ਹਲਕੇ ਦੇ ਲੋਕ ਮੰਨਾ ਨਾਲ ਚਟਾਨ ਵਾਂਗ ਖੜ੍ਹੇ ਹਨ— ਪ੍ਰਧਾਨ ਬਲਵਿੰਦਰ ਚੀਮਾ

0
368

ਬਿਆਸ, (ਰੋਹਿਤ ਅਰੋੜਾ) -ਹਲਕਾ ਬਾਬਾ ਬਕਾਲਾ ਸਾਹਿਬ ਤੋਂ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਸ.ਮਨਜੀਤ ਸਿੰਘ ਮੰਨਾ ਮਿਆਂਵਿੰਡ ਸਾਬਕਾ ਐਮ. ਐੱਲ. ਏ ਨੂੰ ਦਿੱਤੀ ਜਾਵੇਗੀ ਕਿੳਂੁਕਿ ਜਿਸ ਤਰਾਂ ਦਾ ਇਕੱਠ ਤਾਰਾ ਵਾਲੀ ਗਰਾਊਂਡ ਰਈਆ ਵਿੱਚ ਕਲ ਹੋਇਆ ਹੈ ਉਸ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਸ ਮੰਨਾ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਪਾਰ ਸੈੱਲ ਰਈਆ ਦੇ ਪ੍ਰਧਾਨ ਬਲਵਿੰਦਰ ਸਿੰਘ ਚੀਮਾ (ਚੀਮਾ ਕਲਾਥ ਵਾਲੇ) ਨੇ ਕੀਤਾ। ਉਹਨਾਂ ਕਿਹਾ ਕਿ ਕੁੱਛ ਲੋਕ ਗਲਤ ਪ੍ਰਚਾਰ ਕਰ ਰਹੇ ਹਨ ਕਿ ਪਾਰਟੀ ਵਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਅਤੇ ਉਹ ਆਪਣੇ ਆਪ ਹੀ ਲੱਡੂ ਵੰਡ ਰਹੇ ਨੇ ਜਦ ਕਿ ਪਾਰਟੀ ਵਲੋਂ ਹਜੇ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸਾਰਾ ਹਲਕੇ ਨੂੰ ਅਸਲੀਅਤ ਪਤਾ ਹੈ ਕਿ ਆਮ ਲੋਕ ਅਤੇ ਪਾਰਟੀ ਸ. ਮੰਨਾ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਖੜੀ ਰਹੇਗੀ। ਉਹਨਾਂ ਕਿਹਾ ਕਿ ਸ ਮੰਨਾ ਇਹ ਸੀਟ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਅਤੇ ਉਹ ਚੌਥੀ ਵਾਰ ਵਿਧਾਇਕ ਬਣਨਗੇ।

LEAVE A REPLY

Please enter your comment!
Please enter your name here