ਸੰਚਿਤ ਗੁਪਤਾ ਬਣੇ ਅੇੈਂਟੀ ਕੁਰੱਪਸ਼ਨ ਸੁਸਾਇਟੀ ਦੇ ਪ੍ਰੇੈਸ ਸੱਕਤਰ

0
104

ਚੋਹਲਾ ਸਾਹਿਬ/ਤਰਨਤਾਰਨ,3 ਅਪ੍ਰੈਲ (ਰਾਕੇਸ਼ ਨਈਅਰ)
ਅੇੈਂਟੀ ਕੁਰੱਪਸ਼ਨ ਸੁਸਾਇਟੀ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ,ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਵਲੋਂ ਕੀਤੀ ਗਈ।ਇਸ ਮੀਟਿੰਗ ਵਿੱਚ ਸਮਾਜਿਕ ਕੁਰੀਤੀਆਂ ਦੇ ਰੋਕਥਾਮ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।ਇਸ ਮੌਕੇ ਬੀ.ਅੇੈਸ ਸਾਹਿਲ ਨੇ ਕਿਹਾ ਕਿ ਸੰਸਥਾ ਵਲੋਂ ਹਮੇਸ਼ਾ ਹੀ ਸਮਾਜ ਵਿਰੋਧੀ ਬੁਰਾਈਆਂ ਖਿਲਾਫ ਆਪਣੀ ਅਵਾਜ ਬੁਲੰਦ ਕੀਤੀ ਜਾਂਦੀ ਰਹੀ ਹੈ।ਇਸ ਮੌਕੇ ਸੁਸਾਇਟੀ ਵਲੋਂ ਸੰਚਿਤ ਗੁਪਤਾ ਨੂੰ ਪ੍ਰੈਸ ਸੱਕਤਰ ਨਿਯੁਕਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਅੇੈਡਵੋਕੇਟ ਆਦੇਸ਼ ਅਗਨੀਹੋਤਰੀ,ਜਿਲਾ ਚੇਅਰਮੈਨ ਆਰ.ਅੇੈਨ ਸਿੰਘ,ਜਿਲਾ ਉਪ ਚੇਅਰਮੈਨ ਅਰੁਣ ਕੁਮਾਰ ਗੱਬਰ,ਯੂਥ ਵਿੰਗ ਚੇਅਰਮੈਨ ਕਰਨ ਚਾਵਲਾ,ਜਿਲਾ ਯੂਥ ਚੈਅਰਮੈਨ ਡਾ.ਮਨਜਿੰਦਰ ਸਿੰਘ ਗਿੱਲ,ਜਨਰਲ ਸੱਕਤਰ ਸੁਖਬਾਜ ਸਿੰਘ,ਮੀਤ ਪ੍ਰਧਾਨ ਗੁਰਿੰਦਰ ਸਿੰਘ ਸੀਨੀਅਰ,ਮੀਤ ਪ੍ਰਧਾਨ ਜਸਵਿੰਦਰ ਸਿੰਘ,ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਚਾਵਲਾ,ਮੀਤ ਪ੍ਰਧਾਨ ਗੌਰਵ ਅਰੋੜਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here