– ਆਈ.ਐਚ.ਆਈ.ਪੀ ‘ਤੇ ਡਾਟਾ ਅਪਲੋਡ ਕਰਨ ਸਬੰਧੀ ਦਿੱਤੀ ਟ੍ਰੇਨਿੰਗ
ਸੰਗਰੁਰ, 26 ਫਰਵਰੀ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਦੀ ਅਗਵਾਈ ਵਿੱਚ ਸੰਗਰੂਰ ਜ਼ਿਲ੍ਹੇ ਅੰਦਰ ਇੰਟੀਗ੍ਰੇਟਿਡ ਹੈਲਥ ਇੰਫਰਮੇਸ਼ਨ ਪਲੇਟਫਾਰਮ (ਆਈ.ਐਚ.ਆਈ.ਪੀ.) ਪੋਰਟਲ ਨੂੰ ਸੁਚਾਰੂ ਢੰਗ ਨਾਲ ਕਾਰਜਸ਼ੀਲ ਹੈ। ਇਸ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਅੱਜ ਜਿਲ੍ਹਾ ਟਰੇਨਿੰਗ ਅਨੇਕਸੀ ਸੰਗਰੂਰ ਵਿਖੇ ਇੰਟੀਗ੍ਰੇਟਿਡ ਹੈਲਥ ਇੰਫਰਮੇਸ਼ਨ ਪਲੇਟਫਾਰਮ (ਆਈ.ਐਚ.ਆਈ.ਪੀ) ‘ਤੇ ਡਾਟਾ ਅਪਲੋਡ ਸਬੰਧੀ ਮਲਟੀ ਪਰਪਜ਼ ਹੈਲਥ ਸੁਪਰ ਵਾਈਜ਼ਰ (ਮੇਲ) ਨੂੰ ਸਿਖਲਾਈ ਦਿੱਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਟ੍ਰੇਨਿੰਗ ਮੈਡੀਕਲ ਲੈਬ ਟੈਕਨੀਸ਼ੀਅਨਾਂ, ਮ.ਪ.ਹ.ਵ. (ਮੇਲ), ਸਟਾਫ ਨਰਸਾਂ ਤੇ ਫਾਰਮੇਸੀ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਆਈ.ਐਚ.ਆਈ.ਪੀ ਪੋਰਟਲ ਵਿੱਚ ਭਰੇ ਜਾਣ ਵਾਲੇ ਤਿੰਨ ਪ੍ਰਕਾਰ ਦੇ ਫਾਰਮੈਟ ਐਸ, ਪੀ ਤੇ ਐਲ ਬਾਰੇ ਬਾਰੀਕੀ ਨਾਲ ਦੱਸਿਆ ਗਿਆ। ਫਾਰਮੈਟ ਐਸ ਸਬ ਸੈਂਟਰ, ਫਾਰਮੈਟ ਪੀ ਮੈਡੀਕਲ ਅਫਸਰ ਅਤੇ ਫਾਰਮੈਟ ਐਲ ਲੈਬ ਟੈਕਨੀਸ਼ੀਅਨ ਦੁਆਰਾ ਆਨਲਾਈਨ ਭਰਿਆ ਜਾਂਦਾ ਹੈ ਅਤੇ ਕਿਸੇ ਵੀ ਕਿਸਮ ਦੀ ਸੰਚਾਰੀ ਅਤੇ ਵੈਕਟਰ ਬੋਰਨ ਬਿਮਾਰੀ ਲਈ ਅਲਰਟ ਜਾਰੀ ਕੀਤਾ ਜਾ ਸਕਦਾ ਹੈ।
ਮਾਸਟਰ ਟ੍ਰੇਨਰ ਜਿਲ੍ਹਾ ਐਪੀਡੀਮੋਲੋਜਿਸਟ ਡਾ.ਉਪਾਸਨਾ ਬਿੰਦਰਾ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਆਈ.ਐਚ.ਆਈ.ਪੀ ਨੂੰ ਚਲਾਉਣ ਲਈ ਸਮੁੱਚੇ ਸਿਹਤ ਸਟਾਫ ਦੀ ਤਕਨੀਕੀ ਸਮਰੱਥਾ ਵਿੱਚ ਵਾਧਾ ਕਰ ਰਿਹਾ ਹੈ। ਸੰਚਾਰੀ ਅਤੇ ਵੈਕਟਰ ਬੋਰਨ ਰੋਗਾਂ ਦੀ ਰੋਕਥਾਮ ਵਿੱਚ ਆਧੁਨਿਕ ਤਕਨੀਕ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਪਲੇਟਫਾਰਮ ਰਾਹੀਂ ਸ਼ਹਿਰੀ ਜਾਂ ਪੇਂਡੂ ਇਲਾਕਿਆਂ ਵਿੱਚ ਸੰਭਾਵਿਤ ਸੰਚਾਰੀ ਅਤੇ ਵੈਕਟਰ ਬੋਰਨ ਬਿਮਾਰੀਆਂ ਨੂੰ ਮਹਾਂਮਾਰੀ ਦਾ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਹਨਾਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਤੋਂ ਰਾਜ ਸਰਕਾਰ ਤੱਕ ਰਿਪੋਰਟ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਅਜਿਹੀ ਸਥਿਤੀ ਵਿੱਚ, ਸਬੰਧਤ ਖੇਤਰ ਵਿੱਚ ਸੰਚਾਰੀ ਅਤੇ ਵੈਕਟਰ ਬੋਰਨ ਬਿਮਾਰੀਆਂ ਦੇ ਫੈਲਾਅ ਨੂੰ ਕਾਬੂ ਕਰਨ ਵਿੱਚ ਜਿਆਦਾ ਸਮਾਂ ਲੱਗ ਜਾਂਦਾ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਇਹ ਏਕੀਕ੍ਰਿਤ ਹੈਲਥ ਇੰਫਰਮੇਸ਼ਨ ਪਲੇਟਫਾਰਮ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ਤੇ ਹਰ ਘਰ ਦਾ ਡਾਟਾ ਇਕੱਠਾ ਕੀਤਾ ਜਾਂਦਾ ਹੈ। ਇਹ ਡੇਟਾ ਆਈ.ਐਚ.ਆਈ.ਪੀ. ‘ਤੇ ਇਕ ਕਲਿਕ ਨਾਲ ਕਿਤੇ ਵੀ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਕਿਸੇ ਵਿਅਕਤੀ ਦਾ ਕਿਤੇ ਇਲਾਜ ਕੀਤਾ ਜਾਵੇਗਾ, ਉਸਦਾ ਪੂਰਾ ਵੇਰਵਾ ਆਈ.ਐਚ.ਆਈ.ਪੀ. ‘ਤੇ ਦਿਖਾਈ ਦੇਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡਾਟਾ ਐਂਟਰੀ ਓਪਰੇਟਰ ਕੁਲਦੀਪ ਸਿੰਘ ਅਤੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜਰ (ਮੇਲ) ਹਾਜ਼ਰ ਸਨ।