ਹੁਸਨ(ਸ.ਕਮਲਜੀਤ ਸਿੰਘ ਜਗਤ ਸਟੂਡੀਓ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਨਿਊਯਾਰਕ ਚ ਵੀਰਵਾਰ 6 ਜੂਨ) ਖਬਰ ਤੇ ਫੋਟੋ

0
36

ਸ.ਕਮਲਜੀਤ ਸਿੰਘ ਜਗਤ ਸਟੂਡੀਓ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਨਿਊਯਾਰਕ ਚ ਵੀਰਵਾਰ 6 ਜੂਨ।
ਸੈਕਰਾਮੈਂਟੋ ( ਹੁਸਨ ਲੜੋਆ ਬੰਗਾ)

ਕਰੀਬ 50 ਸਾਲ ਤੋਂ ਜਗਤ ਸਟੂਡੀਓ ਰਾਹੀਂ ਸੇਵਾਵਾਂ ਦੇ ਰਹੇ ਪਰਿਵਾਰ ਦੇ ਵੱਡੇ ਜੀਅ ਸ.ਕਮਲਜੀਤ ਸਿੰਘ ਜੀ 23 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹ ਜਗਤ ਸਟੂਡੀਓ ਅੱਪਰਾ ਤੇ ਬੰਗਿਆਂ ਦੇ ਮਾਲਕ ਸਨਤੇ ਜਿਨਾਂ ਦਾ ਸਥਾਨਕ ਲੋਕਾਂ ਵਿੱਚ ਬਹੁਤ ਸਤਿਕਾਰ ਸੀ ਤੇ ਦੇਸ਼ ਵਿਦੇਸ਼ਾਂ ਵਿੱਚ ਉਨਾਂ ਦੇ ਜਾਨਣ ਵਾਲਿਆਂ ਸੱਜਣਾ ਮਿਤਰਾਂ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ,ਸ.ਕਮਲਜੀਤ ਸਿੰਘ ਅੱਜ ਕੱਲ੍ਹ ਅਮਰੀਕਾ ਨਿਊਯਾਰਕ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਅਮਰੀਕਾ ਰਹਿੰਦੇ ਉਨਾਂ ਦੇ ਭਰਾਹਰਪਾਲ ਪਾਲੀ ਜੋ ਅਮਰੀਕਾ ਚ ਵੀ ਜਗਤ ਸੂਟੂਡੀਓ ਦੇ ਮਾਲਕ ਨੇ ਦੱਸਿਆ ਕਿ ਭਾਵੇਂ ਉਹ ਨੁਮਾਰਦ ਬਿਮਾਰੀ ਤੋਂ ਪੀੜਤ ਸਨ ਪਰ ਠੀਕ ਹੋ ਗਏ ਸਨ ਤੇ ਫਿਰ ਅਚਾਨਕ ਚਲ ਵਸੇ ਉਨਾਂ ਦੱਸਿਆ ਕਿ ਉਨਾਂ ਦਾ ਸੰਸਕਾਰ ਵੀਰਵਾਰ 6 ਜੂਨ 2024 ਨੂੰ 10 ਤੋਂ 12 ਵਜੇ ਤੱਕ ਫਿਉਨਰਲ ਹੋਮ 132 ਰੋਨਕੌਨਕੋਮਾ ਐਵੀਨਿਊ, ਲੇਕ ਰੋਨਕੌਨਕੋਮਾ, ਨਿਉਯਾਰਕ 11779 ਤੇ ਹੋਵੇਗਾ ਜੀ ਅਤੇ ਉਸ ਤੋਂ ਬਾਆਦ ਗੁਰੂਦੁਆਰਾ ਸਾਹਿਬ ਗੁਰੂਨਾਨਕ ਦਰਬਾਰ, ਲੋਂਗ ਆਇਲੈਂਡ , 11 ਸਾਉਥ ਬਰੋਡਵੇ , ਹਿੱਕਸਵਿਲ ਨਿਉਯਾਰਕ 11801 ਵਿਖੇ ਅੰਤਿਮ ਅਰਦਾਸ 1 ਤੋਂ 3 ਵਜੇ ਤੱਕ ਹੋਵੇਗੀ।ਉਨਾਂ ਨਾਲ ਅਫਸੋਸ ਕਰਨ ਲਈ ਫੋਨ +18179959230ਵਟਸਐਪ +919814023521ਤੇ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here