ਨਿਊਯਾਰਕ/ ੳਨਟਾਰੀੳ, 9 ਸਤੰਬਰ (ਰਾਜ ਗੋਗਨਾ ) —ਪ੍ਰੋਵਿੰਸ਼ੀਅਲ ਪੁਲਿਸ ਦੇ ਕੈਲੇਡਨ ਡਿਟੈਚਮੈਂਟ ਦੇ ਅਧਿਕਾਰੀਆਂ ਨੇ ਇੱਕ ਫ਼ਰਨੀਚਰ ਨਾਲ ਲੱਦਿਆ ਚੋਰੀ ਕੀਤਾ ਹੋਇਆ ਵਪਾਰਕ ਟਰੱਕ ਬਰਾਮਦ ਕੀਤਾ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾਂਦਾ ਹੈ ਕਿ ਬੀਤੇਂ ਦਿਨੀ 1 ਸਤੰਬਰ ਨੂੰ, 2022, ਨੂੰ ਲਗਭਗ ਦੁਪਹਿਰ ਦੇ 12:26 ਵਜੇ ਦੇ ਕਰੀਬ ਪੁਲਿਸ ਵੱਲੋ ਇੱਕ ਆਮ ਗਸ਼ਤ ਦੇ ਦੌਰਾਨ,ਪੁਲਿਸ ਦੇ ਇੱਕ ਅਧਿਕਾਰੀ ਨੇ ਕੈਲੇਡਨ ਕਸਬੇ ਵਿੱਚ ਮਰਚੈਂਟ ਰੋਡ ‘ਤੇ ਖੜ੍ਹੇ ਇੱਕ ਟ੍ਰਾਂਸਪੋਰਟ ਟਰੱਕ ਨੂੰ ਦੇਖਿਆ। ਅਤੇ ਸ਼ੁਰੂ ਵਿੱਚ ਪੁਲਿਸ ਨੇ ਇਹ ਨੋਟ ਕੀਤਾ ਕਿ ਖੜੇ ਟ੍ਰੇਲਰ ਤੇ ਕੋਈ ਨੰਬਰ ਪਲੇਟ ਨਹੀਂ ਸੀ। ਅਧਿਕਾਰੀਆਂ ਨੇ ਗੱਡੀ ਦੇ ਨੇੜੇ ਜਾ ਕੇ ਦੇਖਿਆ ਕਿ ਉਸ ਦੇ ਅੰਦਰ ਦੋ ਵਿਅਕਤੀ ਸੁੱਤੇ ਪਏ ਸਨ। ਇੱਕ ਵਾਰ ਜਾਗਣ ਤੋਂ ਬਾਅਦ, ਉਹਨਾ ਨੇ ਪੁਲਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਉਹਨਾਂ ਟ੍ਰੇਲਰ ਤੇਜ ਰਫ਼ਤਾਰ ਵਿੱਚ ਭਜਾ ਲਿਆ ਜਿਸ ਵਿੱਚ ਡਰਾਈਵਰ ਅਤੇ ਇਕ ਹੋਰ ਯਾਤਰੀ ਸ਼ਾਮਿਲ ਸੀ ਪੁਲਿਸ ਨੇ ਪਿੱਛਾ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਅਦ ਵਿੱਚ ਪਤਾ ਲੱਗਾ ਕਿ ਇਹ ਟਰੈਕਟਰ ਟ੍ਰੇਲਰ ਉਹਨਾ ਵੱਲੋ ਸਵੇਰ ਦੇ ਸਮੇਂ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਖੇਤਰ ਵਿੱਚ ਉਹਨਾਂ ਵੱਲੋ ਚੋਰੀ ਕੀਤਾ ਗਿਆ ਸੀ। ਜਾਂਚ ਪੜਤਾਲ ਕਰਨ ਤੇ ਚੋਰੀ ਕੀਤਾ ਗਿਆ ਟ੍ਰੇਲਰ ਬਰੈਂਪਟਨ ਦੇ ਜਸਵਿੰਦਰ ਅਟਵਾਲ, ਉਮਰ 44, ਅਤੇ ਨਵਤੇਜ ਸਿੰਘ 30 ਸਾਲ ਉੱਤੇ ਦੋਸ਼ ਲੱਗੇ ਹਨ।ਇਹਨਾਂ ਦੋਵੇਂ ਦੋਸ਼ੀਆ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 17 ਨਵੰਬਰ,ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਆਰੇਂਜਵਿਲੇ ਵਿੱਚ ਪੇਸ਼ ਹੋਣਗੇ।
Boota Singh Basi
President & Chief Editor