ਕਿਸਾਨ ਅੰਦੋਲਨ ਤੇ ਗੁਰਦੁਆਰਾ ਸਿਖ ਐਸਸੇਸ਼ਨ ਬਾਲਟੀਮੋਰ ਸਬੰਧੀ ਅਹਿਮ ਮੀਟਿੰਗ ।

0
68

ਖਾਲਸਾ ਸਕੂਲ ਬੰਦ ਕਰਨ ਤੇ ਅਮ੍ਰਿਧਾਰੀ ਪ੍ਰੀਵਾਰ ਨੂੰ ਗੁਰੂ ਘਰ ਆਉਣ ਦਾ ਮੁੱਦਾ ਖੂਬ ਗਰਮਾਇਆ।
ਮੈਰੀਲੈਡ-( ਵਿਸ਼ੇਸ਼ ਪ੍ਰਤੀਨਿਧ) ਪੰਜਾਬ ਕਿਸਾਨਾਂ ਵੱਲੋਂ ਅੰਰਭਿਆ ਸੰਘਰਸ਼ ਪ੍ਰਵਾਸੀ ਕਿਸਾਨ ਹਮਾਇਤੀਆਂ ਲਈ ਅਹਿਮ ਬਣ ਗਿਆ ਹੈ। ਜਿਸ ਸਬੰਧੀ ਇਕ ਅਹਿਮ ਮੀਟਿੰਗ ਆਨਿਸਟ ਰੈਸਟੋਰੈਟ ਵਿਚ ਕੀਤੀ ਗਈ ਹੈ। ਸਮੂੰਹ ਹਾਜ਼ਰੀਨ ਨੇ ਕਿਸਾਨਾ ਦੀ ਹਮਾਇਤ ਸਬੰਧੀ ਸੰਗਤਾਂ ਨੂੰ ਅਪੀਲ ਕੀਤੀ ਹੈ। ਉਹ ਚੌਪਈ ਸਾਹਿਬ ਦੇ ਪਾਠ ਕਰਨ।ਕਿਸਾਨਾਂ ਦੀ ਚੜਦੀ ਕਲਾ ਤੇ ਸੰਘਰਸ਼ ਦੀ ਕਾਮਯਾਬੀ ਲਈ ਨਿੱਤ ਅਰਦਾਸ ਕਰਨ।
ਗੁਰਦੁਆਰਾ ਸਿੱਖ ਐਸੋਸੇਸ਼ਨ ਦੇ ਕੁਝ ਪ੍ਰਬੰਧਕਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਿਸ ਦੇ ਇਵਜ਼ਾਨੇ ਖਾਲਸਾ ਪੰਜਾਬੀ ਸਕੂਲ ਨੂੰ ਬੰਦ ਕਰ ਦਿੱਤਾ ਹੈ। ਪੰਜਾਬੀ ਪੜਾਉਣ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਬੱਚਿਆਂ ਦੇ ਮਾਪੇ ਦੁਖੀ ਹਨ।ਭਵਿੱਖ ਵਿੱਚ ਮਾਪੇ ਕਿਸੇ ਸੰਘਰਸ਼ ਦਾ ਰਾਹ ਅਖਤਿਆਰ ਕਰ ਸਕਦੇ ਹਨ। ਜਿਸ ਸਬੰਧੀ ਮਾਪਿਆ ਦੀ ਸੰਸਥਾ ਦਾ ਗਠਿਨ ਕੀਤਾ ਗਿਆ ਹੈ।
ਬੱਚਿਆਂ ਨੂੰ ਕੀਰਤਨ ਕਰਨਾ ਤੋ ਰੋਕਣਾ ਤੇ ਅਮ੍ਰਿਤਧਾਰੀ ਪ੍ਰੀਵਾਰ ਨੂੰ ਗੁਰੂ ਘਰ ਤੋਂ ਰੋਕਣਾ ਮਰਿਆਦਾ ਦੀ ਉਲ਼ੰਘਣਾ ਹੈ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸੰਗਤਾਂ ਦੇ ਧਿਆਨ ਵਿਚ ਸਾਰੇ ਮਸਲੇ ਲਿਖਤੀ ਲਿਆਂਦੇ ਜਾਣ ,ਤਾਂ ਜੋ ਮੋਜੂਦਾ ਪ੍ਰਬੰਧਕਾਂ ਨੂੰ ਪੁੱਛਿਆ ਜਾਵੇ। ਉਹ ਅਜਿਹੇ ਘਿਨਾਉਣੇ ਫੈਸਲੇ ਲੈ ਕੇ ਸੰਗਤ ਨੂੰ ਦੋਫਾੜ ਕਿਉਂ ਕਰ ਰਹੇ ਹਨ। ਗੁਰੂ ਘਰ ਦੀ ਸੰਗਤ ਨਾਲ ਧ੍ਰੋਹ ਕਿਉਂ ਕਮਾ ਰਹੇ ਹਨ।
ਪੰਜਾਬੀ ਪੜਾਉਣ ਤੋ ਰੋਕਣਾ ,ਕੀਰਤਨ ਕਰਨ ਤੋ ਰੋਕਣਾ,ਅਮ੍ਰਿਤਧਾਰੀ ਪ੍ਰੀਵਾਰ ਨੂੰ ਨਤਮਸਤਕ ਹੋਣ ਤੋ ਰੋਕਣ, ਤੋ ਇਲਾਵਾ ਭਵਿੱਖ ਵਿੱਚ ਹੋਰ ਮਸਲਿਆਂ ਨਾਲ ਧੱਕਾ ਕਰਨ ਦਾ ਸਮਾਚਾਰ ਮਿਲਿਆ ਹੈ। ਜਿਸ ਨੂੰ ਆਉਂਦੇ ਸਮੇਂ ਵਿੱਚ ਸੰਗਤਾਂ ਨੂੰ ਸੂਚਨਾ ਦਿੱਤੀ ਜਾਵੇਗੀ। ਹਾਲ ਦੀ ਘੜੀ ਬਗੈਰ ਕੋਰਮ ਤੋ ਘਰੋ ਘਰੀ ਦਸਤਖ਼ਤ ਕਰਵਾ ਕੇ ਧੱਕਾ ਕੀਤਾ ਜਾ ਰਿਹਾ ਹੈ।ਜਦ ਕਿ ਬਹੁਤਾਤ ਵਿਚ ਟਰਸਟੀ ਮੋਜੂਦਾ ਪ੍ਰਬੰਧਕਾਂ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਦੇ ਅਸਾਰ ਬਣਾ ਰਹੇ ਹਨ।
ਹਾਲ ਦੀ ਘੜੀ ਚੋਣਾਂ ਦਾ ਬਿਗਲ ਵੱਜ ਗਿਆ ਹੈ।ਨੁੱਕਰ  ਮੀਟਿਗਾ ਦਾ ਸਿਕਸਲਾ ਸ਼ੁਰੂ ਹੋ ਗਿਆ ਹੈ। ਚੋਣਾਂ ਦਾ ਅਖਾੜਾ ਭੱਖ ਗਿਆ ਹੈ। ਇਸ ਗੁਰੂ ਦਾ ਅਧਾਰ ਪੈਂਤੀ ਸਾਲ ਤੋਂ ਸਰਬਸੰਮਤੀ ਵਾਲਾ ,ਕੁਝ ਗੁਰੂ ਦੋਖੀਆਂ ਨੇ ਤੋੜ ਦਿੱਤਾ ਹੈ।ਸੰਗਤਾਂ ਨੂੰ ਅਪੀਲ ਹੈ ਕਿ ਉਹ ਵਧੀਆ ਅਕਸ ਤੇ ਚੰਗੇ ਕਿਰਦਾਰ ਵਾਲੀਆਂ ਸ਼ਖਸੀਅਤਾ ਦੀ ਚੋਣ ਕੀਤੀ ਜਾਵੇ।

LEAVE A REPLY

Please enter your comment!
Please enter your name here