ਹੁਣ ਤੱਕ ਖਰੀਦ ਕੀਤੀ ਕਣਕ ਦੀ 53 ਫੀਸਦੀ ਲਿਫਟਿੰਗ ਅਤੇ ਕਿਸਾਨਾਂ ਨੂੰ 100 ਫ਼ੀਸਦੀ ਅਦਾਇਗੀ ਹੋਈ-ਡਿਪਟੀ ਕਮਿਸ਼ਨਰ

0
128

ਪਿਛਲੇ ਸਾਲ ਦੇ ਮੁਕਾਬਲੇ 14 ਹਜ਼ਾਰ ਮੀਟਰਕ ਟਨ ਕਣਕ ਦੀ ਵਧੇਰੇ ਖਰੀਦ ਹੋਈ-ਬਲਦੀਪ ਕੌਰ

ਦੂਜੇ ਰਾਜਾਂ ਤੋਂ ਨਜ਼ਾਇਜ ਕਣਕ ਲਿਆਉਣ ਦੀ ਸੰਭਾਵਿਤ ਕੋਸ਼ਿਸ ਨੂੰ ਰੋਕਣ ਲਈ ਜ਼ਿਲ੍ਹੇ ਦੇ 1 ਹਜ਼ਾਰ ਟਰੱਕਾਂ ’ਤੇ ਵਹੀਕਲ ਟੈ੍ਰਕਿੰਗ ਸਿਸਟਮ ਲਗਾਇਆ
ਮਾਨਸਾ, 25 ਅਪ੍ਰੈਲ:
ਜ਼ਿਲ੍ਹਾ ਮਾਨਸਾ ਦੀਆਂ ਮੰਡੀਆਂ ਅੰਦਰ ਕਣਕ ਦੀ ਸਮੁੱਚੀ ਖਰੀਦ ਪ੍ਰਕਿਰਿਆ ਦੇ ਨਾਲ ਲਿਫਟਿੰਗ ਦਾ ਕੰਮ ਨਿਰੰਤਰ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ’ਚ ਲਿਫਟਿੰਗ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਵੱਖ ਵੱਖ ਖਰੀਦ ਏਜੰਸੀਆਂ, ਅਧਿਕਾਰੀਆਂ, ਟਰਾਂਸਪੋਰਟਰਾਂ, ਪੱਲੇਦਾਰ ਯੂਨੀਅਨ ਦੇ ਨੁਮਾਇੰਦੇਆਂ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਸਮੇਤ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਵਿਜੇ ਸਿੰਗਲਾ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਸਲੋਧ ਬਿਸ਼ਨੋਈ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਐਫ.ਸੀ.ਆਈ ਦੇ ਕੈਪ ਗੁਦਾਮਾਂ ਅੰਦਰ 60 ਫੀਸਦੀ ਤੋਂ ਵੱਧ ਭਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਣਕ ਮੰਡੀਆਂ ਤੋਂ ਸਿੱਧੇ ਤੌਰ ’ਤੇ ਸਪੈਸ਼ਲਾਂ ਰਾਹੀਂ ਰੇਲ ਹੈਡ ਦੁਆਰਾ ਭਰੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਕਣਕ ਦੀ 72 ਘੰਟੇ ਦੇ ਹਿਸਾਬ ਨਾਲ 53 ਫੀਸਦੀ ਤੋਂ ਵਧੇਰੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਲਿਫਟਿੰਗ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਵਧਾਉਣ ਲਈ ਗੁਦਾਮਾਂ ਵਿਚ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਜਾਰੀ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਪਿਛਲੇ ਸਾਲ 4, 21, 840 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ, ਜਦਕਿ ਬੀਤੇ ਸਾਲ ਦੇ ਮੁਕਾਬਲੇ ਹੁਣ ਤੱਕ 4, 35, 893 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲੇ ਅੰਦਰ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਹੋਈ ਹੈ। ਉਨ੍ਹਾਂ ਦੱਸਿਆ ਕਿ 6 ਲੱਖ 40 ਹਜ਼ਾਰ ਮੀਟਰਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ, ਜਿਸਦੇ ਵਿੱਚੋਂ 4, 63,578 ਮੀਟਰਕ ਟਨ (ਕਰੀਬ 75 ਫੀਸਦੀ) ਕਣਕ ਦੀ ਆਮਦ ਮੰਡੀਆਂ ’ਚ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 814 ਕਰੋੜ ਰੁਪਏ ਦੀ 100 ਫ਼ੀਸਦੀ ਅਦਾਇਗੀ ਆਨਲਾਈਨ ਵਿਧੀ ਰਾਹੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੂਜੇ ਰਾਜਾਂ ਤੋਂ ਨਜ਼ਾਇਜ ਤੌਰ ’ਤੇ ਕਣਕ ਲਿਆਉਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ ਨੂੰ ਰੋਕਣ ਲਈ ਪਹਿਲੀ ਵਾਰ ਵਹੀਕਲ ਟੈ੍ਰਕਿੰਗ ਸਿਸਟਮ (ਵੀ.ਟੀ.ਐਸ) ਨੂੰ ਲਾਗੂ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹੇ ਅੰਦਰ ਪੂਰੀ ਪਾਰਦਸ਼ਤਾ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਜੀ.ਪੀ.ਐਸ ਸਿਸਟਮ ਲਗਾਉਣ ਲਈ 15 ਏਜੰਸੀਆਂ ਨੂੰ ਇੰਪੈਨਲਡ ਕੀਤਾ ਗਿਆ ਹੈ, ਜਿਨ੍ਹਾਂ ਦਾ ਜੀ.ਪੀ.ਐਸ ਸਿਸਟਮ ਟਰੱਕਾਂ ’ਚ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here