* ਮੁੱਖ ਮੁਲਜ਼ਮ ਯੂ.ਪੀ. ਦਾ ਰਹਿਣ ਵਾਲਾ ਫੌਜੀ
ਚੰਡੀਗੜ੍ਹ/ਸੰਗਰੂਰ (ਸਾਂਝੀ ਸੋਚ ਬਿਊਰੋ) -ਸੰਗਰੂਰ ਜ਼ਿਲਾ ਪੁਲਿਸ ਨੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਦੋ ਦੇਸੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਵਾਸੀ ਜ਼ਿਲਾ ਅਲੀਗੜ (ਯੂਪੀ) ਅਤੇ ਕੁਲਵਿੰਦਰ ਸਿੰਘ ਵਾਸੀ ਕਰੀਈਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਐਸ.ਐਸ.ਪੀ. ਸੰਗਰੂਰ ਸਵਪਨ ਸਰਮਾ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜ਼ਿਲਾ ਸੰਗਰੂਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੈਰਕਨੂੰਨੀ ਹਥਿਆਰਾਂ ਦੀ ਸਪਲਾਈ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਡੀਐਸਪੀ ਯੋਗੇਸ ਕੁਮਾਰ, ਇੰਸਪੈਕਟਰ ਦੀਪਿੰਦਰ ਸਿੰਘ ਇੰਚਾਰਜ ਅਪਰਾਧ ਸ਼ਾਖਾ ਦੀ ਅਗਵਾਈ ਵਿੱਚ ਇੱਕ ਵਿਸੇਸ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਦੀ ਜਾਂਚ ਦੌਰਾਨ ਐਸਆਈਟੀ ਇਸ ਅੰਤਰਰਾਜੀ ਰੈਕੇਟ ਦਾ ਪਰਦਾਫਾਸ ਕਰਨ ਵਿੱਚ ਕਾਮਯਾਬ ਰਹੀ।ਉਨ੍ਹਾਂ ਕਿਹਾ ਕਿ ਪਵਨ ਵੱਲੋਂ ਕੀਤਾ ਗਿਆ ਇਹ ਦੌਰਾ ਪੰਜਾਬ ਵਿੱਚ ਕੀਤੇ ਗਏ ਕਈ ਦੌਰਿਆਂ ਵਿੱਚੋਂ ਇੱਕ ਸੀ ਜਿਸ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਵਨ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਖੇਤਰ ਵਿੱਚ ਕਈ ਹਥਿਆਰ ਸਪਲਾਈ ਕੀਤੇ ਹਨ। ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਮੁਲਜਮ ਪਵਨ ਜ਼ਿਲਾ ਅਲੀਗੜ (ਯੂਪੀ) ਦੇ ਰਹਿਣ ਵਾਲੇ ਚੰਚਲ ਕੁਮਾਰ, ਜੋ ਕਿ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਮਾਓ ਵਿਖੇ ਤਾਇਨਾਤ ਹੈ, ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਸਪੱਸ਼ਟ ਤੌਰ ’ਤੇ ਚੰਚਲ ਕੁਮਾਰ ਮੱਧ ਪ੍ਰਦੇਸ਼ ਦੇ ਗੈਰਕਨੂੰਨੀ ਹਥਿਆਰ ਨਿਰਮਾਤਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕਈ ਸਾਥੀ ਹਨ, ਜੋ ਰਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਦੇਸੀ ਹਥਿਆਰ ਪਹੁੰਚਾਉਂਦੇ ਹਨ। ਵਿਸੇਸ ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਮੱਧ ਪ੍ਰਦੇਸ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦਾ ਧੁਰਾ ਬਣ ਗਿਆ ਹੈ। ਪਿਛਲੇ ਮਾਮਲਿਆਂ ਦੀ ਜਾਂਚ ਵੀ ਦੇਸੀ ਹਥਿਆਰਾਂ ਦਾ ਧੁਰਾ ਹੋਣ ਸਬੰਧੀ ਮੱਧ ਪ੍ਰਦੇਸ਼ ਵੱਲ ਇਸ਼ਾਰਾ ਕਰਦੀ ਹੈ। ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਸੰਗ
Boota Singh Basi
President & Chief Editor