“ਔਰਤ ਸਮਾਜ ਅਤੇ ਸੰਘਰਸ਼” ਵਿਸ਼ੇ ‘ਤੇ ਸੈਮੀਨਾਰ ਅਤੇ ਨਾਟਕ  “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੀ ਪੇਸ਼ਕਾਰੀ ਅਜ

0
32
“ਔਰਤ ਸਮਾਜ ਅਤੇ ਸੰਘਰਸ਼” ਵਿਸ਼ੇ ‘ਤੇ ਸੈਮੀਨਾਰ ਅਤੇ ਨਾਟਕ  “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦੀ ਪੇਸ਼ਕਾਰੀ ਅਜ
ਅਮ੍ਰਿਤਸਰ, 19 ਅਪ੍ਰੈਲ- ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਅਤੇ ਪੰਜਾਬ ਨਾਟਸ਼ਾਲਾ ਵਲੋਂ ਸਥਾਨਕ ਸਾਹਿਤ ਸਭਾਵਾਂ ਦੇ  ਸਹਿਯੋਗ ਨਾਲ “ਔਰਤ ਸਮਾਜ ਅਤੇ ਸੰਘਰਸ਼” ਵਿਸ਼ੇ ਤੇ ਸੈਮੀਨਾਰ ਅਤੇ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਅਜ ਸ਼ਨੀਵਾਰ ਪੰਜਾਬ ਨਾਟਸ਼ਾਲਾ ਵਿਖੇ  ਕਰਵਾਇਆ ਜਾ ਰਿਹਾ ਹੈ।
 ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਅਤੇ ਕੋ-ਕਨਵੀਨਰ ਸ਼ੈਲਿੰਦਰਜੀਤ ਸਿੰਘ ਰਾਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਦੀ ਅਗਵਾਈ ਵਿਚ 20 ਅਪ੍ਰੈਲ ਸ਼ਨੀਵਾਰ ਦੁਪਹਿਰ ਦੋ ਵਜੇ ਪੰਜਾਬ ਨਾਟਸ਼ਾਲਾ ਵਿਖੇ ਹੋਣ ਵਾਲੇ ਇਸ ਸੈਮੀਨਾਰ  ਦੀ ਪ੍ਰਧਾਨਗੀ ਨਾਮਵਰ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਕਰਨਗੇ ਅਤੇ  ਡਾ ਲਖਵਿੰਦਰ ਜੌਹਲ , ਪ੍ਰਿੰ ਡਾ ਮਹਿਲ ਸਿੰਘ , ਸੁਖਵਿੰਦਰ ਅੰਮ੍ਰਿਤ  ਵਿਸ਼ੇਸ਼ ਮਹਿਮਾਨ ਹੋਣਗੇ ਜਦਕਿ  ਡਾ ਪਰਮਿੰਦਰ ਮੁੱਖ ਵਕਤਾ ਦੇ ਤੌਰ ਤੇ ਸ਼ਿਰਕਤ ਕਰਨਗੇ।
  ਸਮਾਗਮ ਦੀ ਤਿਆਰੀ ਟੀਮ ਦੇ ਮੈਂਬਰ ਹਰਜੀਤ ਸਿੰਘ ਸੰਧੂ, ਵਜ਼ੀਰ ਸਿੰਘ ਰੰਧਾਵਾ, ਮਨਮੋਹਨ ਢਿੱਲੋਂ ਅਤੇ ਪ੍ਰਤੀਕ ਸਹਿਦੇਵ ਨੇ ਦਸਿਆ ਕਿ ਅਕਸ ਰੰਗ- ਮੰਚ ਦੀ ਟੀਮ ਵਲੋਂ ਉਸੇ ਦਿਨ ਸ਼ਾਮ 6 ਵਜੇ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਤੇ ਅਧਾਰਿਤ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਵੀ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਸ਼ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਮੁੱਖ ਮਹਿਮਾਨ ਹੋਣਗੇ ਅਤੇ ਨਾਟਕਕਾਰ ਜਤਿੰਦਰ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ।
ਫੋਟੋ ਪੋਸਟਰ:- ਪੰਜਾਬ ਨਾਟਸ਼ਾਲਾ ਵਿਖੇ ਖੇਡੇ ਜਾਣ ਵਾਲੇ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ ” ਦੀ ਤਸਵੀਰ
ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀਆਂ ਦਸਵੀਂ ਦੇ ਨਤੀਜਿਆਂ ਵਿਚੋਂ ਮੱਲਾਂ ਮਾਰੀਆਂ
ਅੰਮ੍ਰਿਤਸਰ, 19 ਅਪ੍ਰੈਲ – ਹਾਲ ਹੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ  ਸ਼੍ਰੇਣੀ ਨਤੀਜਿਆਂ ਵਿਚੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀਆਂ ਵਡੀਆਂ ਮੱਲਾਂ ਮਾਰੀਆਂ ਹਨ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਪ੍ਰਿੰ ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਦਸਿਆ ਕਿ ਉਹਨਾਂ ਦੇ ਸਕੂਲ ਦੇ 129 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਵਿਦਿਆਰਥੀ ਪਾਸ ਹੋਏ ਹਨ ਜਿਹਨਾਂ ਵਿੱਚ ਐਤਕੀਂ ਸਕੂਲ ਦੀ ਵਿਦਿਆਰਥਣ ਪੋਰਵੀ ਟਾਂਗਰੀ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ ਵਿਚੋਂ ਚੰਗੀ ਪੁਜ਼ੀਸ਼ਨ ਹਾਸਲ ਕੀਤੀ।
   ਉਹਨਾਂ ਦਸਿਆ ਕਿ ਸਕੂਲ ਦੇ ਲਗਭਗ 35 ਬੱਚਿਆਂ ਨੇ 94 % ਤੋਂ ਉਪਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਅਧਿਆਪਕ ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਤ੍ਰਿਪਤਾ ਮੈਮ, ਸ਼ਮੀ ਮਹਾਜਨ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਅੰਜੂ ਅਨੰਦ,ਰੂਪਮ,ਜਗਜੀਤ, ਕਮਲਪ੍ਰੀਤ ਕੌਰ, ਕਾਮਨੀ,ਨਾਨਕੀ ਅਤੇ ਮੀਨਾਕਸ਼ੀ ਟਾਂਗਰੀ ਆਦਿ ਨੇ ਖੁਸ਼ੀ ਦਾ ਇਜਹਾਰ ਕੀਤਾ ਹੈ।
ਕੈਪਸ਼ਨ:- ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਦਿਆਰਥੀਆਂ ਨਾਲ ਅਧਿਆਪਕ

LEAVE A REPLY

Please enter your comment!
Please enter your name here