ਸੰਤ ਗਿਆਨੀ ਹਰਨਾਮ ਸਿੰਘ ਜੀ ਵੱਲੋਂ ਖਾਲਸਾ ਪ੍ਰੀਮੀਅਮ ਸਕੂਲ ਦਾ ਉਦਘਾਟਨ ਸਮਾਰੋਹ

0
95
ਬਿਆਸ ਬਲਰਾਜ ਸਿੰਘ ਰਾਜਾ
ਦਮਦਮੀ ਟਕਸਾਲ ਦੀ 16ਵੀਂ ਮੁਖੀ ਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ ਦੀ ਸੰਯੋਗ ਅਗਵਾਈ ਹੇਠ ਚੱਲ ਰਹੀਆਂ ਖ਼ਾਲਸਾ ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ਦੇ ਸਹਿਯੋਗ ਨਾਲ 12 ਮਾਰਚ 2024 ਦਿਨ ਮੰਗਲਵਾਰ ਨੂੰ ਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਖਾਲਸਾ ਪ੍ਰੀਮੀਅਮ ਸਕੂਲ ਦਾ ਉਦਘਾਟਨ ਕੀਤਾ ਗਿਆ। ਸਕੂਲ ਦੀ ਮੁੱਖ ਗੇਟ ਤੇ ਸਕੂਲ ਮੈਨੇਜਮੈਂਟ, ਸਕੂਲ ਸਟਾਫ, ਹਸਪਤਾਲ ਸਟਾਫ, ਖਾਲਸਾ ਕਾਲਜ ਅਤੇ ਵਿਦਿਆਰਥੀਆਂ ਵੱਲੋਂ ਬਾਬਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ਬਾਬਾ ਜੀ ਵੱਲੋਂ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਦੀ ਪਾਠ ਉਪਰੰਤ ਅਰਦਾਸ ਕੀਤੀ ਗਈ। ਉਹਨਾਂ ਨੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਹੋਇਆਂ ਕਿਹਾ ਕਿ ਇਹ ਸਕੂਲ ਅਤਿ ਆਧੁਨਿਕ ਤਕਨੀਕ ਸਹੂਲਤਾਂ ਨਾਲ ਲੈਸ ਹੋਵੇਗਾ। ਇਹ ਇੱਕ ਨਾਮਵਰ ਸ਼ਹਿਰੀ ਸਕੂਲ ਦੀ ਹਰੇਕ ਸੁਵਿਧਾ ਜਿਵੇਂ ਕਿ ਗਰਮੀਆਂ ਦੇ ਵਿੱਚ ਏ.ਸੀ ਦਾ ਖਾਸ ਪ੍ਰਬੰਧ, ਫਿਲਟਰ ਠੰਡੇ ਪਾਣੀ ਦਾ ਖਾਸ ਪ੍ਰਬੰਧ, ਸਰਦੀਆਂ ਵਿੱਚ ਰੂਮ ਹੀਟਰ ਅਤੇ ਬੱਚਿਆਂ ਦੇ ਖਾਣੇ ਨੂੰ ਗਰਮ ਕਰਨ ਦਾ ਖਾਸ ਪ੍ਰਬੰਧ ਗੁਣਵੱਤਾ ਤੇ ਅਧਾਰਿਤ ਸਿੱਖਿਆ ਯੋਗ ਤਜਰਬੇਕਾਰ ਸਟਾਫ ਖੇਡਾਂ ਦੀ ਸਿਖਲਾਈ ਧਾਰਮਿਕ ਵਿਦਿਆ ਐਨ.ਸੀ.ਸੀ ਸਿਖਲਾਈ ਸੁਰੱਖਿਅਤ ਬੱਸ ਸੁਵਿਧਾ ਸੁਰੱਖਿਅਤ ਹੋਸਟਲ ਦੀ ਸੁਵਿਧਾ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਦੀ ਭਾਵਨਾ ਨੂੰ ਉਤਸਾਹਿਤ ਕਰਨ ਵਾਲੇ ਪ੍ਰੋਗਰਾਮਾਂ ਸਬੰਧੀ ਵਿੱਦਿਆ ਇਸ ਸਕੂਲ ਦੀ ਵਿਸ਼ੇਸ਼ਤਾ ਬਣੇਗੀ। ਬਾਬਾ ਜੀ ਨੇ ਇਹਨਾਂ ਵਿਦਿਅਕ ਅਦਾਰਿਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆ ਕਿਹਾ ਕਿ ਇਹ ਅਦਾਰੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ।
ਇਸ ਮੌਕੇ ਗਿਆਨੀ ਸਾਹਿਬ ਸਿੰਘ , ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜਲਾਲ ਉਸਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ,ਪ੍ਰਿੰਸੀਪਲ ਮੈਡਮ ਸੁਖਮੀਤ ਕੌਰ, ਮੈਡਮ ਪਰਵੀਨ ਕੌਰ, ਮੈਡਮ ਹਰਜੀਤ ਕੌਰ , ਭਾਈ ਸੁਖਦੇਵ ਸਿੰਘ ਮੁੱਖ ਬੁਲਾਰਾ ,ਅਵਤਾਰ ਸਿੰਘ ਬੁਟਰ  (ਮੈਂਬਰ ਚੀਫ ਖਾਲਸਾ ਦੀਵਾਨ), ਸੁਪਰਡੈਂਟ ਗੁਰਪਿੰਦਰ ਸਿੰਘ ਬਾਬਾ ਬੋਹੜ ਸਿੰਘ , ਬਾਬਾ ਚਮਕੌਰ ਸਿੰਘ , ਡਾਕਟਰ ਗੁਰਪ੍ਰਤਾਪ ਸਿੰਘ, ਰੁਪਿੰਦਰ ਸਿੰਘ, ਸਹਾਇਕ ਪ੍ਰਬੰਧਕ ਦਿਲਬਾਗ ਸਿੰਘ, ਇਕਬਾਲ ਸਿੰਘ ਜੀ ਸ਼ਾਹ, ਡਾਕਟਰ ਜਸਮੀਨ ਕੌਰ ਧਾਲੀਵਾਲ, ਡਾਕਟਰ ਚਰਨਜੀਤ ਸਿੰਘ, ਡਾਕਟਰ ਸੁਮਨਦੀਪ ਕੌਰ ਆਦਿ ਸ਼ਖਸੀਅਤਾਂ ਸ਼ਾਮਿਲ ਸਨ।

LEAVE A REPLY

Please enter your comment!
Please enter your name here