ਬਿਆਸ (ਰੋਹਿਤ ਅਰੋੜਾ)-ਲਖੀਮਪੁਰ ਖੀਰੀ ਦੀ ਘਟਨਾ ਦੀ ਵੀਡੀਓ ਦੇਖ ਕੇ ਦਿਲ ਉੱਪਰ ਇੱਕ ਡੂੰਗੀ ਸੱਟ ਵੱਜੀ ਹੈ। ਸਾਫ ਨਜਰ ਆ ਰਿਹਾ ਹੈ ਕਿ ਕਿਵੇਂ ਸੱਤਾ ਦੇ ਨਸ਼ੇ ਵਿੱਚ ਚੂਰ ਭਾਜਪਾ ਦੇ ਗੁੰਡਿਆਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਜਾਨ ਲਈ ਹੈ ਅਤੇ ਉਥੇ ਪ੍ਰਸਾਸ਼ਨ ਕਿਵੇਂ ਦੋਸ਼ੀਆਂ ਨੂੰ ਫੜਨ ਦੀ ਜਗ੍ਹਾ ਤੇ ਉਹਨਾ ਦੀ ਮੱਦਦ ਕਰ ਰਿਹਾ ਹੈ। ਇਹ ਮੰਦਭਾਗੀ ਘਟਨਾ ਪ੍ਰਸ਼ਾਸ਼ਨ ਦੀ ਸ਼ਹਿ ਦੇ ਉੱਪਰ ਹੀ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਜੱਲੂਵਾਲ ਤੋਂ ਸਰਪੰਚ ਸੁੱਚਾ ਸਿੰਘ ਭਲਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਉਚਿਤ ਸਜਾ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਹੀ ਉਸ ਨੂੰ ਲੈ ਬੈਠੇਗਾ। ਇਸ ਮੌਕੇ ਉਹਨਾਂ ਦੇ ਨਾਲ ਰੂਬੀ ਢਿੱਲੋਂ, ਸਿੰਘ,ਜਸਬੀਰ ਸਿੰਘ,ਮੁਖਤਾਰ ਸਿੰਘ,ਸੁਖਵਿੰਦਰ ਕੌਰ( ਸਾਰੇ ਮੈਂਬਰ ਪੰਚਾਇਤ ਜੱਲੂਵਾਲ) ਹਾਜਰ ਸਨ।
Boota Singh Basi
President & Chief Editor