ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦਿਵਾਲੀ ਮੌਕੇ ਭਾਰਤੀ ਲੋਕਾਂ ਨੂੰ ਦਿੱਤੀਆਂ ਵਧਾਈਆਂ

0
384

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ) -ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੀਵਾਲੀ ਦੇ ਮੌਕੇ ’ਤੇ ਆਪਣੀ ਪਤਨੀ ਜਿਲ ਬਾਈਡੇਨ ਨਾਲ ਮਿਲ ਕੇ ਭਾਰਤੀਆਂ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਜੋਅ ਬਾਈਡੇਨ ਇਸ ਸੁੱਭ ਦਿਹਾੜੇ ਦਿਵਾਲੀ ਮਨਾਉਂਦੇ ਵੀ ਨਜ਼ਰ ਆਏ। ਜੋਅ ਬਾਈਡੇਨ ਨੇ ਟਵੀਟ ਕਰਦਿਆਂ ਕਿਹਾ ਕਿ, ‘ਦੀਵਾਲੀ ਦੀ ਰੌਸ਼ਨੀ ਸਾਨੂੰ ਹਨੇਰੇ ਤੋਂ ਗਿਆਨ ਅਤੇ ਸੱਚਾਈ, ਵੰਡ ਵਿੱਚ ਏਕਤਾ, ਨਿਰਾਸ਼ਾ ਤੋਂ ਆਸ ਦੀ ਯਾਦ ਦਿਵਾਉਂਦੀ ਹੈ। ਅਮਰੀਕਾ ਅਤੇ ਦੁਨੀਆ ਭਰ ਦੇ ਹਿੰਦੂਆਂ, ਸਿੱਖਾਂ ਅਤੇ ਬੌਧੀਆਂ ਨੂੰ ਦਿਵਾਲੀ ਦੀਆਂ ਸ਼ੁੱਭਕਾਮਨਾਵਾਂ।‘‘ ਇਸ ਮੌਕੇ ਬਾਈਡੇਨ ਨੇ ਆਪਣੀ ਪਤਨੀ ਜਿਲ ਬਾਈਡੇਨ ਨਾਲ ਵਾਈਟ ਹਾਊਸ ਵਿੱਚ ਦੀਵਾ ਜਗਾਉਂਦੇ ਹੋਏ ਆਪਣੀ ਤਸਵੀਰ ਵੀ ਸਾਂਝੀ ਕੀਤੀ। ਇਸਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਟਵਿੱਟਰ ’ਤੇ ਇੱਕ ਵੀਡੀਓ ਸ਼ੰਦੇਸ਼ ਰਾਹੀਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕਮਲਾ ਹੈਰਿਸ ਨੇ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ ਦਸਦਿਆਂ ਕੋਰੋਨਾ ਮਹਾਂਮਾਰੀ ਦੌਰਾਨ ਜਾਨਾਂ ਗਵਾਉਣ ਵਾਲੇ ਲੋਕਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ। ਕਮਲਾ ਹੈਰਿਸ ਅਨੁਸਾਰ ਸਾਨੂੰ ਉਹਨਾਂ ਲੋਕਾਂ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਜਿਹਨਾਂ ਨੇ ਇਸ ਆਫਤ ਸਮੇਂ ਆਪਣਿਆਂ ਨੂੰ ਗਵਾਇਆ ਹੈ। ਉਹਨਾਂ ਅਨੁਸਾਰ ਦੁੱਖ ਵਿੱਚ ਇੱਕ-ਦੂਜੇ ਦਾ ਹੱਥ ਫੜ ਕੇ ਤੁਰਨਾ ਹੀ ਇਨਸਾਨੀਅਤ ਹੈ। ਅਮਰੀਕਾ ਦੇ ਇਲਾਵਾ ਵਿਸ਼ਵ ਦੇ ਹੋਰ ਨੇਤਾਵਾਂ ਨੇ ਵੀ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ।

LEAVE A REPLY

Please enter your comment!
Please enter your name here