ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਦੀ 22ਵੇਂ ਮੇਲੇ ਦੇ ਪ੍ਰਬੰਧਾਂ ਸਬੰਧੀ ਹੋਈ ਅਹਿਮ ਇਕੱਤਰਤਾ

0
49

ਭਾਰਤ ਦੀ ਅਜਾਦੀ ਵਿਚ ਕੁਰਬਾਨੀਆਂ ਕਰਨ ਵਾਲੀਆਂ ਮਹਾਨ ਬੀਬੀਆਂ ਨੂੰ ਸਮਰਪਿਤ ਹੋਵੇਗਾ ਇਹ 22ਵਾਂ ਮੇਲਾ

ਫਰਿਜ਼ਨੋਂ (ਕੁਲਵੀਰ ਹੇਅਰ) – ਗਦਰੀ ਬਾਬਿਆਂ ਅਤੇ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਦੇ ਅਹੁਦੇਦਾਰਾਂ ਅਤੇ ਸਹਿਯੋਗੀਆਂ ਦੀ ਇਕ ਅਹਿਮ ਮੀਟਿੰਗ ਫਰਿਜਨੋ ਵਿਖੇ ਹੋਈ।ਮੀਟਿੰਗ ਦੋਰਾਨ ਇਸ ਸਾਲ 7 ਅਪ੍ਰੈਲ ਨੂੰ ਫਰਿਜ਼ਨੋ ਵਿਖੇ ਕਰਵਾਏ ਜਾ ਰਹੇ 22ਵੇਂ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਹੋਈਆਂ ਅਤੇ ਪ੍ਰਬੰਧਾਂ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਉਪਰੰਤ ਪ੍ਰਬੰਧਕਾਂ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ 22ਵਾਂ ਮੇਲਾ ਭਾਰਤ ਦੀ ਅਜਾਦੀ ਦੇ ਸੰਗਰਾਮ ਵਿਚ ਸਿੱਧੇ-ਅਸਿੱਧੇ ਰੂਪ ਵਿਚ ਅਥਾਹ ਕੁਰਬਾਨੀਆਂ ਵਾਲੀਆਂ ਮਹਾਨ ਔਰਤਾਂ ਬੀਬੀ ਗੁਲਾਬ ਕੌਰ, ਦੁਰਗਾ ਭਾਬੀ, ਮੈਡਮ ਕਾਮਾ, ਲਕਸ਼ਮੀ ਸਹਿਗਲ, ਲਤਾ ਕਾਂਤਾਂ ਬਰੂਆ ਅਤੇ ਹੋਰ ਸਮੂਹ ਔਰਤਾਂ ਨੂੰ ਸਮਰਪਿਤ ਹੋਵੇਗਾ।ਇਹ ਮੇਲਾ ਸੈਂਟਰਲ ਹਾਈ ਸਕੂਲ ਪ੍ਰਫਾਰਮਿੰਗ ਆਰਟ ਸੈਂਟਰ 3535 ਨਾਰਥ ਕੌਰਨੀਲੀਆ ਐਵਨਿਓ (ਫਰਿਜ਼ਨੋਂ) ਵਿਖੇ 7 ਅਪ੍ਰੈਲ, ਦਿਨ ਐਤਵਾਰ ਦੁਪਿਹਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਇਸ ਮੇਲੇ ਦੌਰਾਨ ਉੱਚ ਕੋਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ, ਲੋਕਲ ਲੋਕ ਗਾਇਕ ਸ਼ਹੀਦਾਂ ਦੀ ਸ਼ਹਾਦਤ ਦਾ ਬ੍ਰਿਤਾਂਤ ਸੰਗੀਤਕ ਵੰਨ੍ਹਗੀਆਂ ਵਿਚ ਪੇਸ਼ ਕਰਨਗੇੇ।ਇਸ ਤੋਂ ਇਲਾਵਾ ਬੱੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਮੱਲਾਂ ਮਾਰਨ ਅਤੇ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੜ੍ਹਾਈ ਵਿਚੋਂ (4.0ਘਫਅ) ਅਤੇ ਇਸ ਤੋਂ ਜ਼ਿਆਦਾ ਨੰਬਰਾਂ ਵਾਲੇ ਵਿਿਦਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਦੇਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਖਾਸ ਖਿੱਚ ਦਾ ਕੇਂਦਰ ਹੋਵੇਗੀ। ਬੱਚਿਆਂ ਵਲੋਂ ਕਵਿਤਾ,ਗਿੱਧਾ, ਭੰਗੜਾ ਆਦਿ ਦਾ ਪ੍ਰੋਗਰਾਮ ਪੇਸ਼ ਹੋਵੇਗਾ ।ਮੀਟਿੰਗ ਦੌਰਾਨ ਬੀਤੇ ਸਮੇਂ ਵਿਚ ਹੋਏ ਹਰ ਮੇਲੇ ਵਿਚ ਸਹਿਯੋਗ ਦੇਣ ਲਈ ਸੈਂਟਰਲ ਵੈਲੀ ਦੇ ਭਾਰਤੀ ਭਾਈਚਾਰੇ ਅਤੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਵਾਰ ਵੀ ਸਭ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਾਲੇ ਦਿਨ ਦੁਪਿਹਰ 1 ਵਜੇ ਤੋਂ 2 ਵਜੇ ਤੱਕ ਬੱਚਿਆਂ ਵਲੋਂ ਖਾਸ ਪ੍ਰੋਗਰਾਮ ਹੋਵੇਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਦੇਸ਼ ਗੌਰਵਮਈ ਇਤਿਹਾਸ ਤੋਂ ਜਾਣੁੂੰ ਹੋ ਸਕੇ ਜਿਸ ਦੌਰਾਨ ਕੋਈ ਵੀ ਬੱਚਾ ਹਿੱਸਾ ਲੈ ਸਕਦਾ ਹੈ। ਇਸ ਮੀਟਿੰਗ ਵਿਚ ਸਮੂਹ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here