ਸੰਯੁਕਤ ਮੋਰਚੇ ਦੇ ਆਗੂਆਂ ਤੇ ਹਮਲੇ ਤੁਰੰਤ ਬੰਦ ਕਰੇ ਸਰਕਾਰ: ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ 

0
74
ਸੰਯੁਕਤ ਮੋਰਚੇ ਦੇ ਆਗੂਆਂ ਤੇ ਹਮਲੇ ਤੁਰੰਤ ਬੰਦ ਕਰੇ ਸਰਕਾਰ: ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ
ਚੰਡੀਗੜ੍ਹ,
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੀਨੀਅਰ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਨੂੰ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਸੀ ਜੋ ਕੀ ਕੋਲੰਬੀਆ ਜਾ ਰਹੇ ਵਫਦ ਨਾਲ ਇੱਥੇ ਪੁੱਜੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਦੀਆ ਹੱਦਾਂ ਤੇ 13 ਮਹੀਨੇ ਚੱਲੇ ਕਿਸਾਨੀ ਅੰਦੋਲਨ ਨਾਲ ਸੰਬਧਤ ਐੱਫਆਈਆਰ ਦਰਜ ਕੀਤੀ ਗਈ ਸੀ, ਜਿਸ ਅਧਾਰ ਤੇ ਉਹਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਕਿਸਾਨੀ ਲਹਿਰ ਦੇ ਦਬਾਅ ਕਾਰਨ ਰਿਹਾਅ ਕਰ ਦਿੱਤਾ ਗਿਆ। ਸ਼੍ਰੀ ਗਿੱਲ ਨੇ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਕਿਸਾਨੀ ਅੰਦੋਲਣ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਕਰਨ ਵਾਲੇ ਅਧਾਰੇ ਨਿਊਜ਼ ਕਲਿੱਕ ਦੇ ਮਾਲਕ ਤੇ ਹੋਰ ਪੱਤਰਕਾਰਾਂ ਤੇ ਪੁਲੀਸ ਮੁਕੱਦਮੇ ਦਰਜ਼ ਕਰ ਜੇਲਾਂ ਵਿੱਚ ਡੱਕਣਾ ਇਹ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ।
ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀਆਂ ਇਹਨਾਂ ਹੋਸ਼ੀਆਂ ਕਾਰਵਾਈਆਂ ਦਾ ਕਦੇ ਵੀ ਦਬਾਅ ਨਹੀਂ ਮੰਨੇਗਾ। ਇਸ ਸਮੇਂ ਦੋਵੇਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋ ਕਿਸਾਨ ਔਰਤਾਂ ਤੇ ਤੰਜਕਸਵਾ ਬਿਆਨ ਦੇਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਅਤੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਅਨਾਜ ਦੇ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਅਨਾਜ ਪੱਖੋਂ ਆਪਣੇ ਪੈਰਾਂ ਸਿਰ ਕਰਨ ਵਿੱਚ ਜਿੰਨਾਂ ਕਿਸਾਨਾਂ ਦਾ ਯੋਗਦਾਨ ਹੈ ਓਨਾਂ ਹੀ ਕਿਸਾਨ ਬੀਬੀਆਂ ਦਾ ਯੋਗਦਾਨ ਹੈ ਪਰ ਖੇਤੀਬਾੜੀ ਮੰਤਰੀ ਦਾ ਇਸ ਕਿਸਮ ਦਾ ਘਟੀਆ ਬਿਆਨ ਦੇਣਾ ਦਰਸਾਉਂਦਾ ਹੈ ਕੀ ਭਾਜਪਾ ਕਿਸ ਕਿਸਮ ਦੀ ਘਟੀਆ ਸੋਚ ਵਾਲੇ ਲੀਡਰ ਅੱਗੇ ਲੈਕੇ ਆਉਂਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੀ ਅਗਰ ਸਰਕਾਰ ਗੰਨੇ ਦੇ ਭਾਅ ਲਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਕੋਈ ਤੱਸਦਦ ਢਾਉਂਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸਦਾ ਮੂੰਹ ਤੋੜ ਜਵਾਬ ਦੇਵੇਗਾ।

LEAVE A REPLY

Please enter your comment!
Please enter your name here