ਅੰਮ੍ਰਿਤਸਰ,ਰਾਜਿੰਦਰ ਰਿਖੀ -ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀ. ਸੈ ਸਕੂਲ ਦੇ ਕਾਮਰਸ ਵਿੰਗ ਵੱਲੋਂ ਪੰਜਾਬ ਸਰਕਾਰ ਰਾਹੀਂ ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਵੱਲੋਂ ‘ਸਵੱਛਤਾ ਹੀ ਸੇਵਾ ਸਲੋਗਨ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਸਵੱਛਤਾ ਅਭਿਆਨ ਤਹਿਤ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀ, ਸੈ ਸਕੂਲ ਦੇ +1 ਅਤੇ +2 ਕਾਮਰਸ ਵਿੰਗ ਦੇ ਐਨ. ਐਸ. ਐਸ ਯੂਨਿਟ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੈਂਪਸ ਦੀ ਸਫਾਈ ਦਾ ਅਭਿਆਨ ਚਲਾਇਆ ਗਿਆ। ਜਿਸ ਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸਕੂਲ ਦੇ ਕੈਂਪਸ, ਖੇਡ ਮੈਦਾਨ ਅਤੇ ਸਾਰੇ ਕੈਂਪਸ ਦੇ ਆਲੇ ਦੁਆਲੇ ਵਿੱਚ ਸਕੰਦਰਾ ਰੱਖਣ ਤੋਂ ਇਲਾਵਾ ਲੋਕਾਂ ਨੇ ਇਸ ਬਾਰੇ ਜਾਗਰੂਕ ਕਰਵਾਉਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਵੱਲੋਂ ਡਾਇਰੈਕਟਰ ਸਾਹਿਬ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਤੇ ਅਧਿਆਪਕਾਂ ਨੂੰ ਇਸ ਨੇਕ ਕਾਰਜ ਵਿੱਚ ਪੂਰੀ ਗੰਭੀਰਤਾ ਨਾਲ ਸਰਗਰਮ ਹੋਣ ਲਈ ਪ੍ਰੇਰਿਆ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਅਲਾਈਡ ਕਾਲਜ ਦੇ ਪ੍ਰਿੰਸੀਪਲ ਸਵਿਤਾ ਖੰਨਾ, ਸੁਖਵਿੰਦਰ ਸਿੰਘ ਇੰਚਾਰਜ +1, +2 ਕਾਮਰਸ ਵਿੰਗ, ਅਵਤਾਰ ਸਿੰਘ ਬੁੱਟਰ, ਸਿਮਰਨਜੀਤ ਸਿੰਘ, ਮਨਜੀਤ ਕੌਰ ਨੇ ਵੀ ਅਭਿਆਨ ਵਿੱਚ ਸ਼ਾਮਿਲ ਹੋ ਕੇ ਸਹਿਯੋਗ ਦਿੱਤਾ।
Boota Singh Basi
President & Chief Editor