ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ ਸੱਭਿਆਚਾਰਕ ਪ੍ਰੋਗਰਾਮ ਅਤੇ ਕਬੱਡੀ ਦੇ ਹੋਏ ਮੈਚ “ਮੇਲੇ ‘ਤੇ ਚਮਕਿਆ ਖਾਲਸਾਈ ਰੰਗ”

0
207

ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ):
ਫਰਿਜਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਗੁਰਦਵਾਰਾ ਪੈਸੇਫਿੱਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਉੱਘੇ ਕਿਰਸਾਨ ਸੌਗੀ ਕਿੰਗ, ਸ. ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 30ਵਾਂ ਸਲਾਨਾ ਵਿਸਾਖੀ ਮੇਲਾ ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ। ਮੇਲੇ ਵਿੱਚ ਲਾਲ, ਨੀਲੀਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਖਾਲਸਾਈ ਜਾਹੋ ਜਲਾਲ ਵਿੱਚ ਰੰਗੇ ਕਿੱਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਇਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਬਹੁਤ ਸਾਰੇ ਕੀਰਤਨੀਏ ਜਥੇ ਸੰਗਤਾਂ ਨੂੰ ਅਨੰਦਮਈ ਕੀਰਤਨ ਸਰਵਨ ਕਰਵਾ ਰਹੇ ਸਨ। ਇਸ ਮੌਕੇ ਕਥਾਵਾਚਕਾਂ ਨੇ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਿਆ। ਸੁਆਦਿਸ਼ਟ ਛੱਤੀ ਪ੍ਰਕਾਰ ਦੇ ਭੋਜਨ ਦਾ ਸੰਗਤਾਂ ਲੰਗਰਾਂ ਵਿੱਚ ਅਨੰਦ ਮਾਣ ਰਹੀਆਂ ਸਨ।
ਗੁਰਦਵਾਰਾ ਸਹਿਬ ਦੀਆਂ ਗਰਾਉਂਡਾ ਵਿੱਚ ਝੂਲੇ ਆਦਿ ਬੱਚਿਆਂ ਲਈ ਖਾਸ ਅਕਰਸ਼ਕ ਰਹੇ। ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆ। ਬਾਸਕਟਵਾਲ ਦੇ ਮੈਚ ਹੋਏ। ਰੱਸਾਕਸ਼ੀ ਦੇ ਜੌਹਰ ਵੇਖਣ ਨੂੰ ਮਿਲੇ। ਇਸ ਮੌਕੇ ਸੱਭਿਆਚਾਰ ਸਟੇਜ ਦਾ ਅਗਾਜ਼ ਰਾਜ ਬਰਾੜ ਨੇ ਵਿਸਾਖੀ ਨੂੰ ਸਮਰਪਿਤ ਗੀਤ ਨਾਲ ਕੀਤਾ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਖ਼ਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਭਾਸ਼ਨ ਕੀਤੇ। ਜੀ. ਐਚ. ਜੀ, ਭੰਗੜਾ ਕੂਈਨਜ਼, ਸ਼ਾਨੇ ਭੰਗੜਾ, ਸੈਂਟਰਲਵੈਲੀ ਭੰਗੜਾ, ਸਿਰ ਦਾ ਤਾਜ਼ ਨੇ ਧੀਆਂ, ਸਹੇਲੀਆਂ ਆਦਿ ਦੀਆਂ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਖੂਬ ਰੰਗ ਬੰਨਿਆ। ਇਸ ਮੌਕੇ ਨਿਹਚਲ ਅਟਵਾਲ ਦੀ ਸੋਲੋ ਪ੍ਰਫੌਰਮੈਂਸ ਬੇਹੱਦ ਪਸੰਦ ਕੀਤਾ ਗਿਆ।
ਇਸ ਸਮਾਗਮ ਦੌਰਾਨ ਸ. ਚਰਨਜੀਤ ਸਿੰਘ ਬਾਠ ਨੇ ਸ਼ੈਰਿਫ ਡੀਪਾਰਟਮੈਂਟ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਦੇ ਗੱਤਕਾ ਟੀਮ ਦੇ ਮੈਂਬਰਾਂ ਨੇ ਦਿਲਕਸ਼ ਗੌਤਕੇ ਦੇ ਜੌਹਰ ਵਿਖਾਕੇ ਮਹੌਲ ਨੂੰ ਖਾਲਸਾਈ ਰੰਗ ਵਿੱਚ ਰੰਗਿਆ। ਸਟੇਜ ਸੰਚਾਲਨ ਸ. ਬਲਵੀਰ ਸਿੰਘ ਢਿੱਲੋ ਅਤੇ ਡਾ. ਮਨਰੀਤ ਕੌਰ ਨੇ ਬਾਖੂਬੀ ਕੀਤਾ। ਮੇਲੇ ਵਿੱਚ ਲੱਗੇ ਹੋਏ ਸਟਾਲਾਂ ਤੋਂ ਲੋਕ ਵੱਖੋ ਵੱਖ ਜਾਣਕਾਰੀ ਲੈ ਰਹੇ ਸਨ। ਫਾਰਮਰ ਅਜੀਤ ਸਿੰਘ ਗਿੱਲ ਅਤੇ ਸਹਿਯੋਗੀਆਂ ਵੱਲੋਂ ਮੁੱਫਤ ਦਸਤਾਰਾਂ ਸਜਾਈਆਂ ਜਾ ਰਹੀਆ ਸਨ। ਇਸ ਮੌਕੇ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਨੀਟਾ ਮਾਛੀਕੇ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਲੋਕਲ ਕਬੱਡੀ ਦੇ ਮੈਚ ਹੋਏ, ਜਿਹੜੇ ਦਰਸ਼ਕਾਂ ਨੇ ਬੜੇ ਉਤਸ਼ਾਹ ਨਾਲ ਵੇਖੇ।
ਪੰਜਾਬੀ ਭਾਈਚਾਰੇ ਦਾ ਮਾਣ ਕਬੱਡੀ ਕੁਮੈਂਟੇਟਰ ਰਾਜਵਿੰਦਰ ਰੰਡਿਆਲਾ ਨੇ ਲੰਮੇ ਸਮੇਂ ਬਾਅਦ ਕਬੱਡੀ ਗਰਾਉਂਡ ਵਿੱਚ ਹਾਜ਼ਰੀ ਭਰੀ, ਉਹਨਾਂ ਆਪਣੇ ਨਵੇਂ ਸ਼ੇਅਰਾਂ ਨਾਲ ਖੂਬ ਰੰਗ ਬੰਨਿਆ। ਕਬੱਡੀ ਮੈਚਾਂ ਦੀ ਕਮੈਂਟਰੀ ਸੁਚੱਜੇ ਢੰਗ ਨਾਲ ਕੁਮੈਂਟੇਟਰ ਸਵਰਨ ਸਿੰਘ ਨੇ ਕੀਤੀ। ਅਖੀਰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਖਾਲਸਾਈ ਜਾਹੋ ਜਲਾਲ ਵਿੱਚ ਗੜੁੱਚ ਇਹ ਵਿਸਾਖੀ ਮੇਲਾ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਨੇ ਸਮੂਹ ਸਿੱਖ ਜਗਤ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਮੂੰਹ ਸੰਗਤ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਮੇਲੇ ਦੇ ਚੰਗੇ ਪ੍ਰਬੰਧਾਂ ਲਈ ਹਰ ਕੋਈ ਪ੍ਰਬੰਧਕ ਵੀਰਾਂ ਦੀ ਪ੍ਰਸੰਸਾ ਕਰਦਾ ਨਜ਼ਰ ਆਇਆ। ਜਿੰਨਾਂ ਸੱਜਣਾਂ ਦੇ ਸਹਿਯੋਗ ਨਾਲ ਮੇਲਾ ਕਾਮਯਾਬ ਹੋਇਆ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ- ਚਰਨਜੀਤ ਸਿੰਘ ਬਾਠ, ਸਰਵਨ ਸਿੰਘ ਪੁਰੇਵਾਲ, ਸ਼ਰਨਜੀਤ ਸਿੰਘ ਪੁਰੇਵਾਲ, ਸੋਹਿੰਦਰ ਸਿੰਘ ਅਟਵਾਲ, ਕੁਲਵੰਤ ਸਿੰਘ ਗਿੱਲ, ਬਹਾਦਰ ਸਿੰਘ ਮਾਹਲ, ਜੋਗਿੰਦਰ ਸਿੰਘ ਧਾਲੀਵਾਲ, ਜਗਜੀਤ ਸਿੰਘ ਸੰਘੇੜਾ, ਗੁਰਦੇਵ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਗਿੱਲ, ਜੋਹਣਾ ਸੰਧੂ, ਮੋਨਾ ਸੰਧੂ, ਬਲਜੀਤ ਸਿੰਘ ਅਟਵਾਲ, ਬਲਵੀਰ ਕੌਰ ਅਟਵਾਲ, ਹੈਰੀ ਬਰਾੜ, ਟੀਨਾ ਬਰਾੜ, ਜਸਵੀਰ ਸਿੰਘ ਗੋਸਲ, ਦੀਪਇੰਦਰ ਕੌਰ ਗੋਸਲ, ਬਲਜਿੰਦਰ ਸਿੰਘ ਗਰੇਵਾਲ, ਪਵਣ ਕੌਰ ਗਰੇਵਾਲ, ਜੁਗਿੰਦਰ ਸਿੰਘ ਥਿੰਦ (ਬਿੱਲੂ), ਨਵਕਿਰਨ ਕੌਰ ਥਿੰਦ, ਮੰਗਲ ਸਿੰਘ ਜੌਹਲ, ਕੁਲਵੰਤ ਸਿੰਘ ਧਾਮੀ, ਜਰਨੈਲ ਸਿੰਘ ਉੱਪਲ (ਜੈਰੀ), ਰਾਣਾ ਬਲੱਗਣ, ਕੰਵਰ ਸਿੰਘ ਬਾਠ, ਕਰਨੈਲ ਸਿੰਘ ਸੰਧਰ, ਹਰਪਾਲ ਸਿੰਘ ਮੁੰਡੀ, ਕਰਨਵੀਰ ਸਿੰਘ, ਜਸਵੰਤ ਸਿੰਘ ਸਿੱਧੂ, ਡਾ. ਨਵਜੋਤ ਸਿੰਘ ਸਹੋਤਾ, ਜੋਤੀ ਸਹੋਤਾ, ਅਤੇ ਬਲਬੀਰ ਸਿੰਘ ਢਿੱਲੋ ਆਦਿ।
ਇੱਥੇ ਇਹ ਵੀ ਗੱਲ ਜਿਕਰਯੋਗ ਹੈ ਕਿ ਇਹ ਬੱਚਿਆਂ ਦਾ ਵਿਸਾਖੀ ਮੇਲਾ ਹਰ ਸਾਲ ਅਪ੍ਰੈਲ ਮਹੀਨੇ ਦੇ ਤੀਜੇ ਐਤਵਾਰ, ਸੈਲਮਾਂ ਸ਼ਹਿਰ ਦੇ ਨਗਰ ਕੀਰਤਨ ਤੋਂ ਮਗਰੋਂ ਇੱਕ ਹਫ਼ਤੇ ਬਾਅਦ ਜੋ ਐਤਵਾਰ ਆਉਂਦਾ ਹੈ, ਉਸ ਦਿਨ ਮਨਾਇਆ ਜਾਂਦਾ ਹੈ।

LEAVE A REPLY

Please enter your comment!
Please enter your name here