ਹਾਸਿਆਂ ਦੇ ਬਾਦਸ਼ਾਹ ਸਲੀਮ ਅਲਬੇਲਾ ਤੇ ਸ਼ਫਾਕਾ ਰਾਣਾ ਨੇ ਪੰਜਾਬੀਆ ਦਾ ਖੂਬ ਮੰਨੋਰੰਜਨ ਕੀਤਾ।

0
169

ਪੰਜਾਬੀ ਟੋਟਕਿਆਂ ਦੀਆਂ ਜੁਗਤਾਂ ਨਾਲ ਹੰਸਾ ਹਸਾ ਕੇ ਢਿੱਡੀ ਪੀੜਾ ਪਾਈਆ।
ਸਿੱਖਸ ਆਫ਼ਿਸ ਡੀ ਐਮ ਵੀ ,ਪੰਜਾਬੀ ਕਲੱਬ ਮੈਰੀਲ਼ੈਡ ਤੇ ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਸਲੀਮ ਅਲਬੇਲਾ ਨੂੰ ਸਨਮਾਨਿਤ ਕੀਤਾ।

ਮੈਰੀਲੈਡ-(ਸਰਬਜੀਤ ਗਿੱਲ ) ਸੰਸਾਰ ਪੱਧਰ ਦਾ ਮਸ਼ਹੂਰ ਕਮੇਡੀਅਨ ਸਲੀਮ ਅਲਬੇਲਾ ਅੱਜ ਕੱਲ ਅਮਰੀਕਾ ਵਿਖੇ ਫਿਲਮ ਸ਼ੂਟਿੰਗ ਤੇ ਆਇਆ ਹੋਇਆ ਹੈ। ਜਿਸ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਦੇ ਸੱਦੇ ਤੇ ਡਿਊ ਡਰਾਪ ਕਿੰਗਜਵਿਲ ਬਾਲਟੀਮੋਰ ਵਿਖੇ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਸੁਹਨਾ ਦੇ ਨਾਲ ਸ਼ੋਕਤ ਰਾਣਾ ਯੂ ਕੇ ਵਾਲੇ ਵੀ ਪਧਾਰੇ ਸਨ। ਜਿੰਨਾ ਨੇ ਪੰਜਾਬੀ ਟੋਟਕਿਆਂ ਦੀ ਜੁਗਤਾਂ ਨਾਲ ਪੰਜਾਬੀਅਤ ਨੂੰ ਖੂਬ ਹਸਾਇਆ ਹੈ।ਸਲੀਮ ਅਲਬੇਲਾ ਨੇ ਕਿਹਾ ਕਿ ਉਹਨਾਂ ਦੀ ਕੱਲ ਦੀ ਵਾਪਸੀ ਹੈ। ਪਰ ਡਾਕਟਰ ਸੁਰਿੰਦਰ ਗਿੱਲ ਦੀ ਉਹ ਗੱਲ ਮੋੜ ਨਹੀ ਸਕੇ ਤੇ ਤੁਹਾਡੇ ਪਿਆਰ ,ਮਾਣ ਤੇ ਸਤਿਕਾਰ ਸਦਕਾ ਤੁਹਾਡੇ ਰੂਬਰੂ ਹੋਇਆ ਹਾਂ।

ਮੇਰੀ ਕੋਈ ਤਿਆਰੀ ਨਹੀ ਪਰ ਰੋਜ਼ਾਨਾ ਗੱਲਾਂ ਨਾਲ ਤੁਹਾਡੀ ਤਬੀਅਤ ਖੁਸ ਕਰਾਂਗਾ । ਮੇਰੇ ਨਾਲ ਸ਼ੋਕਤ ਰਾਣਾ ਜੋ ਮੇਰਾ ਸਾਥ ਦੇ ਰਹੇ ਹਨ। ਦੋਵਾ ਸ਼ਖਸੀਅਤਾ ਵੱਲੋਂ ਖੂਬ ਰੰਗ ਬੰਨਿਆਂ ਗਿਆ।

ਸਿੱਖਸ ਆਫ ਡੀ ਐਮ ਵੀ ਵੱਲੋਂ ਜਿੰਦਰਪਾਲ ਸਿੰਘ ਬਰਾੜ ਕੈਸ਼ੀਅਰ,ਕੇਵਲ ਸਿੰਘ ਮਾਨ ਸਕੱਤਰ ਜਨਰਲ,ਰਣਜੀਤ ਸਿੰਘ ਚਹਿਲ ਉਪ ਸਕੱਤਰ , ਜੱਸਾ ਸਿੰਘ.ਬਲਜੀਤ ਸਿੰਘ ਚੀਮਾ ਤੇ ਹਰਜੀਤ ਸਿੰਘ ਨੇ ਸਲੀਮ ਅਲਬੇਲਾ ਨੂੰ ਸਨਮਾਨਿਤ ਕੀਤਾ।
ਪੰਜਾਬੀ ਕਲੱਬ ਮੈਰੀਲੈਡ ਤੇ ਇੰਟਰ ਨੈਸ਼ਨਲ ਫੋਰਮ ਯੂ ਐਸ ਏ ਵੱਲੋਂ ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਮੈਰੀਲੈਡ, ਸਤਿੰਦਰ ਸਿੰਘ ਕੰਗ, ਦਵਿੰਦਰ ਸਿੰਘ ਗਿੱਲ ,ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ,ਸੁਰਜੀਤ ਸਿੰਘ ਭੱਟੀ ਪ੍ਰਧਾਨ ਪੰਜਾਬੀ ਕਲੱਬ ਵੱਲੋਂ ਸਲੀਮ ਅਲਬੇਲਾ ਨੂੰ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਹੈਰੀ ਭੰਡਾਰੀ ਡੈਲੀਗੇਟ ਨੇ ਸ਼ੁਭ ਇੱਛਾਵਾਂ ਦਿੱਤੀਆਂ ਤੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਜਿਸ ਨੂੰ ਕੁਮਿਨਟੀ ਨੇ ਭਰਪੂਰ ਸਹਿਯੋਗ ਦਿੱਤਾ ।

ਇਸ ਪ੍ਰੋਗਰਾਮ ਦੇ ਸਪਾਸਰ ਕੇ ਕੇ ਸਿਧੂ ਪੰਜਾਬੀ ਕਲੱਬ , ਸਿੱਖਸ ਆਫ਼ ਡੀ ਐਮ ਵੀ,ਇੰਟਰ ਨੈਸ਼ਨਲ ਫੋਰਮ ਯੂ ਐਸ ਏ ਤੇ ਬਲਜੀਤ ਸਿੰਘ ਚੀਮਾ ਵਾਈਨ ਡਿਸਟਰੀਬੀਊਟਰ ਮੈਰੀਲੈਡ ਸਨ। ਮੈਰੀਲੈਡ ਦੀਆਂ ਉਘੀਆ ਸ਼ਖਸੀਅਤਾ ਨੇ ਹਿਸਾ ਲਿਆ ਤੇ ਇਸ ਹਾਸਰਾਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਜੋ ਬਹੁਤ ਹੀ ਤਾਰੀਫ ਤੇ ਮਨੋਰੰਜਕ ਸੀ । ਜਿਸ ਦਾ ਸਾਰਿਆਂ ਨੇ ਖੂਬ ਲਾਹਾ ਲਿਆ। ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਟੇਜ ਦੀ ਭੂਮਿਕਾ ਵਧੀਆ ਨਿਭਾਈ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਲੀਮ ਅਲਬੇਲਾ ਨੂੰ ਪ੍ਰਬੰਧਕਾਂ ਵੱਲੋਂ ਗਿਫਟ ਵੀ ਦਿੱਤਾ ਗਿਆ ਜੋ ਉਹਨਾਂ ਦੇ ਸਤਿਕਾਰ ਵਜੋਂ ਭੇਟ ਸੀ।

LEAVE A REPLY

Please enter your comment!
Please enter your name here