ਹੈਰੋਇਨ ਦਾ ਨਸ਼ਾ ਦਿਮਾਗ ਦੀ ਬਿਮਾਰੀ ਹੈ,ਜਿਸਦਾ ਇਲਾਜ ਸੰਭਵ ਹੈ- ਡਾ.ਭਾਟੀਆ

0
30

ਅੰਮ੍ਰਿਤਸਰ,22 ਮਈ -ਅਕਸਰ ਮਰੀਜ਼ ਤੇ ਉਸਦੇ ਘਰਵਾਲੇ ਸਮਝਦੇ ਹਨ ਕਿ ਹੈਰੋਇਨ ਦਾ ਨਸ਼ਾ ਨਹੀਂ ਛੱਡਿਆ ਜਾ ਸਕਦਾ।ਅਜਿਹੇ ਮਰੀਜ਼ਾਂ ਤੇ ਘਰਵਾਲਿਆਂ ਨੂੰ ਜਦ ਮੈਂ ਆਪਣੇ ‘ਹੈਰੋਇਨ ਰਿਕਵਰੀ ਟਰੀਟਮੈਂਟ’ ਨਾਲ ਠੀਕ ਹੋਏ ਮਰੀਜ਼ਾਂ ਨਾਲ ਮਿਲਾਉਂਦਾ ਹਾਂ ਤਾਂ ਓਹ ਹੈਰਾਨ ਰਹਿ ਜਾਂਦੇ ਹਨ।ਇਹ ਕਹਿਣਾ ਹੈ ਅੰਮ੍ਰਿਤਸਰ ਦੇ ਪ੍ਰਸਿੱਧ ਡਾ.ਜਗਦੀਪ ਪਾਲ ਸਿੰਘ ਭਾਟੀਆ ਐਮ.ਡੀ (ਮਨੋਰੋਗ) ਅਤੇ ਨਸ਼ੇ ਛੁਡਾਉਣ ਦੇ ਮਾਹਿਰ ਦਾ।ਡਾ.ਜਗਦੀਪ ਪਾਲ ਸਿੰਘ ਭਾਟੀਆ ਨੇ ਕਿਹਾ ਕਿ ਹੈਰੋਇਨ ਦਾ ਨਸ਼ਾ ਦਿਮਾਗੀ ਬਿਮਾਰੀ ਹੈ। ਹੈਰੋਇਨ ਦਾ ਨਸ਼ਾ ਦਿਮਾਗ ਦੇ ਵੱਖ-ਵੱਖ ਮਹੱਤਵਪੂਰਨ ਹਿੱਸਿਆਂ ਦੇ ਤਾਲਮੇਲ ਵਿੱਚ ਵੱਡਾ ਵਿਗਾੜ ਪੈਦਾ ਕਰ ਦਿੰਦਾ ਹੈ,ਜਿਸ ਕਰਕੇ ਮਰੀਜ਼ ਦੇ ਚੰਗੇ ਤੇ ਮਾੜੇ ਫੈਸਲੇ ਨੂੰ ਪਰਖਣ ਦੀ ਸਮਝ ਸ਼ਕਤੀ,ਯਾਦਾਸ਼ਤ,ਚੰਗੀ ਸੋਚ,ਸੁਭਾਅ ਤੇ ਵਿਵਹਾਰ ਨਾਲ ਜੁੜੇ ਦਿਮਾਗ ਦੇ ਮਹੱਤਵਪੂਰਨ ਹਿੱਸੇ ਪ੍ਰੀਵਰੈਟਲ ਕੌਰਟੈਕਸ,ਅਮੈਗਡੇਲਾ ਤੇ ਹਿਪੋਕੈਂਪਸ ਅਤੇ ਦਿਮਾਗ ਦੇ ਮਹੱਤਵਪੂਰਨ ਰਸਾਇਣਕ ਪਦਾਰਥਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਜਾਂਦੀ ਹੈ।ਡਾ.ਜਗਦੀਪ ਪਾਲ ਸਿੰਘ ਭਾਟੀਆ ਨੇ ਅੱਗੇ ਦੱਸਿਆ ਕਿ ਪਹਿਲਾਂ ਸਾਡੇ ਨਿਪੁੰਨ ਮਨੋਵਿਗਿਆਨੀ ਬੇਹੱਦ ਪਿਆਰ ਨਾਲ ‘ਮੋਟੀਵੇਸ਼ਨ ਥੈਰੋਪੀ’ ਰਾਹੀਂ ਮਰੀਜ਼ ਦਾ ਮਨ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਹੈਰੋਇਨ ਦੇ ਨਸ਼ੇ ਵਾਲੇ ਮਰੀਜ ਨੂੰ ਹੋਸ਼ ਵਿੱਚ ਰੱਖ ਕੇ ਅਤਿ ਆਧੁਨਿਕ ਤਕਨੀਕਾਂ ਨਾਲ ਬਗੈਰ ਤਕਲੀਫ ਉਸ ਦੇ ਸਰੀਰ ਤੇ ਦਿਮਾਗ ਵਿਚੋਂ ਹੈਰੋਇਨ ਦੇ ਅਸਰ ਨੂੰ ਖਤਮ ਕਰ ਦਿੰਦੇ ਹਾਂ।ਬਾਅਦ ਵਿੱਚ ਅਸੀਂ ਐਚ.ਆਰ.ਟੀ(ਹੈਰੋਇਨ ਰਿਕਵਰੀ ਟਰੀਟਮੈਂਟ) ਰਾਹੀਂ ਹੈਰੋਇਨ ਕਾਰਨ ਦਿਮਾਗ ਦੇ ਨੁਕਸਾਨੇ ਹਿੱਸਿਆਂ ਪ੍ਰੀਵਰੰਟਲ ਕੋਰਟੇਕਸ,ਅਮੈਗਡੇਲਾ ਤੇ ਹਿਪੋਕੈਂਪਸ ਦਾ ਇਲਾਜ ਕਰਕੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਮੁੜ ਬਹਾਲ ਕਰਦੇ ਹਾਂ।ਜਦ ਇਹ ਨੁਕਸਾਨੇ ਗਏ ਹਿੱਸੇ ਦੁਬਾਰਾ ਆਮ ਹਾਲਤ ਵਿੱਚ ਕੰਮ ਕਰਨ ਲੱਗ ਜਾਂਦੇ ਹਨ ਤਾਂ ਮਰੀਜ਼ ਹੈਰੋਇਨ ਦੇ ਨਸ਼ੇ ਨੂੰ ਸਦਾ ਲਈ ਛੱਡ ਜਾਂਦਾ ਹੈ।ਇਹ ਹੀ ਹੈਰੋਇਨ ਛੱਡਣ ਦਾ ਅਸਲ ਇਲਾਜ਼ ਹੈ। ਡਾ.ਭਾਟੀਆ ਨੇ ਦੱਸਿਆ ਕਿ ਮਰੀਜ਼ ਨੂੰ ਖੁਸ਼ਹਾਲ ਜ਼ਿੰਦਗੀ ਜਿਊਣਾ ਸਿਖਾਉਣ ਲਈ ਅਸੀਂ ਆਪਣੇ ‘ਹਰਮੀਟੇਜ ਰੀਹੈਬਿਲੀਟੇਸ਼ਨ ਇੰਸਟੀਚਿਊਟ’ ਵਿੱਚ ਮਰੀਜ ਨੂੰ ਬੇਹੱਦ ਪਿਆਰ ਨਾਲ ਰੱਖ ਕੇ ‘ਮਨੋਵਿਗਿਆਨਕ ਪ੍ਰੋਗਰਾਮਾਂ’ ਰਾਹੀਂ ਉਸਦੀ ਸੋਚ ਵਿੱਚ ਨਵੇਂ ਰੰਗ ਭਰਦੇ ਹਾਂ।ਮਰੀਜ਼ ਨੂੰ ਜ਼ਿੰਦਗੀ ਦਿਲਚਸਪ ਲੱਗਣ ਲੱਗ ਪੈਂਦੀ ਹੈ।ਜਿੰਦਗੀ ਨਾਲ ਪਿਆਰ ਹੋ ਜਾਂਦਾ ਹੈ ਤੇ ਕੰਮ ਪ੍ਰਤੀ ਉਤਸ਼ਾਹ ਪੈਦਾ ਹੋ ਜਾਂਦਾ ਹੈ ਤੇ ਉਹ ਖੁਸ਼ਹਾਲ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੰਦਾ ਹੈ।

LEAVE A REPLY

Please enter your comment!
Please enter your name here