(ਸ਼੍ਰੀ ਅਨੰਦਪੁਰ ਸਾਹਿਬ)
ਵਿਸ਼ਵ ਪ੍ਰਸਿੱਧ ਹੋਲਾ – ਮਹੱਲਾ ਦਾ ਤਿਉਹਾਰ ਪਾਵਨ – ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਜਿੱਥੇ ਹੋਰ ਵਿਭਾਗਾਂ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਪ੍ਰਦਰਸ਼ਨੀਆਂ ਅਤੇ ਬੂਥਾਂ ਦਾ ਆਯੋਜਨ ਕੀਤਾ ਹੈ , ਉੱਥੇ ਹੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ , ਯੋਜਨਾਵਾਂ , ਦਾਖਲੇ , ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੋਰ ਸੂਚਨਾਵਾਂ ਬਾਰੇ ਵੀ ਪ੍ਰਦਰਸ਼ਨੀਆਂ ਰਾਹੀਂ ਆਮ – ਜਨ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਵਨ – ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਹੋਲੇ – ਮਹੱਲੇ ਦੇ ਵੱਖ – ਵੱਖ ਥਾਵਾਂ ‘ਤੇ ਵਿਭਾਗ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਇਸ ਨਾਲ ਸੰਬੰਧਿਤ ਕਚਹਿਰੀ ਰੋਡ ‘ਤੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਨਜ਼ਦੀਕ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਹੋਲੇ – ਮਹੱਲੇ ਵਿੱਚ ਪਹੁੰਚ ਰਹੀਆਂ ਸੰਗਤਾਂ ਨੂੰ ਵਿਭਾਗ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦਾਰ ਮਨਜੀਤ ਸਿੰਘ ਮਾਵੀ ਜੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕਰਮਚਾਰੀਆਂ ਦੀ ਹੌਸਲਾ – ਅਫ਼ਜਾਈ ਕੀਤੀ । ਇਸ ਮੌਕੇ ਉੱਪ – ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਸੁਰਿੰਦਰਪਾਲ ਸਿੰਘ ਜੀ , ਪ੍ਰਿੰਸੀਪਲ ਸ. ਸ਼ਰਨਜੀਤ ਸਿੰਘ ਜੀ , ਸੰਜੀਵ ਕੁਮਾਰ ਢੇਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਮੀਹਮਲ ਸਿੰਘ , ਸਟੇਟ ਅੇੈਵਾਰਡੀ ਪਰਮਜੀਤ ਕੁਮਾਰ , ਬੀ. ਪੀ. ਈ. ਓ. ਸ਼੍ਰੀ ਅਨੰਦਪੁਰ ਸਾਹਿਬ ਸ. ਮਨਜੀਤ ਸਿੰਘ ਮਾਵੀ ਜੀ , ਸੁਸ਼ੀਲ ਕੁਮਾਰ , ਰਾਮ ਰਾਣਾ , ਸੁਰਿੰਦਰ ਗੱਗ , ਮੈਡਮ ਰਜਨੀ ਧਰਮਾਣੀ , ਪੂਜਾ ਮੈਡਮ , ਸ਼ਾਲੂ ਦੇਵੀ , ਮਨਜੀਤ ਕੌਰ , ਮਨਿੰਦਰ ਰਾਣਾ , ਕੁਲਦੀਪ ਰਾਣਾ ਆਦਿ ਹਾਜ਼ਰ ਸਨ।
Boota Singh Basi
President & Chief Editor