ਮਾਨਸਾ (ਸਾਂਝੀ ਸੋਚ ਬਿਊਰੋ) -ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਦੀ ਅਗਵਾਈ ਹੇਠ ਰਿਟੇਨਰ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਅਤੇ ਐਡਵੋਕੇਟ ਬਲਵੀਰ ਕੌਰ ਵੱਲੋਂ ਜ਼ਿਲਾ ਜੇਲ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਕੈਦੀਆਂ ਤੋਂ ਉਹਨਾਂ ਦੇ ਕੇਸਾ ਬਾਰੇ ਜਾਣਕਾਰੀ ਇਕੱਤਰ ਕੀਤੀ। ਉਨਾਂ ਨੇ ਕੈਦੀਆਂ ਤੋਂ ਮਾਨਯੋਗ ਸ਼ੈਸਨ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਅਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਚਲ ਰਹੀਆਂ ਅਪੀਲਾਂ ਅਤੇ ਨਿਪਟਾਰਾ ਕੀਤੀਆਂ ਅਪੀਲਾ ਬਾਰੇ ਡਾਟਾ ਇੱਕਠਾ ਕੀਤਾ। ਇਸ ਤੋਂ ਇਲਾਵਾ ਉਨਾਂ ਕੈਦੀਆਂ ਤੋਂ ਉਹਨਾਂ ਦੇ ਕੇਸਾਂ, ਵਕੀਲਾਂ ਅਪੀਲਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਜਿਨਾਂ ਕੈਦੀਆਂ ਨੇ ਅਪੀਲਾਂ ਉਚ ਕੋਰਟਾਂ ਵਿੱਚ ਨਹੀਂ ਦਾਇਰ ਕੀਤੀਆਂ, ਉਹਨਾਂ ਨੂੰ ਅਪੀਲਾਂ ਦਾਇਰ ਕਰਨ ਦੀ ਜਾਣਕਾਰੀ ਦਿੱਤੀ ਅਤੇ ਜ਼ਿਲਾ ਜੇਲ ਅਧਿਕਾਰੀਆਂ ਨੂੰ ਉਹਨਾਂ ਕੈਦੀਆਂ ਦੇ ਤੁਰੰਤ ਫਾਰਮ ਭਰਾ ਕੇ ਅਪੀਲਾਂ ਪਵਾਉਣ ਲਈ ਕਿਹਾ ਗਿਆ। ਇਸ ਮੌਕੇ ’ਤੇ ਹਾਜ਼ਰ ਕੈਦੀਆਂ ਦੀ ਹਾਜਰ ਸ਼ੀਟ ਵੀ ਤਿਆਰ ਕੀਤੀ ਗਈ, ਤਾਂ ਜੋ ਜਾਣਕਾਰੀ ਦਾ ਰਿਕਾਰਡ ਰੱਖਿਆ ਜਾ ਸਕੇ। ਇਸ ਮੌਕੇ ਜੇਲ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ, ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਰਮਚਾਰੀ ਮੌਜੂਦ ਸਨ।
Boota Singh Basi
President & Chief Editor