ਐਡੀਸ਼ਨਲ ਪ੍ਰਿੰਸੀਪਲ ਜੱਜ ਸ: ਅਜੀਤਪਾਲ ਸਿੰਘ ਦਾ ਨਿੱਘਾ ਸਵਾਗਤ
ਬਾਬਾ ਬਕਾਲਾ ਸਾਹਿਬ 29 ਅਪ੍ਰੈਲ (ਅਮਰਵੀਰ ਸਿੰਘ ਆਜ਼ਾਦ) ਫੈਮਲੀ ਕੋਰਟ ਬਾਬਾ ਬਕਾਲਾ ਸਾਹਿਬ ਦੇ ਪਹਿਲੇ ਜੱਜ ਮਿਸ ਸੰਜੀਤਾ ਦਾ ਤਬਾਦਲਾ ਹੋਣ ਤੇ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਆਏ ਸ: ਅਜੀਤਪਾਲ ਸਿੰਘ ਐਡੀਸ਼ਨਲ ਪ੍ਰਿੰਸੀਪਲ ਜੱਜ ਬਾਬਾ ਬਕਾਲਾ ਸਾਹਿਬ ਦਾ ਬਾਰ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ । ਇਸ ਮੌਕੇ ਬਾਰ ਐਸੋਸੀਏਸ਼ਨ, ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਜਸਪ੍ਰੀਤ ਸਿੰਘ ਬਾਠ, ਮੀਤ ਪ੍ਰਧਾਨ ਸਰਬਜੀਤ ਸਿੰਘ ਗਿੱਲ ਅਤੇ ਸੈਕਟਰੀ ਰਾਜਕੰਵਲਬੀਰ ਸਿੰਘ ਸੰਧੂ ਨੇ ਸ: ਅਜੀਤਪਾਲ ਸਿੰਘ ਐਡੀਸ਼ਨਲ ਪ੍ਰਿੰਸੀਪਲ ਜੱਜ ਨੂੰ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਅਹੁਦਾ ਸੰਭਾਲਣ ਤੇ ਜੀ ਆਇਆ ਕਿਹਾ ।ਇਸ ਮੋਕੇ ਜਸਪ੍ਰੀਤ ਸਿੰਘ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਪਵਨਪ੍ਰੀਤ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ), ਮਹਿਕਪ੍ਰੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜਨ) ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ, ਵਾਇਸ ਪ੍ਰਧਾਨ ਸਰਬਜੀਤ ਸਿੰਘ, ਸੈਕਟਰੀ ਰਾਜਕੰਵਲਬੀਰਸਿੰਘ , ਗੁਰਇਕਬਾਲ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਦਲਬੀਰ ਸਿੰਘ ਬਾਠ, ਮਨਜੀਤ ਸਿੰਘ ਬਾਠ, ਕੰਵਲਜੀਤ ਸਿੰਘ ਸੰਧੂ, ਸਵਿੰਦਰ ਸਿੰਘ ਰੰਧਾਵਾ, ਵੀ.ਕੇ. ਸਿੰਘ ਮਲਹੋਤਰਾ, ਵਕੀਲ ਲੱਖਾ ਸਿੰਘ ਅਜ਼ਾਦ, ਦਲਬੀਰ ਸਿੰਘ ਬੇਦੀ, ਵਰਿੰਦਰ ਸਿੰਘ ਮਹਿਤਾ, ਦਵਿੰਦਰ ਸਿੰਘ ਰੰਧਾਵਾ, ਜੈਮਲ ਸਿੰਘ ਰਿਟਾ: ਡੀ.ਐਸ.ਪੀ. ਮਨਪ੍ਰੀਤ ਸਿੰਘ ਚਾਹਲ, ਮਨਿੰਦਰਜੀਤ ਸਿੰਘ ਗਹਿਰੀ, ਸਿਮਰਨ ਸਿੰਘ ਭੱੁਲਰ, ਸਰਬਜੀਤ ਸਿੰਘ ਢਿੱਲੋਂ, ਦਿਆਲ ਸਿੰਘ, ਸੁਖਦੇਵ ਸਿੰਘ ਟਪਿਆਲਾ, ਵਿਜੇ ਕੁਮਾਰ, ਦਲਬੀਰ ਸਿੰਘ ਪੱਡਾ, ਹਰਪ੍ਰੀਤ ਸਿੰਘ ਸੇਖੋਂ, ਦਲਜੀਤ ਸਿੰਘ ਸ਼ੇਰਗਿੱਲ ਅਤੇ ਹੋਰ ਹਾਜ਼ਰ ਸਨ ।







