ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਟਰਸੱਟ ਹੋਈ ਭੰਗ ਪਰ ਚਲੱਦੀ ਰਹੇਗੀ ਕਮੇਟੀ
ਰਈਆ, ਕਾਰਤਿਕ ਰਿਖੀ
ਪਿਛਲੇ ਕੁਝ ਦਿਨਾਂ ਤੋਂ ਮੰਦਿਰ ਸ਼੍ਰੀ ਰਾਮਵਾੜਾ ਕਮੇਟੀ ਦੀ ਪ੍ਰਧਾਨਗੀ ਦਾ ਵਿਵਾਦ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਇੱਕ ਦੂਸਰੇ ਦੇ ਗਲਾਂ ਚ ਹਾਰ ਅਤੇ ਸਿਰੋਪੇ ਪਾ ਕੇ ਅਤੇ ਨਵੀਂ ਬਣੀ ਕਮੇਟੀ ਨੂੰ ਸੇਵਾ ਸੌਂਪਣ ਤੇ ਖਤਮ ਹੋ ਗਿਆ। ਮਿੱਥੇ ਹੋਏ ਪ੍ਰੋਗਰਾਮ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਤੋਂ ਬਾਅਦ ਸਥਾਨਕ ਮੰਦਿਰ ਦੇ ਹਾਲ ਚ ਅੱਜ ਪਹਿਲਾ ਪਾਠ ਸ਼੍ਰੀ ਸੁੰਦਰ ਕਾਂਡ ਹੋਇਆ ਅਤੇ ਇਸ ਉਪਰੰਤ ਪੁਰਾਣੇ ਪ੍ਰਧਾਨ ਕੇਕੇ ਸ਼ਰਮਾਂ ਵੱਲੋਂ ਨਵੇਂ ਚੁਣੇ ਪ੍ਰਧਾਨ ਸੰਜੀਵ ਭੰਡਾਰੀ ਦੇ ਗੱਲ ਚ ਹਾਰ ਪਾ ਕੇ ਮੁੱਖ ਸੇਵਾਦਾਰ ਦੀ ਸੇਵਾ ਭੰਡਾਰੀ ਨੂੰ ਸੌਂਪ ਦਿੱਤੀ ,ਜਿਸ ਤੋਂ ਬਾਅਦ ਨਵੀਂ ਬਣੀ ਕਮੇਟੀ ਵੱਲੋਂ ਵੀ ਪੁਰਾਣੇ ਪ੍ਰਧਾਨ ਕੇਕੇ ਸ਼ਰਮਾਂ ਦੇ ਗੱਲ ਚ ਹਾਰ ਅਤੇ ਸਿਰੋਪਾ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵੱਜੋਂ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਵੀ ਪਹੁੰਚੇ ਜਿਨ੍ਹਾਂ ਵੱਲੋਂ ਨਵੀਂ ਬਣੀ ਕਮੇਟੀ ਦੇ ਸਾਰੇ ਹੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਬੋਲਦਿਆਂ ਨਵਨਿਯੁਕਤ ਪ੍ਰਧਾਨ ਭੰਡਾਰੀ ਵੱਲੋਂ ਕਿਹਾ ਗਿਆ ਕਿ ਉਹ ਪੁਰਾਣੇ ਪ੍ਰਧਾਨ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹਨ ਅਤੇ ਆਪਣੇ ਇਸ ਕਾਰਜਕਾਲ ਦੌਰਾਨ ਤਨਦੇਹੀ ਨਾਲ ਮੰਦਿਰ ਦੀ ਸੇਵਾ ਕਰਨਗੇ। ਉਹਨਾਂ ਕਿਹਾ ਕਿ ਉਹ ਹਮੇਸ਼ਾ ਰਈਆ ਵਾਸੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਸ ਮੰਦਿਰ ਪਰਿਸਰ ਚ ਸਮੇਂ ਸਮੇਂ ਧਾਰਮਿਕ ਦਿਹਾੜਿਆਂ ਨੂੰ ਮਨਾਉਣ ਦੇ ਨਾਲ ਨਾਲ ਖੂਨਦਾਨ ਕੈਂਪ , ਐਜੂਕੇਸ਼ਨਲ ਅਤੇ ਧਾਰਮਿਕ ਕੈਂਪ , ਮੈਡੀਕਲ ਕੈਂਪ ਤੋਂ ਇਲਾਵਾ ਹੋਰ ਉਪਰਾਲੇ ਵੀ ਕੀਤੇ ਜਾਣਗੇ । ਇਸ ਦੌਰਾਨ ਬਾਵਾ ਮਹੇਸ਼ ਸਿੰਘ, ਚਰਨਜੀਤ ਚੰਨੀ, ਸੰਜੀਵ ਭੰਡਾਰੀ, ਰਾਜ ਕੁਮਾਰ, ਡਾ.ਰਾਜਿੰਦਰ ਰਿਖੀ, ਅਸ਼ੋਕ ਮੰਨਣ, ਵਿਸ਼ਾਲ ਮੰਨਣ, ਕਰਤਾਰ ਚੰਦ, ਮਾਸਟਰ ਨਰਿੰਦਰ ਕੁਮਾਰ, ਕੈਪਟਨ ਪ੍ਰਦੀਪ ਕੁਮਾਰ, ਅਨਿਲ ਸ਼ਰਮਾ, ਸੁਮੀਤ ਕਾਲੀਆ, ਸੁਸ਼ੀਲ ਕਾਲੜਾ, ਰਾਜੇਸ਼ ਟਾਂਗਰੀ, ਡੀ.ਕੇ ਰੈਡੀ,ਰਾਜੇਸ਼ ਰਮਪਾਲ,ਜਵਾਹਰ ਲਾਲ , ਸੰਦੀਪ ਸ਼ਰਮਾ, ਹੈਪੀ ਬਾਵਾ, ਜਗਤਾਰ ਬਿੱਲਾ ਠੇਕੇਦਾਰ, ਰਾਜੇਸ਼ ਕੁਮਾਰ, ਸੁਰਿੰਦਰ ਕੁਮਾਰ ਆੜਤੀ, ਬਿੱਟੂ ਟਾਂਗਰੀ, ਰਾਮ ਲੁਭਾਇਆ ਦੇਵਗਨ, ਮਨੋਜ ਉਪਲ, ਜਗਦੀਸ਼ ਸ਼ਰਮਾ, ਨਵਨੀਤ ਕੁਮਾਰ ਨੀਤ,ਸੰਜੀਵ ਨਾਟੀ , ਰਾਹੁਲ ਕੁਮਾਰ ਅਤੇ ਸਾਗਰ ਕਾਲੜਾ ਆਦਿ ਹਾਜ਼ਰ ਸਨ।
ਕੈਪਸ਼ਨ – ਮੰਦਿਰ ਸ਼੍ਰੀ ਰਾਮਵਾੜਾ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ , ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਬਾਕੀ ਮੈਂਬਰ।