ਸੰਨ 2043 ਤੱਕ ਓਨਟਾਰੀਓ ਦੀ ਆਬਾਦੀ ਵਿੱਚ ਵੱਡਾ ਵਾਧਾ ਹੋਵੇਗਾ -ਸਟੈਟੇਸਟਿਕਸ ਕੈਨੇਡਾ

0
224
ਔਟਵਾ, ਉਨਟਾਰੀੳ, 25 ਅਗਸਤ (ਰਾਜ ਗੋਗਨਾ / ਕੁਲਤਰਨ ਪਧਿਆਣਾ) —ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਅਨੁਸਾਰ ਅਗਲੇ ਦੋ ਦਹਾਕਿਆਂ ਵਿੱਚ ਓਨਟਾਰੀਓ ਦੀ ਆਬਾਦੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ।2021 ਦੇ ਮਰਦਮਸ਼ੁਮਾਰੀ ਦੇ ਡਾਟਾ ਦੇ ਅਧਾਰ ਉੱਤੇ ਫੈਡਰਲ ਏਜੰਸੀ ਵੱਲੋਂ ਇਹ ਕਿਆਫਾ ਪੇਸ਼ ਕੀਤਾ ਗਿਆ। ਇਸ ਸਮੇਂ ਓਨਟਾਰੀਓ ਵਿੱਚ ਅੰਦਾਜ਼ਨ 14, 826,000 ਲੋਕ ਹਨ।  ਰਿਪੋਰਟ ਅਨੁਸਾਰ ਇਹ ਦਰਮਿਆਨਾ ਵਿਕਾਸ ਦਰਸਾਉਂਦਾ ਹੈ। ਇਸ ਤੋਂ ਮਤਲਬ ਹੈ ਕਿ ਓਨਟਾਰੀਓ ਵਿੱਚ 4·2 ਮਿਲੀਅਨ ਨਵੇਂ ਰੈਜ਼ੀਡੈਂਟਸ ਹੋਣਗੇ। ਸਟੈਟੇਸਟਿਕਸ ਕੈਨੇਡਾ ਦੇ ਡੈਮੋਗ੍ਰੈਫਰ ਪੈਟਰਿਸ ਡਿਓਨ ਨੇ ਆਖਿਆ ਕਿ ਓਨਟਾਰੀਓ ਵਿੱਚ ਆਬਾਦੀ ਵਿੱਚ ਵਾਧਾ ਹੋਰਨਾਂ ਪ੍ਰੋਵਿੰਸਾਂ ਦੇ ਮੁਕਾਬਲੇ ਵੱਧ ਹੈ ਹਾਲਾਂਕਿ ਮਹਾਂਮਾਰੀ ਦੌਰਾਨ ਮੈਰੀਟਾਈਮਜ਼, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਵੱਲ ਵੀ ਲੋਕ ਮਾਈਗ੍ਰੇਟ ਕੀਤੇ ਹਨ। ਡਿਓਨ ਨੇ ਇਹ ਵੀ ਪਾਇਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਇੱਥੇ ਆਬਾਦੀ ਉਮਰਦਰਾਜ਼ ਹੋ ਰਹੀ ਹੈ। ਰਿਪੋਰਟ ਵਿੱਚ ਆਖਿਆ ਗਿਆ ਕਿ ਆਪਣੀ ਆਬਾਦੀ ਨੂੰ ਨੰਵਿਆਉਣ ਲਈ ਕੈਨੇਡਾ ਨੂੰ ਬਹੁਤਾ ਕਰਕੇ ਇਮੀਗ੍ਰੇਸ਼ਨ ਪੱਧਰ ਉੱਤੇ ਨਿਰਭਰ ਰਹਿਣਾ ਹੋਵੇਗਾ। ਉਹ ਵੀ ਅਜਿਹੇ ਸੰਦਰਭ ਵਿੱਚ ਜਦੋਂ ਇੱਥੇ ਜਨਣ ਸ਼ਕਤੀ ਦਰ ਘੱਟਦੀ ਜਾ ਰਹੀ ਹੈ

LEAVE A REPLY

Please enter your comment!
Please enter your name here