ਅਮੈਰੀਕਨ ਪੰਜਾਬੀ ਸਿੱਖ ਕਮਿਊਨਟੀ ਕਰਮਨ ਦੀ ਸੰਸਥਾ ਹਾਈ ਸਕੂਲ ਬੱਚਿਆਂ ਨੂੰ ਦੇਵੇਗੀ ਸਕਾਲਰਸ਼ਿਪ

0
4
ਅਮੈਰੀਕਨ ਪੰਜਾਬੀ ਸਿੱਖ ਕਮਿਊਨਟੀ ਕਰਮਨ ਦੀ ਸੰਸਥਾ ਹਾਈ ਸਕੂਲ ਬੱਚਿਆਂ ਨੂੰ ਦੇਵੇਗੀ ਸਕਾਲਰਸ਼ਿਪ

ਅਮੈਰੀਕਨ ਪੰਜਾਬੀ ਸਿੱਖ ਕਮਿਊਨਟੀ ਕਰਮਨ ਦੀ ਸੰਸਥਾ ਹਾਈ ਸਕੂਲ ਬੱਚਿਆਂ ਨੂੰ ਦੇਵੇਗੀ ਸਕਾਲਰਸ਼ਿਪ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਭਾਈਚਾਰੇ ਵੱਲੋਂ ਵਿਦੇਸ਼ਾਂ ਵਿੱਚ ਰਹਿੰਦਿਆਂ ਜਿੱਥੇ ਆਪਣੇ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਥਾਂ-ਥਾਂ ਮੇਲੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਤੋਂ ਬਿਨ੍ਹਾਂ ਹੋਰ ਭਾਈਚਾਰਿਆਂ ਦੇ ਬੱਚੇ ਸ਼ਾਮਲ ਨਹੀਂ ਹੁੰਦੇ। ਜਿਸ ਵਿੱਚ ਸ਼ਾਮਲ ਹੋਏ ਪੰਜਾਬੀ ਬੱਚੇ ਜ਼ਰੂਰ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਹਨ। ਪਰ ਆਪਣੀ ਪੰਜਾਬੀਅਤ ਦੀ ਪਹਿਚਾਣ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਜੇ ਉਹ ਤੁਹਾਡੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਭਾਈਚਾਰਿਆਂ ਦੇ ਵਿੱਚ ਸ਼ਾਮਲ ਹੋ ਕੇ, ਉਨ੍ਹਾਂ ਨੂੰ ਆਪਣੀ ਪਹਿਚਾਣ ਦੱਸਣ ਦੇ ਨਾਲ-ਨਾਲ, ਆਪਣੇ ਨਾਲ ਵੀ ਜੋੜਿਆ ਜਾ ਸਕੇ। ਇਸੇ ਉਪਰਾਲੇ ਨੂੰ ਅੱਗੇ ਤੋਰਨ ਲਈ “ਅਮੈਰੀਕਨ ਪੰਜਾਬੀ ਸਿੱਖ ਕਮਿਊਨਟੀ ਕਰਮਨ, ਕੈਲੇਫੋਰਨੀਆਂ” ਨਾਂ ਦੀ ਸੰਸਥਾ ਵੱਲੋਂ ਲੰਘੇ ਸਾਲ ਤੋਂ ਭਾਈਚਾਰੇ ਦੇ ਸਮੂੰਹ ਸਹਿਯੋਗੀਆਂ ਦੀ ਮਦਦ ਨਾਲ ਯਤਨ ਅਰੰਭੇ ਗਏ ਹਨ। ਇਸ ਸੰਸਥਾਂ ਨੂੰ ਰੋਟਰੀ ਕਲੱਬ (ਇੰਟਰਨੈਸਨਲ) ਦੇ ਮੈਂਬਰਾਂ ਵੱਲੋਂ ਵੀ ਸਹਿਯੋਗ ਪ੍ਰਾਪਤ ਹੈ। ਇਸੇ ਕਾਰਜ ਅਧੀਨ ਕਰਮਨ ਫਾਇਰ ਡਿਪਾਰਟਮੈਂਟ ਅਤੇ ਕਰਮਨ ਪੁਲਿਸ ਵਿਭਾਗ ਨੂੰ ਵੀ ਆਪਣੇ ਵੱਲੋਂ ਯੋਗ ਮਦਦ ਦਿੱਤੀ ਗਈ ਹੈ।
                   ਬੀਤੇ ਦਿਨੀ “ਅਮੈਰੀਕਨ ਪੰਜਾਬੀ ਸਿੱਖ ਕਮਿਊਨਟੀ” ਦੇ ਸਥਾਨਿਕ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਮਾਜਸੇਵੀ ਗੁਲਬਿੰਦਰ ਗੈਰੀ ਢੇਸੀ ਦੀ ਅਗਵਾਈ ਹੇਠ ਕਰਮਨ ਵਿਖੇ ਹੋਈ।  ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਸੰਸਥਾ ਹੁਣ ਕਰਮਨ ਹਾਈ ਸਕੂਲ ਵਿੱਚ ਗਰੇਜੂਏਟ ਹੋਣ ਵਾਲੇ ਬੱਚਿਆਂ ਲਈ ਸਕਾਲਰਸ਼ਿਪ ਦੇਵੇਗੀ। ਜਿਸ ਵਿੱਚ ਬੱਚਿਆਂ ਦੀ ਚੋਣ ਉਨ੍ਹਾਂ ਦੀ ਪੜ੍ਹਾਈ ਅਤੇ ਸਮਾਜਿਕ ਸੇਵਾਵਾਂ ਦੇ ਅਧਾਰ ‘ਤੇ ਕੀਤੀ ਜਾਵੇਗੀ।  ਜਿਸ ਵਿੱਚ ਇਸ ਸਾਲ ਹਾਈ ਸਕੂਲ ਦੀ ਗ੍ਰੈਜੂਏਸ਼ਨ ਦੌਰਾਨ ਛੇ ਵਿਦਿਆਰਥੀਆਂ ਨੂੰ, ਪ੍ਰਤੀ ਵਿਦਿਆਰਥੀ ਪੰਜ ਸੌ ਡਾਲਰ (ਕੁੱਲ ਤਿੰਨ ਹਜ਼ਾਰ ਡਾਲਰ ਦੀ ਰਾਸ਼ੀ) ਸਕਾਲਰਸ਼ਿਪ ਵਿੱਚ ਦਿੱਤੀ ਜਾਵੇਗੀ।  ਅਜਿਹਾ ਕਰਦੇ ਹੋਏ ਇਹ ਸੰਸਥਾਂ ਹੋਰ ਭਾਈਚਾਰਿਆਂ ਨਾਲ ਤਾਲਮੇਲ ਵਧਾਉਣ ਦੇ ਨਾਲ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਵੀ ਨਵੇਂ ਪ੍ਰੋਗਰਾਮ ਸ਼ੁਰੂ ਕਰੇਗੀ।  ਇਸ ਵਿਸ਼ੇਸ਼ ਮੀਟਿੰਗ ਵਿੱਚ ਗੁਲਬਿੰਦਰ ਗੈਰੀ ਢੇਸੀ ਤੋਂ ਇਲਾਵਾ, ਮਾਰਕੋ ਏ. ਕੋਰਟਸ, ਅੰਤਰਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ, ਰਣਮੇਘ ਸਿੰਘ ਢੇਸੀ, ਸਤਬੀਰ ਸਿੰਘ ਹੀਰ, ਹਰਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗਰੇਵਾਲ, ਕੁਲਵੰਤ ਸਿੰਘ ਉੱਭੀ ਆਦਿ ਹਾਜ਼ਰ ਸਨ। ਜਦ ਕਿ ਬਹੁਤ ਸਾਰੇ ਮੈਂਬਰਾਂ ਨੇ ਵੀਡੀਓ ਕਾਲ ਰਾਹੀਂ ਸ਼ਾਮਲ ਹੋ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅੰਤ ਵਿੱਚ ਭਵਿੱਖ ਦੇ ਸਮਾਜਿਕ ਪ੍ਰੋਜੈਕਟਾਂ ਬਾਰੇ ਵੀ ਵਿਚਾਰਾਂ ਹੋਈਆਂ।

LEAVE A REPLY

Please enter your comment!
Please enter your name here