ਸੰਯੁਕਤ ਕਿਸਾਨ ਮੋਰਚੇ ਵੱਲੋਂ ਪਟਿਆਲਾ ਵਿਖੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

0
91

ਪਟਿਆਲਾ, 1 ਜੂਨ, 2023: ਸਾਂਝੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਟਿਆਲਾ ਦੇ ਡਿਪਟੀ ਕਮਿਸਨਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚ ਜਮਹੂਰੀ ਅਧਿਕਾਰ ਸਭਾ ਪਟਿਆਲਾ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਭਰਵਾਂ ਸਹਿਯੋਗ। ਇਸ ਮੌਕੇ ਬੋਲਦਿਆਂ ਹੋਇਆਂ ਮੁੱਖ ਬੁਲਾਰਿਆਂ ਵਲੋਂ ਔਰਤ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਕਰਨ ਵਾਲੇ ਓਲੰਪਿਕ ਫੈਡਰੇਸ਼ਨ ਭਾਰਤ ਦੇ ਪ੍ਰਧਾਨ, ਭਾਜਪਾ ਐਮ, ਪੀ, ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ, ਪੋਕਸੋ ਅਧੀਨ ਕੇਸ ਦਰਜ ਹੋਣ ਤੇ ਤਰੁੰਤ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ, ਦੇਸ ਦੀ ਰਾਸ਼ਟਰਪਤੀ ਸ੍ਰੀ ਮਤੀ ਦਰੋਪਦੀ ਮੁਰਮੂ ਦੇ ਨਾਮ ਡਿਪਟੀ ਕਮਿਸਨਰ ਪਟਿਆਲਾ ਰਾਂਹੀ ਮੰਗ ਪੱਤਰ ਸੌਂਪਿਆ ਗਿਆ। ਇਸ ਦੇ ਨਾਲ ਹੀ ਅਠਾਈ ਮਈ ਨੂੰ ਰੋਸ ਮਾਰਚ ਕਰਨ ਵਾਲੇ ਓਲੰਪਿਕ ਪਹਿਲਵਾਨਾਂ ਦੇ ਨਾਲ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਜਬਰ ਤੇ ਧੱਕੇ ਦੇ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਸਮੂਹ ਆਗੂਆਂ ਵੱਲੋਂ ਪਹਿਲਵਾਨਾਂ ਉੱਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਤਰੁੰਤ ਰੱਦ ਕਰਨ ਲਈ ਪੁਰਜੋਰ ਹਮਾਇਤ ਜਤਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੌਲਵੀਵਾਲਾ, ਰਾਮਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਦਿਤੂਪੁਰ, ਸੁਰਜੀਤ ਸਿੰਘ ਲਚਕਾਣੀ, ਰਾਜ ਕਿਸ਼ਨ ਨੂਰਖੇੜੀਆਂ, ਰਮੇਸ਼ ਅਜਾਦ, ਡਾ, ਰਣਜੀਤ ਸਿੰਘ ਘੁੰਮਣ, ਪ੍ਰੋ, ਬਾਵਾ ਸਿੰਘ, ਮਨਜੀਤ ਕੌਰ, ਪ੍ਰਿੰਸੀਪਲ ਰਣਜੀਤ ਸਿੰਘ ਟਿਵਾਣਾ, ਦਰਸ਼ਨ ਸਿੰਘ ਬੇਲੂਮਜਰਾ, ਜਰਨੈਲ ਸਿੰਘ ਸਿੱਧੂਪੁਰ ਅਤੇ ਸੁਰਿੰਦਰ ਸਿੰਘ ਖਾਲਸਾ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਸਿੰਘ ਪੂਨੀਆ ਨੇ ਸਚੁੱਜੇ ਢੰਗ ਨਾਲ ਨਿਭਾਈ।

LEAVE A REPLY

Please enter your comment!
Please enter your name here