ਐਨ.ਐਮ.ਐਮ.ਐਸ. ਦੀ ਪ੍ਰੀਖਿਆ ਚ ਸਰਕਾਰੀ ਹਾਈ ਬੁੱਲੇਪੁਰ ਦੀ ਬੱਲੇ ! ਬੱਲੇ !ਸਕੂਲ ਦੀ ਹਰਜੋਤਪ੍ਰੀਤ ਕੌਰ ਨੇ ਜ਼ਿਲ੍ਹੇ ਚੋ ਪਹਿਲਾ,ਗੌਤਮ ਨੇ ਦੂਜਾ ਤੇ ਰਫੀਕ ਮੁਹੰਮਦ ਨੇ ਕੀਤਾ ਤੀਜਾ ਸਥਾਨ ਹਾਸਲ

0
6

ਐਨ.ਐਮ.ਐਮ.ਐਸ. ਦੀ ਪ੍ਰੀਖਿਆ ਚ ਸਰਕਾਰੀ ਹਾਈ ਬੁੱਲੇਪੁਰ ਦੀ ਬੱਲੇ ! ਬੱਲੇ !ਸਕੂਲ ਦੀ ਹਰਜੋਤਪ੍ਰੀਤ ਕੌਰ ਨੇ ਜ਼ਿਲ੍ਹੇ ਚੋ ਪਹਿਲਾ,ਗੌਤਮ ਨੇ ਦੂਜਾ ਤੇ ਰਫੀਕ ਮੁਹੰਮਦ ਨੇ ਕੀਤਾ ਤੀਜਾ ਸਥਾਨ ਹਾਸਲ

* ਹਰ ਵਿਦਿਆਰਥੀ ਨੂੰ ਮਿਲਣਗੇ 48000 ਰੁਪਏ

ਖੰਨਾ, 30ਅਪ੍ਰੈਲ (। )ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰਾਂ ਲਈ ਜਾਂਦੀ ਵਜੀਫੇ ਦੀ ਪ੍ਰੀਖਿਆ ਐਨ.ਐਮ.ਐਸ.ਐਸ. ਵਿੱਚ ਇਸ ਸਾਲ ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ ਵਿਦਿਆਰਥਣ ਹਰਜੋਤਪ੍ਰੀਤ ਕੌਰ ਨੇ ਜਿਲੇ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਮੁੱਖੀ ਰਾਜ ਕੁਮਾਰ ਨੇ ਦੱਸਿਆ ਕਿ ਮਾਨਯੋਗ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਲੁਧਿਆਣਾ ਸ਼੍ਰੀਮਤੀ ਡਿੰਪਲ ਮਦਾਨ ਜੀ ਦੀ ਯੋਗ ਅਗਵਾਈ ਹੇਠ ਇਸ ਵੱਕਾਰੀ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ 9 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਜਿੱਥੇ ਹਰਜੋਤਪ੍ਰੀਤ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਨੇ ਜਿਲੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ, ਉੱਥੇ ਗੌਤਮ ਸਪੁੱਤਰ ਪੱਪੂ, ਰਾਵੀਆ ਸਪੁੱਤਰੀ ਰਫੀਕ ਮੁਹੰਮਦ ਨੇ ਜਿਲੇ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਏਕਮਪ੍ਰੀਤ ਸਿੰਘ ਸਪੁੱਤਰ ਪਵਿੱਤਰ ਸਿੰਘ, ਰਾਜਵਿੰਦਰ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਕਾਰਤਿਕ ਸਪੁੱਤਰ ਵਿਜੇ ਕੁਮਾਰ, ਨਰਗਿਸ ਸਪੁੱਤਰੀ ਹਨੀਫ ਖਾਂ, ਸਿਮਰਨਜੋਤ ਕੌਰ ਸਪੁੱਤਰੀ ਜਸਪਾਲ ਸਿੰਘ, ਅਮਨਿੰਦਰ ਸਿੰਘ ਸਪੁੱਤਰ ਇੰਦਰਜੀਤ ਸਿੰਘ ਨੇ ਵੀ ਇਸ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਕੇ ਇਤਿਹਾਸ ਰਚਿਆ। ਸਕੂਲ ਮੁੱਖੀ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੀ ਵਾਰ ਵੀ ਸਕੂਲ ਦੇ ਵਿਦਿਆਰਥੀ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ। ਸਕੂਲ ਮੁੱਖੀ ਨੇ ਬਲਾਕ ਨੋਡਲ ਅਫਸਰ ਸ਼੍ਰੀ ਬਲਜੀਤ ਸਿੰਘ, ਬਲਾਕ ਮੈਂਟਰ ਸ਼੍ਰੀ ਅਨਮੋਲ ਸੂਦ ਅਤੇ ਸ਼੍ਰੀ ਰਾਕੇਸ਼ ਸ਼ਰਮਾ ਵੱਲੋਂ ਬੱਚਿਆਂ ਨੂੰ ਪ੍ਰੇਰਣਾ ਅਤੇ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿੱਥੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਇਹ ਵਿਦਿਆਰਥੀ ਪਿਛਲੇ ਤਿੰਨ ਸਾਲਾਂ ਤੋਂ ਤਿਆਰੀ ਕਰ ਰਹੇ ਸਨ, ਉੱਥੇ ਹੀ ਸਕੂਲ ਦੇ ਮਿਹਨਤੀ ਅਧਿਆਪਕ ਸ਼੍ਰੀਮਤੀ ਸੁਨੀਤਾ ਬਾਲੀ ਸਾਇੰਸ ਮਿਸਟ੍ਰੈੱਸ, ਸ਼੍ਰੀਮਤੀ ਕੀਰਤੀ ਵਿਜਨ ਸਸ ਮਿਸਟ੍ਰੈੱਸ ਅਤੇ ਨਵਜੋਤ ਕੌਰ ਮੈਥ ਮਿਸਟੈ੍ਰੱਸ, ਲਵਪ੍ਰੀਤ ਕੌਰ, ਸਾਇੰਸ ਮਿਸਟ੍ਰੈੱਸ ਅਤੇ ਸਮੂਹ ਸਟਾਫ ਦੀ ਮਿਹਨਤ ਦਾ ਨਤੀਜਾ ਹੈ, ਜਿੰਨਾਂ ਨੇ ਸਮੇਂ-ਸਮੇਂ ਵਿਦਿਆਰਥੀਆਂ ਨੂੰ ਯੋਗ ਅਗਵਾਈ ਦੇ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ 48000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਬੁੱਲੇਪੁਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

ਫੋਟੋ ਕੈਪਸ਼ਨ : ਪਹਿਲੇ ,ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਸਣੇ ਚੁਣੇ ਗਏ ਬਾਕੀ ਵਿਦਿਆਰਥੀ

LEAVE A REPLY

Please enter your comment!
Please enter your name here