ਫ਼ਰਜੀਵਾੜਾ ਹੈ 5 ਮਰਲਿਆਂ ਦੇ ਪਲਾਟਾਂ ਲਈ ਚੰਨੀ ਦੇ ਕਾਗਜ ਦਾ ਟੁੱਕੜਾ- ਮੁਨੀਸ ਸਿਸੋਦੀਆ

0
381

* ਕਿਹਾ, ਕੈਪਟਨ ਵਾਂਗ ਵੋਟਾਂ ਤੋਂ ਪਹਿਲਾਂ ਹੁਣ ਚੰਨੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ
ਜਲੰਧਰ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਬੇਘਰੇ ਲੋਕਾਂ ਨੂੰ ਵੰਡੇ ਜਾ ਰਹੇ ਪੰਜ- ਪੰਜ ਮਰਲਾ ਪਲਾਟ ਦੀ ਆੜ ਵਿੱਚ ਰੋਜ਼ਗਾਰ ਕਾਰਡਾਂ ਦੀ ਤਰ੍ਹਾਂ ਗੁੰਮਰਾਹ ਕਰਨ ਵਾਲਾ ਫ਼ਰਜੀਵਾੜਾ ਕਰਾਰ ਦਿੱਤਾ ਹੈ। ਮਨੀਸ ਸਿਸੋਦੀਆ ਸ਼ਨੀਵਾਰ ਨੂੰ ਪੰਜਾਬ ਦੇ ਇੱਕ ਰੋਜਾ ਦੌਰੇ ਦੌਰਾਨ ਜਲੰਧਰ ਵਿੱਚ ਮੀਡੀਆ ਦੇ ਰੂਬਰੂ ਹੋਏ ਸਨ ਅਤੇ ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਐਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਲਾਲਚੰਦ ਕਟਾਰੂਚੱਕ, ਪਾਰਟੀ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਵੀ ਮੌਜ਼ੂਦ ਸਨ। ਇਸ ਤੋਂ ਪਹਿਲਾਂ ਮਨੀਸ ਸਿਸੋਦੀਆ ਨੇ ਸ਼ਕਤੀ ਨਗਰ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਕੱਢੀ ਗਈ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਲੰਧਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆ ਮਨੀਸ ਸਿਸੋਦੀਆ ਨੇ ਕਿਹਾ, ‘‘ਜਿਸ ਤਰ੍ਹਾਂ 2017 ਵਿੱਚ ਚੋਣਾ ਤੋਂ ਤਿੰਨ ਮਹੀਨੇ ਪਹਿਲਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਝਾਂਸੇ ਵਿੱਚ ਫਸਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਕਾਰਡ ਵੰਡੇ ਸਨ ਅਤੇ ਬੇਰੁਜ਼ਗਾਰਾਂ ਨੂੰ ਘਰ- ਘਰ ਨੌਕਰੀਆਂ ਦੇ ਨਾਂ ’ਤੇ ਰੋਜ਼ਗਾਰ ਕਾਰਡ ਵੰਡੇ ਸਨ। ਕਾਰਡ ਧਾਰਕਾਂ ਨੂੰ ਰੋਜ਼ਗਾਰ ਨਾ ਮਿਲਣ ਤੱਕ ਭੱਤਾ ਦੇਣ ਦੀ ਗੱਲ ਕੀਤੀ ਸੀ, ਪਰ ਸਾਢੇ ਚਾਰ ਸਾਲ ਤੱਕ ਕੈਪਟਨ ਅਤੇ ਕਾਂਗਰਸ ਨੂੰ ਕੋਈ ਕਿਸੇ ਕਾਰਡ ਦੀ ਯਾਦ ਤੱਕ ਨਹੀਂ ਆਈ। ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਤਾਂ ਬਣ ਗਏ, ਪਰ ਉਹ ਆਪਣੀ ਹੀ ਪਾਰਟੀ ਦੇ ਰੋਜ਼ਗਾਰ ਅਤੇ ਹੋਰ ਕਾਰਡਾਂ ਨੂੰ ਭੁੱਲ ਕੇ ਨਵੇਂ ਕਾਰਡ ਦੀ ਪੁਰਾਣੀ ਖੇਡ ਖੇਡਣ ਲੱਗੇ ਹਨ।‘‘ ਚੰਨੀ ਸਰਕਾਰ ਵੱਲੋਂ ਪੰਜ ਪੰਜ ਮਰਲੇ ਦੇ ਪਲਾਟਾਂ ਲਈ ਕਾਰਡ ਵੰਡਣ ਦੇ ਡਰਾਮੇ ਦੀ ਸਖ਼ਤ ਅਲੋਚਨਾ ਕਰਦਿਆ ਮਨੀਸ ਸਿਸੋਦੀਆ ਨੇ ਕਿਹਾ, ‘‘ਚੰਨੀ ਹੁਣ ਪੰਜਾਬ ਦੇ ਬੇਘਰੇ ਲੋਕਾਂ ਨੂੰ ਪੰਜ- ਪੰਜ ਮਰਲਾ ਪਲਾਟ ਦੇ ਸੁਫ਼ਨੇ ਦਿਖਾਉਣ ਲੱਗੇ ਹਨ, ਜਿਸ ਤਰ੍ਹਾਂ ਰੋਜ਼ਗਾਰ ਕਾਰਡ ਦਾ ਝਾਂਸਾ ਸੀ, ਉੇਸੇ ਤਰ੍ਹਾਂ ਚੰਨੀ ਵੱਲੋਂ ਲੋਕਾਂ ਨੂੰ ਪੰਜ ਮਰਲਾ ਜ਼ਮੀਨ ਦੇਣ ਦਾ ਦਾਅਵਾ ਵੀ ਮਹਿਜ ਫ਼ਰਜੀਵਾੜਾ ਹੈ।‘‘ ਸਿਸੋਦੀਆ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਦੇ ਰੋਜ਼ਗਾਰ ਕਾਰਡ ਨਾਲ ਕਿਸੇ ਨੂੰ ਕੋਈ ਰੋਜ਼ਗਾਰ ਅਤੇ ਰੋਜ਼ਗਾਰ ਭੱਤਾ ਨਹੀਂ ਮਿਲਿਆ, ਠੀਕ ਉਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਦਾ ਪੰਜ ਮਰਲਾ ਪਲਾਟ ਵੀ ਕਿਸੇ ਨੂੰ ਨਹੀਂ ਮਿਲਣ ਵਾਲਾ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛਿਆ ਕਿ ਉਹ ਤਿੰਨ ਵਾਰ ਵਿਧਾਇਕ ਅਤੇ ਫਿਰ ਮੰਤਰੀ ਬਣ ਚੁੱਕੇ ਹਨ, ਉਹ ਦੱਸਣ ਕਿ ਉਨ੍ਹਾਂ ਅੱਜ ਤੱਕ ਕੋਈ ਪੰਜ ਮਰਲਾ ਪਲਾਟ ਕਿਸ ਨੂੰ ਦਿੱਤਾ ਸੀ? ‘ਆਪ‘ ਆਗੂ ਨੇ ਕਿਹਾ ਕਿ ਕਾਂਗਰਸ ਦਾ ਇਹ ਢੌਂਗ 1961 ਤੋਂ ਚੱਲ ਰਿਹਾ ਹੈ। ਇਸ ਤਰ੍ਹਾਂ ਦੇ ਝਾਂਸੇ ਨਾਲ ਬਾਰ- ਬਾਰ ਲੋਕਾਂ ਨੂੰ ਫਸਾਉਣ ਲਈ ਚੋਣਾ ਤੋਂ ਪਹਿਲਾ ਕੱਢ ਲਿਆ ਜਾਂਦਾ ਹੈ। ਸਾਲ 2017 ਵਿੱਚ ਵੀ ਚੋਣਾ ਤੋਂ ਪਹਿਲਾਂ ਇਹੋ ਜਿਹੇ ਵਾਅਦੇ ਕੀਤੇ ਗਏ ਸਨ, ਜੋ ਸਾਢੇ ਚਾਰ ਸਾਲਾਂ ਤੱਕ ਤਾਂ ਪੂਰਾ ਨਹੀਂ ਕੀਤੇ ਗਏ, ਪਰ ਹੁਣ ਬਾਕੀ ਬਚਦੇ ਚਾਰ ਮਹੀਨਿਆਂ ਵਿੱਚ ਕਿਵੇਂ ਕਰਨਗੇ? ਇਹ ਗੱਲ ਪੰਜਾਬ ਦੇ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਮਨੀਸ ਸਿਸੋਦੀਆ ਨੇ ਇਸ ਤੋਂ ਬਾਅਦ ਕਈ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰਦੀ ਹੈ, ਪਾਰਟੀ ਉਨ੍ਹਾਂ ਤੋਂ ਜ਼ਿਆਦਾ ਕੰਮ ਕਰਕੇ ਦਿਖਾਉਂਦੀ ਹੈ। ਇਸ ਮੌਕੇ ਸਥਾਨਕ ਆਗੂਆਂ ਵਿੱਚ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਸਾਬਕਾ ਡੀਸੀਪੀ ਬਲਕਾਰ ਸਿੰਘ, ਜਲੰਧਰ ਲੋਕ ਸਭਾ ਹਲਕਾ ਇੰਚਾਰਜ ਰਮਨੀਕ ਰੰਧਾਵਾ, ਬੁਲਾਰਾ ਡਾ. ਸੰਜੀਵ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ, ਹਰਚਰਨ ਸਿੰਘ ਸੰਧੂ, ਪ੍ਰਿੰਸੀਪਲ ਪ੍ਰੇਮ ਕੁਮਾਰ, ਬਲਵੰਤ ਭਾਟੀਆ, ਆਈ.ਐਸ ਬੱਗਾ, ਅਮ੍ਰਿਤਪਾਲ ਸਿੰਘ, ਗੁਰਪ੍ਰੀਤ ਕੌਰ, ਮਨਜੀਤ ਸਿੰਘ, ਕੀਮਤੀ ਕੇਸਰ, ਅਜੈ ਭਗਤ, ਸ਼ੁਭਮ ਸਚਦੇਵਾ, ਜਸਕਰਨ, ਸੁਭਾਸ਼ ਸ਼ਰਮਾ, ਇੰਦਰ ਵੰਸ ਚੱਢਾ, ਵਿਕਾਸ ਗਰੋਵਰ, ਸੂਰਜ ਇੰਗਰੀਸ਼ ਅਤੇ ਹਿੰਮਤ ਸਭਰਵਾਲ ਸ਼ਾਮਲ ਸਨ।

LEAVE A REPLY

Please enter your comment!
Please enter your name here