ਨਵਾਂਸ਼ਹਿਰ : 15 ਨਵੰਬਰ :- ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲੀਸ, ਪੰਜਾਬ ਵੱਲੋਂ ਕੌਸਤੁਭ ਸ਼ਰਮਾ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਪੈਸ਼ਲ ਕੋਰਡਨ ਅਤੇ ਸਰਚ ਆਪ੍ਰੇਸ਼ਨ (CASO) ਦੀ ਸੁਪਰਵਿਜ਼ਨ ਸੌਂਪੀ ਗਈ ਸੀ, ਜਿਸ ਤਹਿਤ ਕੌਸਤੁਭ ਸ਼ਰਮਾ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਅਤੇ ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਹਿਨੁਮਾਈ ਹੇਠ ਸਪੈਸ਼ਲ ਕੋਰਡਨ ਅਤੇ ਸਰਚ ਅਪਰੇਸ਼ਨ (CASO) ਕੀਤਾ ਗਿਆ, ਇਸ ਸਰਚ ਅਪਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਡੋਡੇ ਚੂਰਾ ਪੋਸਤ – 24 ਕਿੱਲੋ 200 ਗਰਾਮ ਅਤੇ 260 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ 04 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 07 ਆਦਤਨ ਨਸ਼ਾ ਤਸਕਰਾਂ ਖਿਲਾਫ਼ 110 ਜ਼ਾਬਤਾ ਫ਼ੌਜਦਾਰੀ ਤਹਿਤ ਕਾਰਵਾਈ ਕੀਤੀ ਗਈ ਹੈ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮਿਤੀ 15-11-2022 ਨੂੰ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 16 ਨਸ਼ਾ ਪ੍ਰਭਾਵਿਤ ਪਿੰਡਾਂ/ਮੁਹੱਲਿਆਂ ਵਿੱਚ ਸਪੈਸ਼ਲ ਕੋਰਡਨ ਅਤੇ ਸਰਚ ਆਪ੍ਰੇਸ਼ਨ (CASO) ਕੀਤਾ ਗਿਆ। ਇਸ ਆਪਰੇਸ਼ਨ ਵਿੱਚ ਜ਼ਿਲ੍ਹਾ ਪੁਲਿਸ ਦੇ 11 ਗਜ਼ਟਿਡ ਅਫਸਰਾਂ, 13 ਇੰਸਪੈਕਟਰ / ਐਸ.ਐਚ.ਓ ਸਮੇਤ ਕੁੱਲ 611 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਸਰਚ ਆਪ੍ਰੇਸ਼ਨ ਦੌਰਾਨ 164 ਮਾੜੇ ਅਨਸਰਾਂ ਅਤੇ 20 ਪੀ.ਓਜ ਦੀ ਚੈਕਿੰਗ ਕੀਤੀ ਗਈ। ਇਸ ਸਰਚ ਆਪ੍ਰੇਸ਼ਨ ਨਾਲ ਮਾੜੇ ਅਨਸਰਾਂ ਵੱਲੋਂ ਕੀਤੇ ਜਾਂਦੇ ਗੈਰ ਕਾਨੂੰਨੀ ਕੰਮ ਜਿਵੇਂ ਨਸ਼ਾ ਤਸਕਰੀ ਨੂੰ ਠੱਲ੍ਹ ਪਵੇਗੀ। ਇਸ ਤੋਂ ਇਲਾਵਾ ਇਸ ਸਰਚ ਆਪ੍ਰੇਸ਼ਨ ਦਾ ਮਕਸਦ ਨਸ਼ੇ ਦੀ ਰਿਕਵਰੀ ਕਰਨਾ, ਨਸ਼ਾ ਤਸ਼ਕਰਾ ਦੇ ਮਨਾ ਵਿੱਚ ਪੁਲਿਸ ਦਾ ਡਰ ਪੈਦਾ ਕਰਨਾ, ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਅਤੇ ਪੁਲਿਸ ਪਬਲਿਕ ਸਬੰਧਾਂ ਨੂੰ ਸੁਧਾਰਨਾ ਹੈ। ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਰੋਕੂ ਅਭਿਆਨ ਵਿੱਚ ਪੁਲਿਸ ਦਾ ਵੱਧ ਤੋਂ ਵੱਧ ਸਾਥ ਦੇਣ, ਜੇਕਰ ਪਬਲਿਕ ਨੂੰ ਕਿਸੇ ਨਸ਼ਾ ਤਸਕਰ ਬਾਰੇ ਕੋਈ ਜਾਣਕਾਰੀ ਹੈ ਤਾਂ ਉਸ ਜਾਣਕਾਰੀ ਨੂੰ ਤਰੁੰਤ ਇਸ ਜਿਲਾ ਦੇ ਡਰੱਗ ਹੈਲਪਲਾਈਨ ਨੰਬਰ 98550-49550 ਤੇ ਸੂਚਨਾਂ ਸਾਂਝੀ ਕੀਤੀ ਜਾਵੇ, ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਸਪੈਸ਼ਲ ਕੋਰਡਨ ਅਤੇ ਸਰਚ ਆਪ੍ਰੇਸ਼ਨ ਦੌਰਾਨ ਕੀਤੀ ਗਈ ਰਿਕਵਰੀ ਦਾ ਵੇਰਵਾ:- 1. ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਨੰਬਰ 99 ਮਿਤੀ 15-11-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਜਸਵੀਰ ਕੁਮਾਰ ਪੁੱਤਰ ਚੰਦਰ ਦੇਵ ਵਾਸੀ ਵਾਰਡ ਨੰਬਰ 13, ਬਲਾਚੌਰ ਥਾਣਾ ਸਿਟੀ ਬਲਾਚੌਰ ਤੋਂ ਨਸ਼ੀਲੀਆ ਗੋਲੀਆ 80 ਮਾਰਕਾ ਭੁਪਰੲਨੋਰਪਹਨਿੲ ਅਤੇ ਮੋਟਰਸਾਈਕਲ ਜਾਅਲੀ ਨੰਬਰ ਦੀ ਬ੍ਰਾਮਦ 2. ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 193 ਮਿਤੀ 15-11-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਵਿਚ ਕਿਰਨਦੀਪ ਕੌਰ ਪਤਨੀ ਅਮਨਦੀਪ ਰਾਮ ਵਾਸੀ ਕਲੱਰਾ ਮੁਹੱਲਾ, ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਤੋਂ ਡੋਡੇ ਚੂਰਾ ਪੋਸਤ 02 ਕਿਲੋ 700 ਗ੍ਰਾਮ ਬ੍ਰਾਮਦ 3. ਥਾਣਾ ਸਿਟੀ ਨਵਾਂਸ਼ਹਿਰ ਵਿਚ ਹੀ ਮੁਕੱਦਮਾ ਨੰਬਰ 194 ਮਿਤੀ 15-11-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਜਸਵੀਰ ਬਾਲੀ ਪੁੱਤਰ ਜਗਦੀਸ਼ ਬਾਲੀ ਵਾਸੀ ਪਿੰਡ ਸਲੋਹ ਥਾਣਾ ਸਿਟੀ ਨਵਾਂਸ਼ਹਿਰ ਤੋਂ ਡੋਡੇ ਚੂਰਾ ਪੋਸਤ – 21 ਕਿਲੋ 500 ਗ੍ਰਾਮ ਬ੍ਰਾਮਦ 4. ਮੁਕੱਦਮਾ ਨੰਬਰ 111 ਮਿਤੀ 15-11-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਹੋਂ ਵਿਖੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦੇਸ ਰਾਜ ਵਾਸੀ ਉਸਮਾਨਪੁਰ ਥਾਣਾ ਰਾਹੋਂ ਤੋਂ ਨਸ਼ੀਲੀਆ ਗੋਲੀਆ – 180 Alprazolam ਬ੍ਰਾਮਦ ਕੀਤੀਆਂ ਗਈਆਂ।
Boota Singh Basi
President & Chief Editor