ਹਲਕਾ ਵਿਧਾਇਕ ਸੰਤੋਖ ਭਲਾਈਪੁਰ ਵੱਲੋਂ ਵਿਕਾਸ ਕਾਰਜਾਂ ਨੂੰ ਤਰਜੀਹ – ਇਕਬਾਲ ਬੱਲ

0
434

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਕਸਬਾ ਸਠਿਆਲਾ ਵਿਖੇ ਸੀਨੀਅਰ ਕਾਂਗਰਸੀ ਨੇਤਾ ਇਕਬਾਲ ਸਿੰਘ ਬੱਲ,ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ,ਨੰਬਰਦਾਰ ਜਤਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਲਾਏ ਵਿਕਾਸ ਪ੍ਰੋਜੈਕਟ ਤਹਿਤ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਕਸਬਾ ਸਠਿਆਲਾ ਵਿਖੇ ਡਾਕਖਾਨੇ ਵਾਲੀ ਗਲੀ ਦਾ ਉਦਘਾਟਨ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਨੇੜਲੇ ਪਿੰਡਾਂ ‘ਚ ਵਿਕਾਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਪਿੰਡ ਨੂੰ ਵਿਕਾਸ ਪਖੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ । ਉਦਘਾਟਨ ਉਪਰੰਤ ਕਾਂਗਰਸੀ ਆਗੂ ਇਕਬਾਲ ਬੱਲ ਦੇ ਗ੍ਰਹਿ ਵਿਖੇ ਭਲਾਈਪੁਰ ਨੇ ਕਿਹਾ ਕਿ ਪਿੰਡ ਸਠਿਆਲਾ ਦੀਆਂ ਤਕਰੀਰਬਨ ਸਾਰੀਆਂ ਗਲੀਆਂ ਵਿੱਚ ਇੰਟਰਲੋਕ ਟਾਈਲ ਲੱਗ ਚੁੱਕੀ ਹੈ ਅਤੇ ਜੋ ਕੁਝ ਗਲੀਆਂ ਰਹਿ ਗਈਆਂ ਹਨ ਓਹ ਵੀ ਜਲਦੀ ਮੁਕੰਮਲ ਹੋ ਜਾਣਗੀਆਂ । ਇਕਬਾਲ ਬੱਲ ਨੇ ਇਸ ਮੌਕੇ ਕਿਹਾ ਕਿ ਸਾਡੇ ਹਲਕਾ ਵਿਧਾਇਕ ਵਿਕਾਸ ਕਾਰਜਾਂ ਨੂੰ ਲੈ ਕੇ ਦਿਨ ਰਾਤ ਮਿਹਨਤ ਕਰਦੇ ਹਨ ਤੇ ਪਾਰਟੀ ਬਾਜੀ ਤੋਂ ਉੱਪਰ ਉੱਠਕੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦੇ ਹਨ । ਇਸ ਮੌਕੇ ਪਿੰਡ ਦੇ ਮੋਹਤਬਰਾਂ ਨੇ ਵਿਧਾਇਕ ਸੰਤੋਖ ਸਿੰਘ ਦਾ ਧੰਨਵਾਦ ਕੀਤਾ ਅਤੇ ਸਠਿਆਲਾ ਦੇ ਬੰਦ ਪਏ ਸੇਵਾ ਕੇਂਦਰ ਨੂੰ ਦੋਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ । ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ,ਸਰਪੰਚ ਦਲਵਿੰਦਰ ਸਿੰਘ,ਮਾਸਟਰ ਜਗੀਰ ਸਿੰਘ ਸਫਰੀ,ਸਤਨਾਮ ਸਿੰਘ ਐੱਫ ਸੀ ਆਈ,ਮਾਸਟਰ ਸੁਖਦੇਵ ਸਿੰਘ,ਵਿਕੀ ਸਠਿਆਲਾ,ਸਾਹਿਲ ਗਿੱਲ,ਬਾਬਾ ਕੇਵਲ ਸਿੰਘ,ਠੇਕੇਦਾਰ ਅਜੀਤ ਸਿੰਘ,ਠੇਕੇਦਾਰ ਮਲਕੀਤ ਸਿੰਘ ਬੇਦਾਦਪੁਰ,ਡਾ. ਰਜਿੰਦਰ ਸਿੰਘ ਬੁਤਾਲਾ,ਵਿਧਾਇਕ ਪੀ ਏ ਜਗਦੀਪ ਸਿੰਘ ਮਾਨ,ਪਰੋਫੇਸਰ ਬਲਜਿੰਦਰ ਸਿੰਘ ਬੱਲ,ਥਾਣਾ ਮੁਖੀ ਬਿਆਸ ਹਰਜੀਤ ਸਿੰਘ ਖਹਿਰਾ,ਹੈਪੀ ਸਠਿਆਲਾ ਤੇ ਪਿੰਡ ਦੇ ਮੋਹਤਬਾਰ ਵਿਅਕਤੀ ਹਾਜ਼ਰ ਸਨ ।

LEAVE A REPLY

Please enter your comment!
Please enter your name here