ੳਨਟਾਰੀੳ ਦੇ ਸਿਟੀ ਬਰੈਂਪਟਨ ਕੈਨੇਡਾ ਵਿੱਚ ਇਕ ਪਾਰਕ ਦਾ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ 

0
186
ਨਿਊਯਾਰਕ/ਬਰੈਂਪਟਨ, 29 ਸਤੰਬਰ (ਰਾਜ ਗੋਗਨਾ ) —ਇਕ ਟਵੀਟ ਕਰਕੇ ੳਨਟਾਰੀੳ ਦੇ ਸਿਟੀ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਅੱਜ ਕੈਨੇਡਾ ਦੇ ਬਰੈਂਪਟਨ ਸਿਟੀ ਦੇ ਟਰਾਇਰਜ਼ ਪਾਰਕ ਦਾ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਜਿਸ ਦਾ ਭਗਵਦ ਗੀਤਾ ਪਾਰਕ ਕਰਨ ਦਾ ਵੀ ਉਦਘਾਟਨ ਕੀਤਾ। ਮੇਅਰ ਦਾ ਕਹਿਣਾ ਹੈ ਕਿ ਰੱਥ ‘ਤੇ ਕ੍ਰਿਸ਼ਨ, ਅਰਜੁਨ ਦੀਆਂ ਮੂਰਤੀਆਂ ਰੱਖਣ ਲਈ ਵੀ ਅਸੀਂ ਆਪਣੇ ਬਰੈਂਪਟਨ ਸ਼ਹਿਰ ਵਿੱਚ ਸਾਰੀਆਂ ਸੰਸਕ੍ਰਿਤੀਆਂ ਅਤੇ ਸਾਰੇ ਵਿਸ਼ਵਾਸਾਂ ਦਾ ਜਲਦੀ ਜਸ਼ਨ ਮਨਾਵਾਗੇ।ਇਹ ਪਾਰਕ 3.75 ਏਕੜ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚ ਇਕ ਰੱਥ ਤੋ ਇਲਾਵਾ ਭਗਵਾਨ ਕ੍ਰਿਸ਼ਨ ਜੀ,ਅਰਜੁਨ ਅਤੇ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾਈਆਂ ਜਾਣਗੀਆਂ। ਅਤੇ ਭਾਰਤ ਤੋ ਬਾਹਰ ਕੈਨੇਡਾ ਵਿੱਚ ਇਹ ਇਕ ਅਜਿਹਾ ਪਾਰਕ ਹੈ ਜਿਸ ਦਾ ਨਾਂ ਭਗਵਦ ਗੀਤਾ ਦੇ ਨਾਂ ਤੇ ਰੱਖਿਆ ਗਿਆ ਹੈ। ਮੇਅਰ ਪੈਟਰਿਕ ਬ੍ਰਾਊਨ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਨਾਮ ਰੱਖ ਕੇ ਹਿੰਦੂ ਭਾਈਚਾਰੇ ਦੀ ਇਹ ਪਾਰਕ ਯਾਦ ਦਿਵਾਉਂਦਾ ਹੈ ਅਤੇ ਇਹ ਸਾਡੇ ਸ਼ਹਿਰ ਵਿੱਚ ਇਸ ਭਾਈਚਾਰੇ ਦਾ ਪਿਆਰ ਸਦਭਾਵਨਾ ਦੇ ਨਾਲ ਯੋਗਦਾਨ ਅਤੇ ਸਦੀਵੀ ਸ਼ੰਦੇਸ ਨੂੰ ਫੈਲਾਉਣ ਵਿੱਚ ਮਦਦ ਕਰੇਗਾ।ਇੱਥੇ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਵੀ ਬਰੈਂਪਟਨ ਸਿਟੀ ਵਿੱਚ ਵੀ ਕੁਝ ਸੜਕਾਂ ਦੇ ਨਾਂ ਵੀ ਬਦਲੇ ਗਏ ਸਨ ਜਿੰਨਾਂ ਵਿੱਚ ਮਸਜਿਦ ਡਰਾਈਵ,ਅਤੇ ਗੁਰੂ ਨਾਨਕ ਰੋਡ ਸ਼ਾਮਿਲ ਹਨ।

LEAVE A REPLY

Please enter your comment!
Please enter your name here