ਸੰਧੂ ਸਮੁੰਦਰੀ ਨੇ ਜਦੋਂ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਆਪਣੇ ਵਰਕਰ ਦੀਆਂ ਖ਼ੁਸ਼ੀਆਂ ਨੂੰ ਦੂਣ ਸਵਾਏ ਕੀਤਾ।  

0
52
???????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਅਟਾਰੀ / ਅੰਮ੍ਰਿਤਸਰ, 16 ਮਈ

ਲੋਕ ਸਭਾ ਚੋਣਾਂ ਦਾ ਮਾਹੌਲ ਇਸ ਸਮੇਂ ਸਿਖ਼ਰਾਂ ਵਲ ਜਾ ਰਿਹਾ ਹੈ। ਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਕੋਲ ਸਮੇਂ ਦੀ ਬਹੁਤ ਘਾਟ ਹੈ। ਇਨ੍ਹਾਂ ਅਤਿ ਰੁਝੇਵਿਆਂ ਭਰੀਆਂ ਸਰਗਰਮੀਆਂ ਵਿਚੋਂ ਜਦੋਂ ਕੋਈ ਲੀਡਰ ਆਪਣੇ ਚਹੇਤਿਆਂ ਦੀ ਖ਼ੁਸ਼ੀ ਵਿਚ ਸ਼ਾਮਿਲ ਹੁੰਦਾ ਹੈ ਤਾਂ ਉਸ ਦਾ ਇਕ ਆਪਣਾ ਹੀ ਪ੍ਰਭਾਵ ਪੈਦਾ ਹੈ। ਤਰਨਜੀਤ ਸਿੰਘ ਸੰਧੂ ਸਮੁੰਦਰੀ ਜਦੋਂ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਛੋਟੀ ਅਟਾਰੀ ਦੇ ਨਵੀਂ ਅਬਾਦੀ ’ਚ ਰਹਿੰਦੇ ਆਪਣੇ ਵਰਕਰ ਦੇ ਘਰ ਉਦੋਂ ਪੁੱਜੇ ਜਦੋਂ ਉਨ੍ਹਾਂ ਦੇ ਘਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਸੀ। ਦਲਿਤ ਦੰਪਤੀ ਕਬੀਰ ਸਿੰਘ ਦੇ ਦੇ ਘਰ ਬੇਟੇ ਕ੍ਰਿਸ਼ਨਾ ਦਾ ਜਨਮ ਹੋਇਆ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਉਨ੍ਹਾਂ ਦੇ ਘਰ ਅਚਾਨਕ ਹੋਈ ਆਮਦ ਨੇ ਉਨ੍ਹਾਂ ਦੀਆਂ ਖ਼ੁਸ਼ੀਆਂ ਹੋਰ ਵੀ ਦੂਣ ਸਵਾਈਆਂ ਕਰ ਦਿੱਤੀਆਂ। ਸੰਧੂ ਸਮੁੰਦਰੀ ਨੇ ਜਿੱਥੇ ਕ੍ਰਿਸ਼ਨਾ ਨੂੰ ਪਿਆਰ ਨਾਲ ਆਪਣੀ ਗੋਦ ਵਿਚ ਲਿਆ ਅਤੇ ਸਾਰੇ ਪਰਿਵਾਰ ਨੂੰ ਨਵੇਂ ਜੀਅ ਦੇ ਆਉਣ ਦੀਆਂ ਖ਼ੁਸ਼ੀਆਂ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਕਿ ਇਹ ਬੱਚਾ ਵੱਡਾ ਹੋਕੇ ਪਰਿਵਾਰ ਅਤੇ ਸਮਾਜ ਦਾ ਨਾਮ ਉੱਚਾ ਕਰੇਗਾ। ਉਨ੍ਹਾਂ ਬੱਚੇ ਨੂੰ ਚੰਗੀ ਤਾਲੀਮ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕੇਂਦਰ ’ਤੇ ਮੁੜ ਸਰਕਾਰ ਬਣਾਉਣ ਜਾ ਰਹੀ ਹੈ। ਉਹ ਇਸ ਗਲ ਨੂੰ ਯਕੀਨੀ ਬਣਾਉਣਗੇ ਕਿ ਹੇਠਲੇ ਗ਼ਰੀਬ ਅਤੇ ਦਲਿਤ ਤਬਕੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਜਾਰੀ ਰੱਖਣਗੇ। ਇਸ ਮੌਕੇ ’ਤੇ ਪਰਿਵਾਰ ਵੱਲੋਂ ਵੀ ਸੰਧੂ ਸਮੁੰਦਰੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ ਅਤੇ ਉਨ੍ਹਾਂ ਦੀ ਖ਼ੁਸ਼ੀ ’ਚ ਉਚੇਚੇ ਤੌਰ ’ਤੇ ਸ਼ਾਮਿਲ ਹੋਣ ਲਈ ਧੰਨਵਾਦ ਦੇ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ  ਡਾ. ਸੁਸ਼ੀਲ ਦੇਵਗਨ, ਹਲਕਾ ਇੰਚਾਰਜ ਬਲਵਿੰਦਰ ਕੌਰ, ਖਾਨ ਮੁਰਾਦ ਪਾਲ ਸਿੰਘ ਅਤੇ ਜੌਨੀ ਨਵੀਂ ਅਬਾਦੀ ਅਟਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here