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨੂੰ ਉਮੀਦ ਹੈ ਕਿ ਕਾਗਜ਼ੀ ਕਾਰਵਾਈ ਤੋਂ ਬਾਅਦ ਉਹ ਜਲਦੀ ਹੀ ਆਪਣੇ ਪਰਿਵਾਰ ‘ਚ ਵਾਪਸ ਆ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਣੀ ਕੌਰ ਲੰਬੇ ਸਮੇਂ ਤੋਂ ਮਲੇਸ਼ੀਆ ਵਿੱਚ ਫਸੀ ਹੋਈ ਸੀ। ਉਹ ਲੰਬੇ ਸਮੇਂ ਤੋਂ ਆਪਣੇ ਵਤਨ ਪਰਤਣ ਦੀ ਮੰਗ ਕਰ ਰਹੀ ਸੀ। ਭਾਰਤੀ ਦੂਤਾਵਾਸ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਰਾਣੀ ਕੌਰ ਆਪਣੇ ਦੇਸ਼ ਆ ਜਾਵੇਗੀ।

ਜ਼ਿਕਰਯੋਗ ਹੈ ਕਿ ਮਲੇਸ਼ੀਆ ਤੋਂ ਸੰਗਰੂਰ ਨਿਵਾਸੀ ਰਾਣੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਉਹ ਰੋਂਦੀ ਹੋਈ ਘਰ ਵਾਪਸੀ ਦੀ ਬੇਨਤੀ ਕਰ ਰਹੀ ਹੈ। ਉਹ ਕਹਿ ਰਹੀ ਹੈ ਕਿ ਜਿਸ ਕੰਮ ਲਈ ਟਰੈਵਲ ਏਜੰਟ ਵੱਲੋਂ ਉਸ ਨੂੰ ਮਲੇਸ਼ੀਆ ਭੇਜਿਆ ਗਿਆ ਸੀ ਉਹ ਕੰਮ ਨਾ ਕਰਵਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਰਾਣੀ ਇੱਕ ਮਹੀਨਾ ਪਹਿਲਾਂ ਮਲੇਸ਼ੀਆ ਗਈ ਸੀ ਰਾਣੀ

ਸੰਗਰੂਰ ਦੇ ਪਿੰਡ ਅਕੜਵਾਸ ਦੀ ਰਹਿਣ ਵਾਲੀ ਰਾਣੀ ਕਰੀਬ ਇੱਕ ਮਹੀਨਾ ਪਹਿਲਾਂ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਗਈ ਸੀ। ਵਾਇਰਲ ਵੀਡੀਓ ‘ਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਘਰ ‘ਚ ਬੰਦ ਕਰ ਦਿੱਤਾ ਗਿਆ ਹੈ ਅਤੇ ਖਾਣ ਲਈ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਸ ਦਾ ਪਾਸਪੋਰਟ ਵੀ ਰੱਖਿਆ ਗਿਆ ਹੈ ਭਾਵੇਂ ਉਹ ਭਾਰਤ ਪਰਤਣਾ ਚਾਹੁੰਦੀ ਹੈ। ਉਦੋਂ ਤੋਂ ਪੰਜਾਬ ‘ਚ ਰਹਿ ਰਹੀ ਲੜਕੀ ਦੇ ਮਾਪੇ ਚਿੰਤਤ ਹਨ।

ਰਾਣੀ ਨੂੰ ਨੌਕਰੀ ਦਿਵਾਉਣ ਲਈ ਰਿਸ਼ਤੇਦਾਰ ਲੈ ਕੇ ਗਿਆ ਸੀ ਮਲੇਸ਼ੀਆ

ਰਾਣੀ ਦੀ ਭੈਣ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ ਭੇਜਣ ਵਾਲਾ ਏਜੰਟ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਰਾਣੀ ਨੇ ਸੈਲੂਨ ਦਾ ਕੋਰਸ ਕੀਤਾ ਹੈ। ਰਿਸ਼ਤੇਦਾਰ ਨੇ ਕਿਹਾ ਸੀ ਕਿ ਉਸ ਨੂੰ ਮਲੇਸ਼ੀਆ ਵਿਚ ਚੰਗੀ ਨੌਕਰੀ ਮਿਲ ਜਾਵੇਗੀ। ਉਸ ਨੇ ਕਿਹਾ ਕਿ ਉਸ ਦਾ ਉੱਥੇ ਆਪਣਾ ਸੈਲੂਨ ਹੈ ਅਤੇ ਰਾਣੀ ਨੂੰ ਉੱਥੇ ਕੰਮ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗੁਰਵਿੰਦਰ ਨੂੰ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਭੇਜ ਦਿੱਤਾ ਗਿਆ।

LEAVE A REPLY

Please enter your comment!
Please enter your name here