ਸਰੀ,ਬੀਤੇਂ ਦਿਨੀ ਇਕ ਬੇਕਾਬੂ ਹੋਏ ਟਰੱਕ ਹੇਠਾਂ ਆਉਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ 44 ਸਾਲਾ ਗੁਰਪ੍ਰੀਤ ਕੌਰ ਸੰਘਾ ਪੰਜਾਬਣ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਗੁਰਪ੍ਰੀਤ ਕੌਰ ਸੜਕ ਤੇ ਇੱਕ ਹੋਰ ਔਰਤ ਨਾਲ ਜਾ ਰਹੀ ਸੀ, ਜਦੋਂ ਇੱਕ ਬੇਕਾਬੂ ਟਰੱਕ ਉਨ੍ਹਾਂ ਵਿੱਚ ਆ ਵੱਜਾ। ਦੋਨੋਂ ਜਣੀਆ ਟਰੱਕ ਹੇਠ ਫੱਸ ਗਈਆਂ ਸਨ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਟਰੱਕ ਹੇਠੋਂ ਵਾਹਰ ਕੱਢਿਆ ਗਿਆ। ਹਾਦਸਾ 2 ਸਤੰਬਰ ਨੂੰ ਵਾਪਰਿਆ ਸੀ ਤੇ ਉਸਤੋਂ ਬਾਅਦ ਗੁਰਪ੍ਰੀਤ ਕੌਰ ਹਸਪਤਾਲ ਵਿੱਚ ਇਲਾਜ ਅਧੀਨ ਸੀ। ਅਤੇ ਮੌਕੇ ਤੋਂ ਭਗੌੜੇ ਹੋਏ ਟਰੱਕ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਗੁਰਪ੍ਰੀਤ ਦੀ ਅਚਨਚੇਤ ਮੌਤ ਕਾਰਨ ਪੂਰਾ ਪਰਿਵਾਰ ਕਾਫੀ ਸਦਮੇ ਵਿੱਚ ਹੈ।
Boota Singh Basi
President & Chief Editor