ਅੰਮ੍ਰਿਤਸਰ,ਰਾਜਿੰਦਰ ਰਿਖੀ
ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀ. ਸੈ ਸਕੂਲ ਵਿੱਖੇ ਸਾਲ 2022-23 ਦੇ ਸਟੇਟ ਮੈਰਿਟ ਵਿੱਚ ਆਈ ਵਿਦਿਅਰਥਣ ਮਨਪ੍ਰੀਤ ਕੌਰ ਨੇ ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਅਤੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਟੇਟ ਮੈਰਿਟ ਸਰਟੀਫਿਕੇਟ ਅਤੇ ਅਗਲੇ ਦੋ ਸਾਲਾਂ ਲਈ ਵਜੀਫ਼ੇ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਡਾਇਰੈਕਟਰ ਜਗਦੀਸ਼
ਸਿੰਘ ਵੱਲੋਂ ਸਟੇਟ ਮੈਡਿਟ ਹੋਲਡਰ ਮਨਪ੍ਰੀਤ ਕੌਰ ਨੂੰ ਗਿਆਰਵੀਂ ਅਤੇ ਬਾਰਵੀਂ ਦੀਆਂ ਫੀਸਾਂ ਵਿੱਚ ਖਾਸ ਰਿਆਇਤ ਤੇ ਕਿਤਾਬਾਂ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਤੇ ਸੰਸਥਾ ਦੇ ਸੀਨੀਅਰ ਅਧਿਆਪਕ ਅਵਿਨਾਸ਼ ਕੌਰ ਅਤੇ ਕੰਵਲਜੀਤ ਕੌਰ ਬੇਦੀ ਵੀ ਹਾਜ਼ਰ ਸਨ।