ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

0
142

ਅੰਮ੍ਰਿਤਸਰ,ਰਾਜਿੰਦਰ ਰਿਖੀ

ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ +2 ਬੋਰਡ ਦੇ ਰਿਜ਼ਲਟ ਮੈਡੀਕਲ, ਨਾਨ- ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀਆਂ ਵੱਲੋਂ ਮੱਲਾਂ ਮਾਰੀਆਂ ਗਈਆ। ਜਸਲੀਨ ਕੌਰ ਨੇ ਨਾਨ- ਮੈਡੀਕਲ ਗਰੁੱਪ ਵਿੱਚ 97%, ਵਿਸ਼ਾਲੀ ਸ਼ਰਮਾ ਮੈਡੀਕਲ ਗਰੁੱਪ ਵਿੱਚ 96%, ਆਰਟਸ ਵਿੱਚ ਅਮਨਦੀਪ ਕੌਰ ਨੇ 95.6% ਤੇ ਨਿਮਰਤ ਨੇ 95% ਅਤੇ ਕਾਮਰਸ ਵਿੱਚ ਨਿਪੁੰਨ ਜੋਸ਼ੀ 92% ਅਤੇ ਪ੍ਰਿੰਯਕਾਂ 93.4% ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਤੇ ਸੰਸਥਾ ਦੇ ਪ੍ਰਿੰਸੀਪਲ ਵਲੋਂ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਜਿੰਦਗੀ ਦੇ ਇਮਤਿਹਾਨ ਵਿੱਚ ਵੀ ਜਬਰਦਸਤ ਤਰੀਕੇ ਨਾਲ ਅੱਗੇ ਵੱਧਣ ਤੇ ਕਾਮਯਾਬੀਆਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ। ਸੰਸਥਾ ਦੇ 10 ਬੱਚਿਆਂ ਦੇ 95% ਤੋਂ ਵੱਧ ਤੇ 62 ਬੱਚਿਆਂ ਦੇ 90% ਤੋਂ ਵੱਧ ਰਿਜਲਟ ਆਉਣ ਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ। ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਅਤੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਨੇ ਸਟਾਫ ਮੈਂਬਰਾਂ ਨੂੰ ਉਹਨਾਂ ਦੀ ਸਖਤ ਮਿਹਨਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here