ਸੰਧੂ ਸਮੁੰਦਰੀ ਦੇ ਹੱਕ ’ਚ ਰਾਜਾਸਾਂਸੀ ਹਲਕੇ ’ਚ ਮੁਖਵਿੰਦਰ ਸਿੰਘ ਮਾਹਲ ਵੱਲੋਂ  ਰੋਡ ਸ਼ੋ ਕੀਤਾ ਗਿਆ।

0
46

ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਕਿਹਾ ਅੰਮ੍ਰਿਤਸਰ ਦਾ ਵਿਕਾਸ ਮੇਰਾ ਮਕਸਦ ਹੈ।

ਰਾਜਾਸਾਂਸੀ /ਅੰਮ੍ਰਿਤਸਰ 16 ਮਈ

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ’ਚ ਹਲਕਾ ਰਾਜਾਸਾਂਸੀ ’ਚ ਮੁਖਵਿੰਦਰ ਸਿੰਘ ਮਾਹਲ ਵੱਲੋਂ ਰੋਡ ਸ਼ੋ ਕੀਤਾ ਗਿਆ। ਇਹ ਰਾਜਾਸਾਂਸੀ ਤੋਂ ਸ਼ੁਰੂ ਹੋਕੇ ਪਿੰਡ ਖਿਆਲਾ ਕਲਾ, ਚੁਗਾਵਾਂ ਤੋਂ ਹੁੰਦਾ ਹੋਇਆ ਸਰਹੱਦੀ ਪਿੰਡਾਂ ਭਿੰਡੀ ਸੈਂਦਾ ਵਿਖੇ ਸਮਾਪਤ ਕੀਤਾ ਗਿਆ। ਵਿਸ਼ਾਲ ਰੋਡ ਸ਼ੋਅ ਵਿਚ ਭਾਰੀ ਗਿਣਤੀ ਵਿੱਚ ਮੋਟਰਸਾਈਕਲ ਅਤੇ ਕਾਰਾਂ ’ਚ ਸਵਾਰ ਪਾਰਟੀ ਦੇ ਵਰਕਰਾਂ ਵੱਲੋਂ ਪਾਰਟੀ ਦੇ ਝੰਡੇ ਲਗਾ ਕੇ ਇਲਾਕਾ ਨਿਵਾਸੀਆਂ ਨੂੰ ਵੋਟਾਂ ਪਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਲੋਕਾਂ ਵੱਲੋਂ ਥਾਂ ਥਾਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸੰਧੂ ਸਮੁੰਦਰੀ ਨੂੰ ਜਿਤਾ ਕੇ ਦਮ ਲੈਣਗੇ।

ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਅੰਮ੍ਰਿਤਸਰ ਲਈ ਆਪਣਾ ਵਿਜ਼ਨ ਪੇਸ਼ ਕਰਦਿਆਂ ਕਿਹਾ ਕਿ ਉਸ ਦਾ ਮਕਸਦ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਹੈ। ਉਨ੍ਹਾਂ ਕਾਰੋਬਾਰ ਅਤੇ ਇੰਡਸਟਰੀ ਬਾਰੇ ਕਿਹਾ ਕਿ ਅੰਮ੍ਰਿਤਸਰ ਨੂੰ ਪਹਿਲਾਂ ਦੀ ਤਰਾਂ ਇੰਡਸਟਰੀ ਹੱਬ ਬਣਾਇਆ ਜਾਵੇਗਾ। ਕਾਰੋਬਾਰੀਆਂ ਦੀ ਪ੍ਰੇਸ਼ਾਨੀ ਦੂਰ ਕਰਨ ਵਲ ਕਦਮ ਪੁੱਟਣਾ ਉਸ ਦੀ ਪਹਿਲ ਹੋਵੇਗੀ। ਅੰਮ੍ਰਿਤਸਰ ਬ੍ਰਾਂਡ ਨੂੰ ਵਿਦੇਸ਼ਾਂ ਵਿਚ ਹਰ ਹਾਲ ਪਾਪੂਲਰ ਕਰਾਇਆ ਜਾਵੇਗਾ।

ਅੰਮ੍ਰਿਤਸਰ ’ਚ ਅਮਰੀਕਨ ਕੌਂਸਲੇਟ ਖੋਲ੍ਹਿਆ ਜਾਵੇਗਾ। ਮਲਟੀਪਲ ਵੀਜ਼ਾ ਅਪਲਾਈ ਸੈਂਟਰ ’ਵੀ ਐਫ ਐਸ ਗਲੋਬਲ ਸੈਂਟਰ’ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਜਾਵੇਗਾ ਅਤੇ ਲੋਕਾਂ ਲਈ ਬਾਇਓ ਮੈਟਰਿਕ ਉਪਕਰਨ ਉਪਲਬਧ ਕਰਾਇਆ ਜਾਵੇਗਾ। ਗੁਰੂ ਨਾਨਕ ਦੇਵ ਹਸਪਤਾਲ ਨੂੰ ਏਮਜ਼ ’ਚ ਤਬਦੀਲ ਕੀਤਾ ਜਾਵੇਗਾ। ਕੇਂਦਰੀ ਯੂਨੀਵਰਸਿਟੀ ਅੰਮ੍ਰਿਤਸਰ ਲਿਆਵਾਂਗੇ। ਅੰਮ੍ਰਿਤਸਰ ਨੂੰ ਆਈ ਟੀ ਹੱਬ ਅਤੇ ਅਟਾਰੀ ਬਾਡਰ ( ਆਈ ਪੀ ਸੀ ) ਰਾਹੀ ਵਪਾਰ ਖੋਲ੍ਹਾਂਗੇ। ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਏਅਰ ਪੋਰਟ, ਰਾਜਾਸਾਂਸੀ ਅੰਮ੍ਰਿਤਸਰ ਤੋਂ ਏਅਰ ਕਾਰਗੋ ਦੀ ਪੂਰੀ ਵਰਤੋਂ ਕੀਤੀ ਜਾਵੇਗੀ। ਤਾਂ ਕਿ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲ਼ ਆਦਿ ਨੂੰ ਬਾਹਰ ਭੇਜਣਾ ਸੌਖਾ ਕੀਤਾ ਜਾ ਸਕੇ। ਅੰਮ੍ਰਿਤਸਰ ਵਾਇਆ ਮਖੂ – ਗੁਜਰਾਤ ਅਤੇ ਮੁੰਬਈ ਪੋਰਟ ਰਾਹੀਂ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕਰਨਾ ਉਦੇਸ਼ ਹੈ। ਅੰਮ੍ਰਿਤਸਰ ਨੂੰ ਏਅਰ ਕੁਨੈਕਟੀਵਿਟੀ ਵਧਾਉਣ ਵਲ ਧਿਆਨ ਦੇਵਾਂਗਾ। ਕੈਨੇਡਾ ਅਤੇ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਆਉਣਗੀਆਂ। ਸਰਹੱਦੀ ਖੇਤਰ ਅੰਮ੍ਰਿਤਸਰ ’ਚ ਐਸ ਈ ਜੈਡ ਸਥਾਪਿਤ ਕਰਨਾ। ਬਾਡਰ ਏਰੀਆ ਡਿਵੈਲਪਮੈਂਟ ਫ਼ੰਡ ਦੀ ਵਰਤੋਂ ਆਪਣੇ ਮਕਸਦ ਲਈ ਹੀ ਹੋਵੇ ਇਹ ਯਕੀਨੀ ਬਣਾਇਆ ਜਾਵੇਗਾ। ਤਾਰਾਂ ਤੋਂ ਪਾਰ ਜ਼ਮੀਨਾਂ ’ਚ ਕੰਮ ਕਰਦੇ ਕਿਸਾਨਾਂ ਮਜ਼ਦੂਰਾਂ ਲਈ ਵਧੇਰੇ ਸਮਾਂ ਦਿਵਾਇਆ ਜਾਵੇਗਾ । ਤਾਰ ਤੋਂ ਪਾਰ ਜ਼ਮੀਨਾਂ ਦਾ ਮੁਆਵਜ਼ਾ ਦਿਵਾਇਆ ਜਾਵੇਗਾ। ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ’ਤੇ ਲਿਜਾਣ ਦਾ ਕੰਮ ਸ਼ੁਰੂ ਹੋ ਚੁਕਾ ਹੈ।  ਸਪੋਰਟਸ ਨੂੰ ਉਤਸ਼ਾਹਿਤ ਕਰਨ ਹਿਤ ਕ੍ਰਿਕਟ ਸਟੇਡੀਅਮ ਅਤੇ ਗਾਂਧੀ ਗਰਾਊਂਡ ਵਿਚ 2027 ਨੂੰ ਆਈ ਪੀ ਐੱਲ ਮੈਚ ਕਰਾਇਆ ਜਾਵੇਗਾ।

ਆਧੁਨਿਕ ਤਕਨੀਕ ਨਾਲ ਲੈਸ ਖੇਡ ਕੰਪਲੈਕਸ। ਪਿੰਡਾਂ ਵਿਚ ਖੇਡ ਗਰਾਊਂਡ ਬਣਾਏ ਜਾਣਗੇ। ਅੰਮ੍ਰਿਤਸਰ ਨੂੰ ਇੰਦੌਰ ਦੀ ਤਰਾਂ ਸਾਫ਼ ਅਤੇ ਸਵੱਛ ਬਣਾਉਣਾ ਅਤੇ 2027 ਤਕ ਗੁਰੂ ਨਗਰੀ ਦੇ 450ਵੇ ਸਥਾਪਨਾ ’ਤੇ ਸ਼ਹਿਰ ਨੂੰ ਇੰਦੌਰ ਤੇ ਬੰਗਲੌਰ ਦੀ ਤਰਾਂ ਸਾਫ਼ ਅਤੇ ਸਵੱਛ ਬਣਾਉਣ ਹਿਤ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗਾ। ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਤਕ ਸ਼ਰਧਾਲੂਆਂ ਦੀ ਪਹੁੰਚ ਨੂੰ ਅਸਾਨ ਬਣਾਉਣ ਲਾਈ ਯੋਜਨਾ ’ਤੇ ਅਮਲ ਕੀਤਾ ਜਾਵੇਗਾ। ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਤੇ ਸੀਵਰੇਜ ਅਤੇ ਪਾਣੀ ਦੇ ਮਿਲਾਪ ਨੂੰ ਸਹੀ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।  ਗੰਦੇ ਨਾਲੇ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾਣਗੇ।

LEAVE A REPLY

Please enter your comment!
Please enter your name here