ਕਰਤਾਰਪੁਰ ਕੋਰੀਡੋਰ ਦਾ ਥੰਮ ਸੁਰਿੰਦਰ ਸਿੰਘ ਈ ਐਮ ਸੀ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

0
270

ਮੈਰੀਲੈਡ -(ਗਿੱਲ ) ਕਰਤਾਰਪੁਰ ਕੋਰੀਡੋਰ ਦਾ ਸਰਵੇ ਕਰਕੇ,ਇਸ ਦੀ ਸੰਭਵ ਰਿਪੋਰਟ ਤਿਆਰ ਕਰਕੇ ਦੇਣ ਵਾਲਾ ਸੁਰਿੰਦਰ ਸਿੰਘ ਈ ਐਮ ਸੀ ੲੁਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਰ ਗਏ। ਅਸਲ ਵਿੱਚ 2005 ਵਿੱਚ ਰਛਪਾਲ ਸਿੰਘ ਢੀਡਸਾ ਯੂਨਾਇਟਿਡ ਮਿਸ਼ਨ ਕੈਲੀਫੋਰਨੀਆ ਨੇ ਇਕ ਪੰਜ ਮੈਂਬਰੀ ਟੀਮ ਦਾ ਗਠਿਨ ਕੀਤਾ ਸੀ। ਇਹ ਟੀਮ ਜਾਨ ਮਕੈਡੋਨਲ ਸਾਬਕਾ ਯੂ ਐਨ ਅੰਬੈਸਡਰ ਦੀ ਅਗਵਾਈ ਵਿੱਚ ਕੰਮ ਕਰਦੀ ਸੀ। ਜਿਸ ਵਿੱਚ ਅਮਰ ਸਿੰਘ ਮੱਲੀ,ਗੁਰਚਰਨ ਸਿੰਘ ਗੁਰੂ, ਸੁਰਿੰਦਰ ਸਿੰਘ ਈ ਐਮ ਸੀ,ਮਰਹੂਮ ਆਤਮਾ ਸਿੰਘ ਤੇ ਡਾਕਟਰ ਸੁਰਿੰਦਰ ਗਿੱਲ ਸਨ।
ਜਿਨਾ ਨੇ ਸੋ ਪੇਜ ਦਾ ਕਿਤਾਬਚਾ ਸੁਰਿੰਦਰ ਸਿੰਘ ਈ ਐਮ ਸੀ ਨੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਤੇ ਹਿੰਦੁਸਤਾਨ ਵਾਲੇ ਪਾਸੇ ਜਾ ਕੇ ਸਾਰਾ ਸਰਵੇ ਕਰਕੇ ਰਿਪੋਰਟ ਤਿਆਰ ਕੀਤੀ ਸੀ। ਜੋ ਦੋਵਾ ਮੁਲਕਾ ਦੇ ਪ੍ਰਧਾਨ ਮੰਤਰੀਆਂ ਨੂੰ ਸੋਪੀ ਸੀ। ਜਿਸ ਦੇ ਇਵਜ਼ਾਨੇ ਇਹ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਹੈ।
ਅੱਜ ਇਸ ਦਾ ਕਰੈਡਿਟ ਕੋਈ ਵੀ ਲਈ ਜਾਵੇ। ਪਰ ਸੁਰਿੰਦਰ ਸਿੰਘ ਈ ਐਮ ਸੀ ਇਸ ਕਰਤਾਰਪੁਰ ਕੋਰੀਡੋਰ ਦੇ ਨਾਇਕ ਸਨ। ਜੋ ਦਿਨਾਂ ਵਿੱਚ ਹੀ ਨਾ ਮੁਰਾਦ ਬੁਰਾਈ ਕਾਰਣ ਇਸ ਫਾਂਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਸ਼ਖ਼ਸੀਅਤ ਨੂੰ ਹਮੇਸ਼ਾ ਕਰਤਾਰਪੁਰ ਕੋਰੀਡੋਰ ਦੇ ਪਿਤਾਮਾ ਵਜੋ ਜਾਣਿਆ ਜਾਵੇਗਾ।
ਇਸ ਦੁੱਖ ਦੀ ਘੜੀ ਵਿੱਚ ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਅਸੀਂ ਬਿਹਤਰ ਇੰਜੀਨੀਅਰ ਖੋ ਲਿਆ ਹੈ। ਜਿਸਨੇ ਨਿਸ਼ਕਾਮ ਸੇਵਾ ਕਰਕੇ ਕਰਤਾਰਪੁਰ ਕੋਰੀਡੋਰ ਨੂੰ ਨੇਪੜਿਆ ਵਾੜਿਆ ਸੀ।ਅਮਰ ਸਿੰਘ ਮੱਲੀ ਨੇ ਕਿਹਾ ਕਿ ਸੁਰਿੰਦਰ ਸਿੰਘ ਇੰਜੀਨੀਅਰ ਬੇ ਮੇਰੇ ਨਾਲ ਗੁਰੂ ਨਾਨਕ ਫਾਊਡੇਸ਼ਨ ਦੀ ਬਿਲਡਿੰਗ ਕਮੇਟੀ ਤੇ ਬਿਲਡਿੰਗ ਦੇ ਨਕਸ਼ਿਆਂ ਸੰਬੰਧੀ ਕੰਮ ਕੀਤਾ ਸੀ। ਉਹਨਾਂ ਨੇ ਪਹਿਲੀ ਅਵਾਜ ਤੇ ਹੀ ਕਰਤਾਰਪੁਰ ਕੋਰੀਡੋਰ ਦਾ ਸਰਵੇ ਕਰਨ ਦੀ ਹਾਮੀ ਭਰੀ ਸੀ। ਜਿਸਦਾ ਸਾਰਾ ਖ਼ਰਚਾ ਉਹਨਾਂ ਖ਼ੁਦ ਕੀਤਾ ਹੈ। ਐਸੀ ਰੂਹ ਨੂੰ ਸਲਾਮ ਹੈ।
ਡਾਕਟਰ ਗਿੱਲ ਨੇ ਕਿਹਾ ਕਿ ਅਜਿਹੀ ਪਾਕ ਪਵਿੱਤਰ ਰੂਹਾਂ ਸਦਕਾ ਹੀ ਨੇਕ ਕੰਮ ਹੁੰਦੇ ਹਨ।ਜੋ ਨਿੱਜ ਤੋ ਉੱਪਰ ਉੱਠਕੇ ਧਾਰਮਿਕ ਕੰਮਾ ਨੂੰ ਪਹਿਲ ਦਿੰਦੇ ਹਨ। ਸਾਡੀ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਗੁਰੂ ਅਪਨੇ ਚਰਨਾ ਵਿੱਚ ਨਿਵਾਸ ਦੇਵੇ ਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਮੰਨਪ੍ਰੀਤ ਬੋਬੀ ਨੇ ਕਿਹਾ ਕਿ ਇਹ ਰੂਹ ਬਹੁਤ ਹੀ ਠਰਮੇ ਤੇ ਸਾਦੇ ਸੁਭਾ ਵਾਲੀ ਸੀ ਜਿਸਨੇ ਸਮਰਪਿਤ ਹੋਕੇ ਕਰਤਾਰਪੁਰ ਕੋਰੀਡੋਰ ਤੇ ਕੰਮ ਕੀਤਾ ਸੀ। ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾ ਕਿ ਅਪਨੇ ਚਰਨਾ ਵਿੱਚ ਨਿਵਾਸ ਦੇਵੇ।

LEAVE A REPLY

Please enter your comment!
Please enter your name here