“ਕਿਛੁ ਸੁਣੀਐ ਕਿਛੁ ਕਹੀਐ”  ਦੇ ਅੰਤਰਗਤ ਕਹਾਣੀਕਾਰ ਜਿੰਦਰ ਨਾਲ ਰਚਾਇਆ ਸੰਵਾਦ 

0
53
“ਕਿਛੁ ਸੁਣੀਐ ਕਿਛੁ ਕਹੀਐ”  ਦੇ ਅੰਤਰਗਤ ਕਹਾਣੀਕਾਰ ਜਿੰਦਰ ਨਾਲ ਰਚਾਇਆ ਸੰਵਾਦ
ਅਮ੍ਰਿਤਸਰ, 29 ਮਾਰਚ – ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛੁ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਅੰਤਰਗਤ ਆਪਣੀ ਨਿੱਜੀ ਫ਼ੇਰੀ ਤੇ ਅਮ੍ਰਿਤਸਰ ਆਏ ਨਾਮਵਰ ਗਲਪਕਾਰ ਅਤੇ ਸੰਪਾਦਕ ਜਿੰਦਰ ਨਾਲ ਕਥਾ- ਸੰਵਾਦ ਰਚਾਇਆ ਗਿਆ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਪਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ। ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਕਹਾਣੀਕਾਰ ਜਿੰਦਰ ਨਾਲ ਜਾਣ ਪਛਾਣ ਕਰਵਾਉਂਦਿਆਂ ਦਸਿਆ ਕਿ ਕਹਾਣੀਕਾਰ ਜਿੰਦਰ ਨੂੰ ਕਹਾਣੀ ਨਾਲ ਵਿਸ਼ੇਸ਼ ਮੋਹ ਹੈ। ਉਹ ਕਹਾਣੀਆਂ ਲਿਖਦਾ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਅਤੇ ਖਿੱਤਿਆਂ ਦੀਆਂ ਪ੍ਰਸਿੱਧ ਕਹਾਣੀਆਂ, ਸੰਤਾਲੀ ਦੀ ਵੰਡ ਦੀਆਂ ਕਹਾਣੀਆਂ, ‘ਔਰਤ-ਮਰਦ ਸਬੰਧਾਂ ਦੀਆਂ ਕਹਾਣੀਆਂ ਦੇ ਸੰਗ੍ਰਹਿ ਪੇਸ਼ ਕਰਨ ਦਾ ਜਿੰਦਰ ਹੁਰਾਂ ਕੋਲ ਚੋਖਾ ਤਜਰਬਾ ਹੈ।
 ਜਿੰਦਰ ਹੁਰਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਦਸਿਆ ਕਿ ਬੇਸ਼ੱਕ ਉਹਨਾਂ ਆਰਥਿਕ ਮੰਦਹਾਲੀ ਅਤੇ ਗੁਰਬਤ ਨੂੰ ਆਪਣੇ ਪਿੰਡੇ ਤੇ ਹੰਢਾਇਆ ਪਰ ਇਸਦੇ ਬਾਵਜੂਦ ਸਾਹਿਤ ਸਿਰਜਣਾ ਨੇ ਉਹਨੂੰ ਬੇਸ਼ੁਮਾਰ ਸ਼ੋਹਰਤ ਬਖਸ਼ੀ। ਉਹਨਾਂ ਦਸਿਆ ਕਿ ਪਿਉ ਦਾਦੇ ਤੋਂ ਸੁਣੀਆਂ  ਮੁਲਕ ਵੰਡ ਦੀਆਂ ਘਟਨਾਵਾਂ ਨੇ ਉਹਨੂੰ ਬੁਰੀ ਤਰ੍ਹਾਂ ਝੰਜੋੜਿਆ ਅਤੇ ਉਹਨਾਂ ਇਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀ ਦੇ ਖੇਤਰ ਵਿਚ ਕਲਮ ਅਜ਼ਮਾਈ ਕੀਤੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਸਿਲੇਬਸ ਦੇ ਨਾਲ ਨਾਲ ਸਹਿਤਕ ਪੜ੍ਹਾਈ ਦੀ ਪਿਰਤ ਵੀ ਪਾਉਣੀ ਚਾਹੀਦੀ ਹੈ।  ਉਹਨਾਂ ਮਰਹੂਮ ਸ਼ਾਇਰ ਦੇਵ ਦਰਦ ਨਾਲ ਬਿਤਾਏ ਵੇਲੇ ਨੂੰ ਵੀ ਯਾਦ ਕੀਤਾ ।
ਪ੍ਰਤੀਕ ਸਹਿਦੇਵ,  ਪਰਮਜੀਤ ਕੌਰ, ਸੁਭਾਸ਼ ਪਰਿੰਦਾ ਅਤੇ ਤ੍ਰਿਪਤਾ ਮੈਮ ਨੇ ਜਿੰਦਰ ਹੁਰਾਂ ਦੀਆਂ ਕਥਾ ਪੁਸਤਕਾਂ ਨੂੰ ਅਧਾਰ ਬਣਾਕੇ ਮੁਲਵਾਨ ਟਿਪਣੀਆਂ ਕੀਤੀਆਂ। ਅੰਤ ਤੇ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮੀ ਮਹਾਜਨ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਨਵਦੀਪ ਕੁਮਾਰ, ਬਲਜਿੰਦਰ ਕੌਰ, ਮਨਜੀਤ ਕੌਰ, ਨੀਤੂ,ਕਿਰਨ ਜੋਤੀ, ਮਮਤਾ, ਜਗਜੀਤ,ਇੰਸਕਾ ਪੁਰੀ,ਰਿੰਪੀ ਅਤੇ  ਅੰਜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
 ਕੈਪਸ਼ਨ:-“ਕਿਛੁ ਸੁਣੀਐ ਕਿਛੁ ਕਹੀਐ” ਸਮਾਗਮ ਵਿੱਚ ਹਾਜਰ ਕਹਾਣੀਕਾਰ ਜਿੰਦਰ ਨਾਲ ਸਾਂਝੀ ਤਸਵੀਰ ਵਿਚ ਦੀਪ ਦੇਵਿੰਦਰ ਸਿੰਘ, ਪ੍ਰਤੀਕ, ਮੋਹਿਤ ਅਤੇ ਸਕੂਲ ਦੇ ਅਧਿਆਪਕ

LEAVE A REPLY

Please enter your comment!
Please enter your name here