ਹਲਕਾ ਤਰਨਤਾਰਨ ਦੇ ਸੀਨੀਅਰ ਸਿਆਸੀ ਆਗੂ ਸੋਨੂੰ ਚੀਮਾ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ

0
157
ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,14 ਜਨਵਰੀ
ਹਲਕਾ ਤਰਨਤਾਰਨ ਦੇ ਸੀਨੀਅਰ ਸਿਆਸੀ ਨੇਤਾ,ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੂੰ ਅੱਜ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰੀਆਂ ਗਈਆਂ।ਸੂਤਰਾਂ ਅਨੁਸਾਰ ਸਰਪੰਚ ਸੋਨੂੰ ਚੀਮਾ ਝਬਾਲ ਵਿਖੇ ਹੀ ਸੈਲੂਨ ‘ਤੇ ਕਟਿੰਗ ਕਰਾਉਣ ਲਈ ਗਏ ਸਨ।ਇਸ ਦੌਰਾਨ ਹੀ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਉਨ੍ਹਾਂ ‘ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ।ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਲਈ ਲਜਾਇਆ ਗਿਆ,ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਦਾ ਦੇਹਾਂਤ ਹੋ ਗਿਆ।ਸਰਪੰਚ ਸੋਨੂੰ ਚੀਮਾ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਸੋਗ ਵਜੋਂ ਅੱਡਾ ਝਬਾਲ ਦਾ ਬਜ਼ਾਰ ਮੁਕੰਮਲ ਬੰਦ ਹੈ।

LEAVE A REPLY

Please enter your comment!
Please enter your name here