ਹਾਈਟੈਕ ਨਾਕਾ ਬਿਆਸ ਵਿਖੇ ਪੁਲਿਸ ਨੇ ਵਾਹਨਾਂ ਤੇ ਲਗਾਏ ਰਿਫਲੈਕਟਰ

0
21

ਹਾਈਟੈਕ ਨਾਕਾ ਬਿਆਸ ਵਿਖੇ ਪੁਲਿਸ ਨੇ ਵਾਹਨਾਂ ਤੇ ਲਗਾਏ ਰਿਫਲੈਕਟਰ

ਬਿਆਸ , 07 ਜਨਵਰੀ 2025 (ਬਲਰਾਜ ਸਿੰਘ ਰਾਜਾ )

ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਜਿਲ੍ਹੇ ਭਰ ਦੇ ਵਿੱਚ ਬਿਨ੍ਹਾਂ ਰਿਫਲੈਕਟਰ ਵਾਹਨਾ ਤੇ ਰਿਫਲੈਕਟਰ ਲਗਾਏ ਜਾ ਰਹੇ ਹਨ।

ਇਸੇ ਲੜੀ ਤਹਿਤ ਦਰਿਆ ਬਿਆਸ ਹਾਈਟੈੱਕ ਨਾਕੇ ਤੇ ਸਾਂਝ ਕੇਂਦਰ ਬਿਆਸ ਅਤੇ ਹਾਈਟੈੱਕ ਬਿਆਸ ਨਾਕੇ ਦੀ ਪੁਲਿਸ ਟੀਮ ਵਲੋਂ ਨੈਸ਼ਨਲ ਹਾਈਵੇ ਤੇ ਚੱਲ ਰਹੇ ਵਾਹਨਾਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਗਏ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਂਝ ਕੇਂਦਰ ਬਿਆਸ ਦੇ ਇੰਚਾਰਜ ਏ ਐਸ ਆਈ ਬਲਵੰਤ ਸਿੰਘ ਨੇ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਭਾਰੀ ਧੁੰਦ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਰੀਬ 60 ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਹਨ।।

ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਹਿਦਾਇਤ ਕਰਦਿਆਂ ਕਿਹਾ ਹੈ ਕਿ ਧੁੰਦ ਦੌਰਾਨ ਹੌਲੀ ਰਫਤਾਰ ਵਿੱਚ ਵਾਹਨ ਚਲਾਓ, ਬਿਨ੍ਹਾਂ ਰਿਫਲੈਕਟਰ ਵਾਹਨ ਨਾ ਚਲਾਓ, ਰਾਤ ਸਮੇਂ ਸਫ਼ਰ ਕਰਦੇ ਹੋਏ ਡਿੱਪਰ ਦਾ ਪ੍ਰਯੋਗ ਕਰਨ ਸਮੇਤ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਹੈ। ਉਨ੍ਹਾਂ ਕਿ ਆਉਣੇ ਵਾਲੇ ਦਿਨ੍ਹਾਂ ਵਿੱਚ ਇਹ ਮੁਹਿੰਮ ਜਿਲ੍ਹੇ ਭਰ ਵਿੱਚ ਜਾਰੀ ਰਹੇਗੀ।।
ਇਸ ਮੌਕੇ ਹਾਈਟੈਕ ਨਾਕਾ ਬਿਆਸ ਇੰਚਾਰਜ ਸਬ ਇੰਸਪੈਕਟਰ ਦਿਲਬਾਗ ਸਿੰਘ, ਏਐਸਆਈ ਬਲਵੰਤ ਸਿੰਘ, ਏਐਸਆਈ ਸੁਖਵੰਤ ਸਿੰਘ, ਏਐਸਆਈ ਮਨਜੀਤ ਸਿੰਘ, ਏਐਸਆਈ ਕਾਬਲ ਸਿੰਘ, ਏਐਸਆਈ ਰਘਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here