ਮਾਨਸਾ (ਸਾਂਝੀ ਸੋਚ ਬਿਊਰੋ) – ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਮੀਟਿੰਗ ਬੱਚਤ ਭਵਨ ਵਿਖੇ ਮੁੱਖ ਕਾਰਜਕਾਰੀ ਅਫ਼ਸਰ-ਕਮ-ਏ.ਡੀ.ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਬਲਾਕਾਂ ਅਧੀਨ ਆਉਂਦੇ ਪਿੰਡਾਂ ਵਿੱਚ ਪੀਣ ਵਾਲੇ ਸਵੱਛ ਪਾਣੀ ਦੀ ਸਪਲਾਈ, ਹਰ ਘਰ ਜਲ ਮਿਸ਼ਨ ਅਧੀਨ 100 ਫੀਸਦੀ ਘਰਾਂ ਨੂੰ ਪਾਣੀ ਦਾ ਕੁਨੈਕਸ਼ਨ, ਫੀਲਡ ਟੈਸਟ ਕਿੱਟਾਂ ਦੀ ਵਰਤੋਂ ਬਾਰੇ ਜਾਗਰੂਕਤਾ ਅਭਿਆਨ, ਪਾਣੀ ਦੀ ਨਿਯਮਤ ਤੌਰ ’ਤੇ ਜਾਂਚ, ਵਾਟਰ ਵਰਕਸ ਦੇ ਪ੍ਰਗਤੀ ਅਧੀਨ ਕੰਮਾਂ, ਜਲ ਸਪਲਾਈ ਸਕੀਮਾਂ ਦੇ ਟੈਂਡਰਾਂ ਦੀ ਸਥਿਤੀ ਆਦਿ ਕਾਰਜਾਂ ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਕੰਮਾਂ ਸਬੰਧੀ ਏਜੰਡਾ ਵੀ ਵਿਚਾਰਿਆ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਫੰਕਸ਼ਨਲ ਹਾਊਸਹੋਲਡ ਟੈਪ ਕੁਨੈਕਸ਼ਨ ਤਹਿਤ ਸੌ ਫੀਸਦੀ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ ਅਤੇ 1 ਲੱਖ 8 ਹਜ਼ਾਰ 594 ਲਾਭਪਾਤਰੀ ਪਰਿਵਾਰ ਇਹ ਸੁਵਿਧਾ ਹਾਸਲ ਕਰ ਰਹੇ ਹਨ। ਮੀਟਿੰਗ ਦੌਰਾਨ ਸਵੱਛ ਭਾਰਤ ਮਿਸ਼ਨ ਫੇਸ 1 ਅਤੇ ਫੇਸ 2 ਤਹਿਤ ਪਖਾਨਿਆਂ ਦੇ ਨਿਰਮਾਣ ਦੀ ਸਥਿਤੀ, ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਮੁਤਾਬਕ ਕਾਰਜ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀ: ਰਵਿੰਦਰ ਸਿੰਘ, ਕਾ: ਇੰਜੀ: ਕੇਵਲ ਕੁਮਾਰ, ਐਸ.ਡੀ.ਈ ਕਰਮਜੀਤ ਸਿੰਘ, ਸ਼ੰਭੂ ਨਾਥ ਸਮੇਤ ਬਲਾਕ ਸੰਮਤੀਆਂ ਦੇ ਚੇਅਰਮੈਨ ਵੀ ਹਾਜ਼ਰ ਸਨ।
Boota Singh Basi
President & Chief Editor