ਸ.ਐ.ਸ ਵਜ਼ੀਰ ਭੁੱਲਰ ਨੇ ਸੈਂਟਰ ਪੱਧਰੀ ਖੇਡਾਂ ਵਿੱਚ ਮੱਲਾਂ ਮਾਰੀਆਂ
ਸਖਤ ਮਿਹਨਤ ਸਦਕਾ ਬੱਚਿਆਂ ਨੇ ਮੈਡਲਾਂ ਦੀ ਲਗਾਈ ਝੜੀ
ਬਿਆਸ : ਬਲਰਾਜ ਸਿੰਘ ਰਾਜਾ
ਕਲੱਸਟਰ ਬਿਆਸ ਦੀਆਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਰ ਭੁੱਲਰ ਦੇ ਬੱਚਿਆਂ ਨੇ ਸਕੂਲ ਸਟਾਫ ਦੀ ਸਖਤ ਮਿਹਨਤ ਸਦਕਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਜਗਜੀਤ ਸਿੰਘ ਨੇ ਦੱਸਿਆ ਕਿ ਉਕਤ ਖੇਡਾਂ ਵਿੱਚ ਬਿਆਸ ਕਲੱਸਟਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ ਸੀ।ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਰ ਭੁੱਲਰ ਨੇ ਕਬੱਡੀ ਲੜਕਿਆਂ ਵਿੱਚ ਪਹਿਲਾ ਸਥਾਨ, ਖੋਹ ਖੋਹ ਲੜਕਿਆਂ ਵਿੱਚ ਦੂਸਰਾ ਸਥਾਨ, ਕੁਸ਼ਤੀ ਵਿੱਚ ਪਹਿਲਾ ਸਥਾਨ, ਲੌੰਗ ਜੰਪ (ਲੜਕੇ/ਲੜਕੀਆਂ) ਤੀਸਰਾ ਸਥਾਨ, ਰੇਸ 400 ਮੀਟਰ ,100 ਮੀਟਰ ਤੀਸਰਾ ਸਥਾਨ , 600 ਮੀਟਰ ਦੂਸਰਾ ਸਥਾਨ , ਗੋਲਾ ਸੁੱਟਣਾ ਤੀਸਰਾ ਸਥਾਨ , ਰੀਲੇ ਰੇਸ ਤੀਸਰਾ ਸਥਾਨ ਅਤੇ ਖੋਹ ਖੋਹ (ਲੜਕੀਆਂ) ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜੇਤੂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਹੋਰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।
ਇਸ ਮੌਕੇ ਹਰਭਿੰਦਰ ਸਿੰਘ, ਵਿਕਾਸ ਕੁਮਾਰ, ਰੀਟਾ ਰਾਣੀ, ਬਲਜੀਤ ਕੌਰ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ: ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਰ ਭੁੱਲਰ ਵਿਖੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਅਧਿਆਪਕ ਜਗਜੀਤ ਸਿੰਘ ਅਤੇ ਸਕੂਲ ਸਟਾਫ ਮੈਂਬਰ।