ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਗੁਰਦਵਾਰਾ ਸਾਹਿਬ ਤੋਂ ਅਰਦਾਸ ਕਰਕੇ ਕੱਢਿਆ ਮਾਰਚ 

0
164
ਜੰਡਿਆਲਾ ਗੁਰੂ :
ਬੀਤੇ ਦਿਨੀ ਸੁਧੀਰ ਸੂਰੀ ਦਾ ਕਤਲ ਹੋਣ ਤੋਂ ਬਾਅਦ ਕੁੱਝ ਸ਼ਰਾਰਤੀ ਅਨਸਰ ਭੜਕਾਊ ਬਿਆਨਬਾਜੀ ਕਰਕੇ ਪੰਜਾਬ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਸਬੰਧੀ ਅੱਜ ਗੁ: ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਅਰਦਾਸ ਕਰਕੇ ਹਿੰਦੂ-ਸਿੱਖ ਏਕਤਾ ਜੰਡਿਆਲਾ ਗੁਰੂ ਅਤੇ ਪੰਜਾਬ ਵਿੱਚ ਬਰਕਰਾਰ ਰੱਖਣ ਲਈ ਇੱਕ ਮਾਰਚ ਕੱਢਿਆ ਗਿਆ ਜਿਸ ਵਿੱਚ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ , ਜੈ ਸ਼੍ਰੀ ਰਾਮ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬਾਜ਼ਾਰਾਂ ਵਿੱਚ ਸ਼ਾਂਤੀਪੂਰਵਕ ਮਾਰਚ ਕੱਢਿਆ ਗਿਆ , ਇਸ ਦੋਰਾਨ ਨੌਜਵਾਨਾਂ ਨੇ ਹੱਥਾਂ ਵਿੱਚ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਾਲੇ ਬੈਨਰ ਫੜੇ ਹੋਏ ਸਨ ਅਤੇ ਸਾਰੇ ਦੁਕਾਨਦਾਰਾਂ ਨੇ ਇਸ ਨੂੰ ਸ਼ਾਲਾਗਾਯੋਗ ਕਦਮ ਦਸਿਆ , ਇਸ ਮੌਕੇ ਸੋਨੀ ਅਰੋੜਾ ਪ੍ਰਧਾਨ ਸ਼੍ਰੀ ਰਾਮਨੌਮੀ ਕਮੇਟੀ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਰਦਾਰ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ  ਪ੍ਰੈਸ ਕਲੱਬ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਕਿ ਸੁਧੀਰ ਸੂਰੀ ਕਤਲ ਕਾਂਡ ਵਿੱਚ ਜੋ ਸ਼ਰਾਰਤੀ ਅਨਸਰ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਓਹ ਆਪਣੀਆਂ ਹਰਕਤਾਂ ਤੋਂ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੋਂ ਬਾਜ਼ ਆ ਜਾਣ ! ਮਲਹੋਤਰਾ ਨੇ ਕਿਹਾ ਕਿ ਪੰਜਾਬ ਹੀ ਨਹੀਂ ਪੂਰੀ ਦੁਨੀਆ ਵਿੱਚ ਹਿੰਦੂ ਸਿੱਖ ਭਾਈਚਾਰਕ ਸਾਂਝ ਬਣੀ ਹੈ ਤੇ ਬਣੀ ਰਹੇਗੀ ਇਸ ਮੌਕੇ ਪਤਰਕਾਰ ਭਾਈਚਾਰੇ ਵੱਲੋਂ ਸੁਨੀਲ ਦੇਵਗਨ ਚੈਅਰਮੈਨ, ਅਸ਼ਵਨੀ ਸ਼ਰਮਾ, ਮਨੀਸ਼ ਸ਼ਰਮਾ, ਪ੍ਰਦੀਪ ਜੈਨ, ਮਦਨ ਮੋਹਨ, ਕੁਲਦੀਪ ਸਿੰਘ ਵਿਰਦੀ, ਗੁਰਵਿੰਦਰ ਸਿੰਘ ਹੈਪੀ, ਰਾਕੇਸ਼ ਸੂਰੀ ਅਤੇ ਇਸਤੋਂ ਇਲਾਵਾ ਪਰਮਦੀਪ ਸਿੰਘ ਮਲਹੋਤਰਾ, ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਸੋਹੰਗ ਸਿੰਘ, ਪ੍ਰਭਜੋਤ ਸਿੰਘ, ਸੁਖਬੀਰ ਸਿੰਘ,  ਰਾਹੁਲ ਪਾਸਾਹਨ ਮੁਨੀਸ਼ ਜੈਨ ਅੰਸ਼ੂਲ ਜੈਨ ਰਾਜੇਸ਼ ਕੱਕੜ ਲਵੀਸ਼ ਕੁਮਾਰ, ਸੁਮਿਤ ਜੈਨ, ਸੋਨੂ ਸ਼ਰਮਾ, ਦਿਨੇਸ਼ ਜੋਸ਼ੀ, ਹਨੀ ਅਨੇਜਾ , ਟੋਨੀ ਅਨੇਜਾ, ਮੀਤਾ ਜੈਨ, ਬਿੱਲਾ ਸੂਰੀ, ਅਮੁੱਲ ਜੈਨ, ਸੰਦੀਪ, ਟੋਨੀ, ਡਾ ਪੰਕਜ ਸ਼ਰਮਾ
  ਆਦਿ ਹਾਜਰ ਸਨ

LEAVE A REPLY

Please enter your comment!
Please enter your name here