ਸੰਤ ਸਿਪਾਹੀ ਵਿਚਾਰ ਮੰਚ ਨੇ 11 ਨਵੰਬਰ ਨੂੰ ਮਨਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ

0
191
ਇਤਿਹਾਸਕ ਤਰੀਕਾਂ ਸੰਬੰਧੀ ਭੁਲੇਖੇ ਦੂਰ ਕਰਨਾ ਸਮੇਂ ਦੀ ਲੋੜ- ਮਥਾਰੂ
ਅੰਮ੍ਰਿਤਸਰ,ਸਾਂਝੀ ਸੋਚ ਬਿਊਰੋ
ਸੰਤ ਸਿਪਾਹੀ ਵਿਚਾਰ ਮੰਚ ਜੋ ਲਗਾਤਾਰ ਸਿੱਖੀ ਪ੍ਰਚਾਰ ਵਿੱਚ ਲੱਗਾ ਹੈ ਅਤੇ ਗੁਰੂ ਸਾਹਿਬਾਨ, ਸ਼ਹੀਦਾਂ, ਭਗਤਾਂ ਦੇ ਪੁਰਬ ਕਲੰਡਰੀ ਇਤਿਹਾਸਕ ਤਰੀਕਾਂ ਮੁਤਾਬਕ ਮਨਾਉਣ ਦਾ ਹੌਕਾ ਦੇ ਰਿਹਾ ਹੈ ਅਤੇ ਸਿੱਖ ਇਤਿਹਾਸ ਵਿੱਚ ਵੱਖ ਵੱਖ ਤਰੀਕਾਂ ਸੰਬੰਧੀ ਪਏ ਭੁਲੇਖੇ ਦੂਰ ਕਰਨ ‘ਚ ਤੱਤਪਰ ਹੈ ਵੱਲੋਂ  11 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ,ਭਾਈ ਸਤੀ ਦਾਸ,ਭਾਈ ਮਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉਕਤ ਸਮਾਗਮ ਸੰਬੰਧੀ ਜਾਣਕਾਰੀ ਮੰਚ ਦੇ ਚੇਅਰਮੈਨ ਹਰੀ ਸਿੰਘ ਮਥਾਰੂ ਨੇ ਦਿੱਤੀ। ਉਕਤ ਸਮਾਗਮ ਹਰਿਆਣਾ ਦੇ ਸ਼ਹਿਰ ਗੁਰੂ ਗ੍ਰਾਮ ਦੇ ਸੈਕਟਰ 46 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ ਜਿਸ ਵਿੱਚ ਕੀਰਤਨ ਦਰਬਾਰ,ਕਵੀ ਦਰਬਾਰ ਅਤੇ ਕਥਾ ਦਰਬਾਰ ਆਯੋਜਿਤ ਕੀਤਾ ਗਿਆ। ਵਿਸ਼ੇਸ਼ ਕਵੀ ਦਰਬਾਰ ਵਿੱਚ ਪੰਥ ਪ੍ਰਸਿੱਧ ਪੰਥਕ ਕਵੀ ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ (ਜਲੰਧਰ),ਗੁਰਚਰਨ ਸਿੰਘ ਚਰਨ (ਦਿੱਲੀ), ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ) ਨੇ ਆਪਣੀਆਂ ਕਵਿਤਾਵਾਂ ਨਾਲ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ। ਕੀਰਤਨ ਦਰਬਾਰ ਤਹਿਤ ਭਾਈ ਸਾਹਿਬ ਭਾਈ ਹਰਚਰਨ ਸਿੰਘ (ਦਿੱਲੀ ਵਾਲੇ) ਅਤੇ ਸਾਥੀਆਂ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਸੰਗਤ ਨੂੰ ਰਸ ਭਿੰਨੇ ਕੀਰਤਨ ਨਾਲ ਜੋੜਿਆ ਸ਼ਿਰਕਤ ਕੀਤੀ। ਸੰਤ ਬਾਬਾ ਸਾਧੂ ਸਿੰਘ ਜੋ ਕਿ ਮੰਚ ਦੇ ਪ੍ਰਧਾਨ ਨੇ ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਉੱਤੇ ਝਾਤ ਪਾਈ।  ਮਥਾਰੂ ਨੇ ਆਪਣੀ ਕਵਿਤਾ “11 ਨਵੰਬਰ ਭੁੱਲਦੇ ਜਾਂਦੇ ਹੋ” ਪੇਸ਼ ਕੀਤੀ ਤੇ ਅਖੀਰ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ ਕਰਦਿਆਂ ਸੰਗਤ ਦੇ ਸਨਮੁੱਖ ਹੁੰਦਿਆਂ ਵਿਚਾਰ ਸਾਂਝੇ ਕੀਤੇ ਕਿ ਇਤਿਹਾਸਿਕ ਤਰੀਕਾਂ ‘ਤੇ ਹੀ ਪੁਰਬ ਮਨਾਉਣੇ ਚਾਹੀਦੇ ਹਨ ਅਤੇ ਇਤਿਹਾਸਕ ਤਰੀਕਾਂ ਦੇ ਭੁਲੇਖੇ ਚੋਂ ਕੌਮ ਨੂੰ ਕੱਢਣਾ ਪਵੇਗਾ ਨਹੀਂ ਤਾਂ ਇਤਿਹਾਸ ਬਿਲਕੁਲ ਖਤਮ ਹੋ ਜਾਵੇਗਾ ਅਤੇ ਸਾਡੇ ਬੱਚੇ ਵੈਲਨਟਾਇਨ ਡੇਅ,ਰਿਪਬਲਿਕ ਡੇਅ,ਕ੍ਰਿਸਮਸ ਡੇਅ ਜੋਗੇ ਰਹਿ ਜਾਣਗੇ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ  ਸ਼ੇਰਦਿਲ ਸਿੰਘ ਅਟਾਰੀ ਨੇ “ਜਾਗੋ ਸਿੱਖੋ ਜਾਗੋ” ਦਾ ਹੌਕਾ ਦੇਂਦਿਆਂ ਇਤਿਹਾਸਿਕ ਤਰੀਕਾਂ ‘ਤੇ  ਹਰ ਪੁਰਬ ਮਨਾਉਣ ਦੀ ਗੱਲ ਆਖੀ ਤੇ ਜੈਕਾਰਿਆਂ ਦੀ ਗੂੰਜਾਂ ਨਾਲ ਸਮਾਗਮ ਸੰਪੰਨ ਕਰਦਿਆਂ ਗੁਰੂ ਸਾਹਿਬ ਤੇ ਸ਼ਹੀਦ ਸਿੰਘਾਂ ਦੇ ਹਿੰਮਤ ਤੇ ਜਜ਼ਬੇ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੇ ਅਖੀਰ ‘ਚ ਕਵੀ ਸਾਹਿਬਾਨ, ਕੀਰਤਨੀ ਸਿੰਘਾਂ ਨੂੰ ਅਤੇ ਪਹੁੰਚੇ ਬੁਲਾਰਿਆਂ ਅਤੇ ਪਤਵੰਤਿਆਂ ਨੂੰ ਮੰਚ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਿਰੋਪਾਓ,ਕਿਤਾਬਾਂ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here