ਸੰਗਰੂਰ ਵਿਖੇ ਗੰਨ ਹਾਊਸ ਵਿਖੇ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ, 5 ਵਿਅਕਤੀ ਗ੍ਰਿਫਤਾਰ  

0
114
ਡੀਆਈਜੀ ਹਰਚਰਨ ਸਿੰਘ ਭੁੱਲਰ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ
ਸੰਗਰੂਰ,
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਪਟਿਆਲਾ ਰੇਂਜ ਪਟਿਆਲਾ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਸ਼ਹਿਰ ਸੰਗਰੂਰ ਵਿਖੇ ਗੰਨ ਹਾਊਸ ਵਿੱਚ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 05 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀਸ਼ੁਦਾ ਅਸਲਾ ਕੁੱਲ 14 ਵੈਪਨ ਸਮੇਤ 30 ਕਾਰਤੂਸ (05 ਪਿਸਟਲ, 05 ਰਿਵਾਲਵਰ, 03 ਬੰਦੂਕਾਂ, 01 ਰਾਇਫਲ) ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, 01 ਇਲੈਕਟ੍ਰੀਕਲ ਕਟਰ, 01 ਹਥੌੜਾ ਅਤੇ 01 ਰਾਡ ਬ੍ਰਾਮਦ ਕਰਾਏ ਗਏ।
ਡੀਆਈਜੀ ਸ੍ਰੀ ਹਰਚਰਨ ਸਿੰਘ ਭੁੱਲਰ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12-13/01/2024 ਦੀ ਦਰਮਿਆਨੀ ਰਾਤ ਨੂੰ ਚੰਚਲ ਗੰਨ ਹਾਊਸ ਸੰਗਰੂਰ ਵਿੱਚੋਂ ਨਾਮਲੂਮ ਵਿਅਕਤੀਆਂ ਵੱਲੋਂ ਅਸਲਾ ਅਤੇ ਕਾਰਤੂਸ ਚੋਰੀ ਕੀਤੇ ਗਏ ਸਨ ਜਿਸ ਤਹਿਤ ਚੰਚਲ ਕੁਮਾਰ ਪੁੱਤਰ ਚਤਰ ਭੁੱਜ ਗੋਇਲ ਵਾਸੀ ਮਕਾਨ ਨੰਬਰ 309, ਰਾਮ ਬਸਤੀ ਸੰਗਰੂਰ ਦੇ ਬਿਆਨ ਦੇ ਅਧਾਰ ਉਤੇ ਮੁਕੱਦਮਾ ਨੰਬਰ 04 ਮਿਤੀ 13/01/2024 ਅ/ਧ 380,457 ਹਿੰ: ਡੰ: ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਸੰਗਰੂਰ ਵੱਲੋਂ ਮੁਕੱਦਮਾ ਨੂੰ ਹੱਲ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਮਨੋਜ ਗੋਰਸੀ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ, ਸ੍ਰੀ ਸੁਖਦੇਵ ਸਿੰਘ, ਉਪ ਕਪਤਾਨ ਪੁਲਿਸ (ਡੀ) ਸੰਗਰੂਰ, ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ, ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੰਗਰੂਰ, ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਖਨੌਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਦਿੜਬਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ ਕਥਿਤ ਦੋਸ਼ੀਆਂ ਪਵਨਦੀਪ ਸਿੰਘ ਉਰਫ ਪੰਮਾ ਪੁੱਤਰ ਬਲਵਿੰਦਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਹਰਮਨ ਨਗਰ, ਨੇੜੇ ਮੱਛੀ ਪਾਲਣ ਚਨਾਗਰਾ ਰੋਡ ਪਾਤੜਾਂ , ਅਮਨਦੀਪ ਸਿੰਘ ਉਰਫ ਅਮਨ ਪੁੱਤਰ ਸਰਵਣ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਟੋਡਰਪੁਰ ਥਾਣਾ ਬੋਹਾ ਜਿਲ੍ਹਾ ਮਾਨਸਾ,  ਮਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ:01, ਪਟਿਆਲਾ ਰੋਡ ਪਾਤੜਾਂ,  ਸੰਦੀਪ ਸਿੰਘ ਉਰਫ ਗਿਆਨੀ ਉਰਫ ਰਣਪ੍ਰਤਾਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਨੇੜੇ ਬਾਲਮੀਕ ਥਾਈ, ਵਾਰਡ ਨੰਬਰ:15, ਸੁੰਦਰ ਬਸਤੀ ਪਾਤੜਾਂ ਅਤੇ ਗੁਰਮੀਤ ਸਿੰਘ ਉਰਫ ਰਾਜਵੀਰ ਉਰਫ ਗੀਤਾ ਉਰਫ ਕਾਲਾ ਨਿਹੰਗ ਪੁੱਤਰ ਸਰਵਨ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਟੋਡਰਪੁਰ ਥਾਣਾ ਬੋਹਾ (ਮਾਨਸਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 14 ਵੈਪਨ ਸਮੇਤ 30 ਜਿੰਦਾ ਕਾਰਤੂਸ (03 ਬੰਦੂਕਾਂ, ਇੱਕ ਰਾਇਫਲ, 05 ਪਿਸਟਲ ਅਤੇ 05 ਰਿਵਾਲਵਰ) ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, 01 ਇਲੈਕਟ੍ਰੀਕਲ ਕਟਰ, 01 ਹਥੌੜਾ ਅਤੇ 01 ਰਾਡ ਬ੍ਰਾਮਦ ਕਰਾਏ ਗਏ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀਆਂ ਨੇ ਇਸ ਅਸਲੇ ਨਾਲ ਲੁੱਟ/ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਕਰਨ ਸਮੇਂ 03 ਕਥਿਤ ਦੋਸ਼ੀਆਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ, 02 ਦੋਸ਼ੀ ਮੋਨੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਚੋਰੀ ਕੀਤੇ ਅਸਲੇ ਦੀ ਪਾਤੜਾਂ ਜ਼ਿਲ੍ਹਾ ਪਟਿਆਲਾ ਵਿਖੇ ਦੁਰਵਰਤੋਂ ਕੀਤੀ ਗਈ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 07 ਮਿਤੀ 14.01.2024 ਅ/ਧ 336 ਹਿੰ: ਡੰ: ਅਤੇ 25,27/54/59 ਅਸਲਾ ਐਕਟ ਥਾਣਾ ਪਾਤੜਾਂ ਵਿਖੇ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ।

LEAVE A REPLY

Please enter your comment!
Please enter your name here