ਸੱਭਿਅਕ ,ਵਿਰਾਸਤੀ ,ਭਾਈਚਾਰਕ ਤੇ ਲੋਕ ਨਾਚ ਗੀਤਾਂ ਨਾਲ ਇਕੱਠ ਨੂੰ ਮੋਹ ਲਿਆ।

0
182

ਮੈਰੀਲੈਡ-( ਸੁਰਿੰਦਰ ਗਿੱਲ ) ਪੰਜਾਬੀ ਕਲੱਬ ਦੇ ਫਾਊਡਰ ਕੇ ਕੇ ਸਿਧੂ ਦੇ ਉਪਰਾਲੇ ਸਦਕਾ ਸੱਭਿਆਚਾਰ ਨਾਈਟ ਦਾ ਅਯੋਜਿਨ ਹਾਈ ਪੁਆਇੰਟ ਸਕੂਲ ਦੇ ਹਾਲ ਵਿੱਚ ਕਰਵਾਇਆ ਗਿਆ। ਜਿੱਥੇ ਪੰਜਾਬੀ ਦੇ ਉਘੇ ਗਾਇਕਾਂ ਦੀ ਟੀਮ ਜਿਸ ਵਿਚ ਜੋਬਨ ਸੰਧੂ, ਆਰ ਨਾਇਤ,ਸ਼ਿਪਰਾ ਗੋਇਲ ਤੇ ਜੱਸ ਬਾਜਵਾ ਨੇ ਪੰਜਾਬੀ ਸੱਭਿਆਚਾਰ ਨਾਈਟ ਦਾ ਖੂਬ ਰੰਗ ਬੰਨਿਆਂ ।ਇਸ ਗੀਤਕਾਰਾਂ ਦੀ ਟੀਮ ਨੂੰ ਮਹਿਤਾਬ ਸਿੰਘ ਕਾਹਲੋ ਨੇ ਏਅਰਪੌਰਟ ਤੋ ਨਿੱਘੀ ਜੀ ਆਇਆ ਨਾਲ ਹਾਲ ਤੱਕ ਲਿਆਂਦਾ । ਜਿੱਥੇ ਸੰਨੀ ਮੱਲੀ ਵੱਲੋਂ ਮੀਊਜਕ ਨਾਲ ਸਜਾਏ ਪੰਡਾਲ ਵਿੱਚ ਰੌਣਕਾਂ ਲਾਉਣ ਲਈ ਬਿਰਾਜਮੈਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਆਗਿਆਪਾਲ ਬਾਠ ਨੇ ਬਹੁਤ ਖੂਬਸੂਰਤ ਸਤਰਾ ਨਾਲ ਕੀਤੀ। ਉਹਨਾਂ ਕਿਹਾ ਇਹ ਪ੍ਰੋਗਰਾਮ ਸਾਡੀ ਰੂਹ ਦੀ ਖੁਰਾਕ ਹਨ। ਜਿੰਨਾ ਸਦਕਾ ਅਸੀ ਅਪਨੇ ਵਿਰਸੇ ਨੂੰ ਵਿਦੇਸ਼ਾ ਵਿਚ ਸੰਭਾਲੀ ਬੈਠੇ ਹਾਂ।ਉਹਨਾਂ ਸਭ ਤੋਂ ਪਹਿਲਾਂ ਸੱਦਾ ਜੋਬਨ ਸੰਧੂ ਨੂੰ ਦਿੱਤਾ । ਜਿਸਨੇ ਬੋਲ ਮਿੱਟੀ ਦਿਆ ਬਾਵਿਆ ਨਾਲ ਅਪਨੇ ਗੀਤਾਂ ਦੀ ਸ਼ੁਰੂਆਤ ਕੀਤੀ ਤੇ ਬਿੰਦ ਰੱਖੀਆਂ ,ਜਗਮੋਹਨ ਕੋਰ ਨੂੰ ਉਹਨਾਂ ਦੇ ਗੀਤ ਗਾ ਕੇ ਸ਼ਰਧਾਂਜਲੀ ਦੇ ਗਿਆ।ਕਈ ਗਾਇਕਾਂ ਦੀ ਹਾਜ਼ਰੀ ਵੀ ਲਗਵਾ ਗਿਆ ਜਿੰਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਫਿਲਮਾਇਆ ਹੈ।ਜਿਸ ਵਿਚ ਗੁਰਦਾਸ ਮਾਨ ਤੇ ਹਰਭਜਨ ਮਾਨ ਦਾ ਖ਼ਾਸ ਜ਼ਿਕਰ ਵਾਚਿਆ ਗਿਆ।ਉਸਨੇ ਸਟੇਜ ਤੇ ਖੂਬ ਧੂੜਾ ਭੰਗੜੇ ਦੇ ਐਕਸ਼ਨ ਨਾਲ ਪੁੱਟੀਆਂ, ਜਿੰਨਾ ਸਦਕਾ ਪਿਛੇ ਸਟੇਜ ਦੇ ਗਭਰੂਆ ਨੇ ਵੀ ਖੂਬ ਧਮਾਲਾਂ ਪਾਈਆ।ਅਪਨੇ ਗੀਤਾਂ ਨਾਲ ਵੀ ਗਭਰੂਆ ਤੇ ਮੁਟਿਆਰਾਂ ਦੀ ਖੁਸ਼ਾਮਦੀ ਕਰਕੇ ਵਾਹ ਵਾਹ ਖੱਟੀ।ਗਿੱਧਿਆਂ ਦੀਆਂ ਬੋਲੀਆਂ ਨਾਲ ਮੁਟਿਆਰਾ ਨੂੰ ਖੂਬ ਨਚਾਇਆ।
ਜਿਉਂ ਹੀ ਜੱਸ ਬਾਜਵਾ ਨੂੰ ਸਟੇਜ ਤੇ ਬੁਲਾਇਆ ਗਿਆ ਭੰਗੜੇ ਦੀ ਧਮਾਲ ਨਾਲ ਗੀਤ ਦੀ ਸ਼ੁਰੂਆਤ ਕੀਤੀ ਜੋ ਅਮਰੀਕਾ ਦੀ ਧਰਤੀ ਨੂੰ ਸਮਰਪਿਤ ਰਿਹਾ।ਹਰੇਕ ਵਿਅਕਤੀ ਸੁਪਨੇ ਲੈਕੇ ਆਉਂਦਾ ਹੈ।ਉਪਰਂਤ ਟਰੱਕ ਡਰਾਇਵਰ ਦੇ ਗੀਤਾਂ ਨਾਲ ਹਾਜ਼ਰੀਨ ਨੂੰ ਖੁਸ਼ ਕੀਤਾ।ਗੈਰ-ਕਾਨੂੰਨੀਆ ਦੇ ਬਾਡਰ ਟੱਪਣ ਤੋਂ ਲੈਕੇ ਸਫਲਤਾ ਤੱਕ ਗੀਤਾਂ ਰਾਹੀਂ ਪੇਸ਼ ਕੀਤਾ।
ਸ਼ਿਪਰਾ ਗੋਇਲ ਉਸ ਕਲਾਕਾਰ ਦਾ ਨਾਮ ਹੈ । ਜਿਸਨੇ ਅਪਨੇ ਗੀਤ ਇਸ਼ਕ ਬੁਲਾਵੇ,ਯਾਦਾ ਤੇਰੀਆਂ ਤੇ ਮੈਨੂੰ ਦੱਸਦੀ ਹੈ ਅੱਖ ਤੇਰੀ ਵੇ, ਨਾਲ ਸਟੇਜ ਨੂੰ ਹਿਲਾਕੇ ਰੱਖ ਦਿੱਤਾ ।ਅਮਰੀਕਾ ਦੀ ਧਰਤੀ ਤੇ ਪਹਿਲੀ ਵਾਰ ਭੰਗੜੇ ਦੀ ਤਾਲ ਤੇ ਗੀਤਾਂ ਦੀ ਬੁਛਾੜ ਨਾਲ ਅਪਨੀ ਹਾਜ਼ਰੀ ਦਾ ਇਜ਼ਹਾਰ ਕੀਤਾ। ਜਿਸਨੂ ਹਾਜਰੀਨ ਨੇ ਖੂਬ ਸਲਾਹਿਆ।
ਅਖੀਰ ਵਿੱਚ ਸਾਰੇ ਕਲਾਕਾਰਾਂ ਨੂੰ ਸਿਖਸ ਆਫ਼ ਯੂ ਐਸ ਏ ਤੇ ਪੰਜਾਬੀ ਕਲੱਬ ਵੱਲੋਂ ਚਾਰੇ ਆਰਟਿਸਟਾਂ ਨੂੰ ਇੱਕ ਇੱਕ ਕਰਕੇ ਸਨਮਾਨਿਤ ਕੀਤਾ। ਇਹ ਸਨਮਾਨ ਕੇ ਕੇ ਸਿਧੂ, ਮਹਿਤਾਬ ਸਿੰਘ ਕਾਹਲੋ,ਗੁਰਪ੍ਰੀਤ ਸੰਨੀ ,ਸੁਰਜੀਤ ਗੋਲਡੀ, ਜਿਦਰਪਾਲ ਬਰਾੜ ਪੰਜਾਬੀ ਕਲੱਬ ਤੇ ਪ੍ਰਵਿਦਰ ਸਿਘ ਹੈਪੀ ਚੇਅਰਮੈਨ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਤੇ ਉਹਨਾਂ ਦੀ ਟੀਮ ਸਿਖਸ ਆਫ ਯੂ ਐਸ ਏ ਵੱਲੋਂ ਦਿੱਤਾ ਗਿਆ ।

LEAVE A REPLY

Please enter your comment!
Please enter your name here