ਅਜਨਾਲਾ ਹਲਕੇ ਦਾ ਸਰਬਪੱਖੀ ਵਿਕਾਸ ਮੇਰੀ ਪਹਿਲੀ ਤਰਜੀਹ – ਧਾਲੀਵਾਲ

0
136

ਹਲਕੇ ਵਿੱਚ ਸੁਰੂ ਕੀਤੇ ਕੰਮਾਂ ਦਾ ਪਿੰਡ ਪਿੰਡ ਜਾਕੇ ਮੌਕਾ ਵੇਖਿਆ

ਅਜਨਾਲਾ, 18 ਮਾਰਚ

ਆਮ ਆਦਮੀ ਦੀ ਸਰਕਾਰ ਦੇ ਇਕ ਸਾਲ ਪੂਰੇ ਹੋਣ ਉਤੇ ਹਲਕਾ ਵਿਧਾਇਕ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕੀਤੇ ਕੰਮਾਂ ਦਾ ਮੌਕਾ ਪਿੰਡ ਪਿੰਡ ਜਾ ਕੇ ਵੇਖਿਆ। ਇਸ ਮੌਕੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦੇ ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਪੈਰਾਂ ਸਿਰ ਕਰਨਾ ਹੈ ਅਤੇ ਸਾਡੀ ਸਾਰੀ ਟੀਮ ਇਸ ਨਿਸ਼ਾਨੇ ਦੀ ਪੂਰਤੀ ਲਈ ਉਨ੍ਹਾਂ ਦਾ ਡਟਵਾਂ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ, ਨੌਕਰੀਆਂ ਲਈ ਭਰਤੀ ਆਦਿ ਦੇ ਕੰਮ ਪਹਿਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਕਰਦੀਆਂ ਸਨ, ਉਹ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਪਿਆਰ ਸਦਕਾ ਮੁੱਖ ਮੰਤਰੀ ਨੇ ਮੈਨੂੰ ਕਈ ਵਿਭਾਗਾਂ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਮੈਂ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਅਜਨਾਲਾ ਹਲਕੇ ਦੇ ਹਰੇਕ ਪਿੰਡ ਘਰ ਤੱਕ ਵਿਕਾਸ ਦਾ ਇਹ ਨਿੱਘ ਪਹੁੰਚਾਵਾਂਗਾ।

ਸ ਧਾਲੀਵਾਲ ਨੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੱਖ ਵੱਖ ਪਿੰਡਾਂ ਜਿਵੇਂ ਘੁਕੇਵਾਲੀ (ਗੁਰੂ ਕਾ ਬਾਗ), ਬਲ ਬਾਵਾ, ਮੋਹਨ ਭੰਡਾਰੀਆਂ, ਚਕ ਸਿਕੰਦਰ, ਵਿਛੋਆ, ਡਿਆਲ ਭੜ‌ੰਗ, ਗੱਗੋਮਾਹਲ, ਸਮਰਾਏ , ਦੂਜੋਵਾਲ, ਥੋਬਾ, ਅਵਾਣ, ਸਮਾਧ ਬਾਬਾ ਬੁੱਢਾ ਸਾਹਿਬ, ਪਛੀਆ, ਘੋਨੇਵਾਲ, ਕੋਟ ਰਜਾਦਾ ਆਦਿ ਵਿੱਚ ਚਲ ਰਹੇ ਵਿਕਾਸ ਕੰਮਾਂ ਦਾ ਜ਼ਾਇਜਾ ਲਿਆ, ਜਿੰਨਾ ਵਿੱਚ ਸੀਵਰੇਜ, ਛੱਪੜਾਂ ਦੀ ਸਫਾਈ, ਪੰਚਾਇਤ ਘਰਾਂ ਦੇ ਨਿਰਮਾਣ, ਰਸਤਿਆਂ ਨੂੰ ਪੱਕੇ ਕਰਨ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਅਹਿਮ ਕੰਮ ਸ਼ਾਮਿਲ ਸਨ।

LEAVE A REPLY

Please enter your comment!
Please enter your name here