ਸੰਸਕਾਰ ਵੈਲੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਜ਼ੋਨਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ

0
223

ਭਵਾਨੀਗੜ੍ਹ, 24 ਅਗਸਤ, 2023: ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਵਿੱਚ 14 ਅਗਸਤ 2023 ਤੋਂ 23 ਅਗਸਤ 2023 ਤੱਕ ਜ਼ੋਨਲ ਖੇਡ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਰਗਾਂ ਵਿੱਚ ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਦੇ ਲੜਕੇ-ਲੜਕੀਆਂ ਨੇ ਖੇਡਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ, ਦੂਜਾ ਅਤੇ ਸਥਾਨ ਹਾਸਲ ਕੀਤਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।

ਅੰਡਰ-14 ਟੱਗ ਆਫ ਵਾਰ ਵਿੱਚ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਅੰਡਰ-11 ਸਕੇਟਿੰਗ ਵਿੱਚ ਮਨਸਾਹਿਬ ਨੇ ਪਹਿਲਾ ਅਤੇ ਹਰਗੁਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।

ਅੰਡਰ-14 ਸਕੇਟਿੰਗ ਵਿੱਚ ਸਹਿਜਵੀਰ ਸਿੰਘ, ਸੁਖਮਨਜੀਤ ਸਿੰਘ ਅਤੇ ਗੁਰਨੂਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਲੜਕਿਆਂ ਨੇ ਅੰਡਰ-14 ਬਾਸਕਟਬਾਲ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਬਾਸਕਟਬਾਲ ਨੇ ਦੂਜਾ ਸਥਾਨ ਅਤੇ ਅੰਡਰ-14 ਬਾਸਕਟਬਾਲ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-17 ਦੇ ਟਗ ਆਫ਼ ਵਾਰ ਵਿੱਚ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸ਼ਤਰੰਜ ਮੁਕਾਬਲੇ ਵਿੱਚ ਆਰੁਸ਼ ਗਰਗ ਅਤੇ ਅਨੀਸ਼ਿਕਾ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੁਣੇ ਗਏ।ਅੰਡਰ-14 ਵਿੱਚ ਆਰੁਸ਼ ਅਤੇ ਵਿਹਾਨ ਅਤੇ ਅੰਡਰ-17 ਵਿੱਚ ਸਰਾਂਸ਼ ਅਤੇ ਨੈਤਿਕ ਗੋਇਲ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਟੇਬਲ ਟੈਨਿਸ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕੀਤਾ। ਜਿਮਨਾਸਟਿਕ, ਅੰਡਰ-14 ਵਿੱਚ ਗੁਰਪ੍ਰਤਾਪ, ਤਾਜਵੀਰ, ਸ਼ੁਭਮਨ ਅਤੇ ਏਕਮਜੀਤ ਅਤੇ ਅੰਡਰ-17 ਆਰੁਸ਼ ਗਰਗ, ਅਕਾਸ਼ਦੀਪ ਸਿੰਘ, ਬਰਨੀਤ ਸਿੰਘ, ਗਨਿਕ ਅਤੇ ਸਰਤਾਜ ਸਿੰਘ ਅਤੇ ਹਾਰਦਿਕ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਕੀਤੀ ਗਈ।

ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨ ਨਿੱਝਰ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ਸਕੂਲ ਚੇਅਰਮੈਨ ਸ਼੍ਰੀ ਧਰਮਵੀਰ ਗਰਗ ਜੀ ਨੇ ਬੱਚਿਆਂ ਦੀ ਸੁਚੱਜੀ ਅਗਵਾਈ ਲਈ ਸਕੂਲ ਦੇ ਸਮੂਹ ਸਟਾਫ਼ ਅਤੇ ਵਿਸ਼ੇਸ਼ ਤੌਰ ‘ਤੇ ਕਾਰਜਕਾਰੀ ਡੀ.ਪੀ.ਈ. ਕੁਲਦੀਪ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੀ ਇਸ ਪ੍ਰਾਪਤੀ ‘ਤੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਾਡੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨ।

LEAVE A REPLY

Please enter your comment!
Please enter your name here