ਗੁਰਦੁਆਰਾ ਗੁਰੂ ਨਾਨਕ ਦੁਆਰ ਤ ਐਰੀਜੋਨਾ ਸਿੱਖ ਗੁਰੁਦੁਆਰਾ ਫੀਨਕਸ ਵਿਖੇ ਡਾਕਟਰ ਸੁਰਿੰਦਰ ਸਿੰਘ ਗਿੱਲ ਨਤਮਸਤਕ ਹੋਏ।

0
121

ਫੀਨਕਸ-( ਸਰਬਜੀਤ ਗਿੱਲ ) ਇੰਟਰਫੇਥ ਕਾਨਫ੍ਰੰਸ ਲਾਸ ਵੇਗਸ ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਕਮ ਅੰਬੈਸਡਰ ਫਾਰ ਪੀਸ ਸਿੱਖ ਅਫੇਅਰ ਵੱਲੋਂ ਫੀਨਕਸ ਦੇ ਗੁਰੂ ਘਰਾਂ ਵਿੱਚ ਨਤਮਸਤਕ ਹੋਏ। ਜਿੱਥੇ ਉਹਨਾਂ ਭਾਈ ਸਾਹਿਬ ਹਰਭਜਨ ਸਿੰਘ ਯੋਗੀ ਦੇ ਮਿਸ਼ਨ ਨੂੰ ਫੀਨਕਸ ਵਿਖੇ ਅੱਗੇ ਤੋਰ ਰਹੀ ਮਾਤਾ ਗੁਰਕੀਰਤ ਕੋਰ ਖਾਲਸਾ ਨਾਲ ਵਿਚਾਰ ਭੇਂਟ ਕੀਤੀ।
ਮਾਤਾ ਗੁਰਕੀਰਤ ਕੋਰ ਖਾਲਸਾ ਜੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਯੋਗੀ ਦੇ ਕਾਰਜਾਂ ਵਿੱਚ ਖੜੋਤ ਆ ਗਈ ਸੀ। ਪਰ ਮੁੜ ਉਹਨਾਂ ਦੇ ਮਿਸ਼ਨ ਨੂੰ ਸੁਰਜੀਤ ਕਰਨ ਲਈ ਵਿਉਤਬੰਦੀ ਕੀਤੀ ਜਾ ਰਹੀ ਹੈ।ਮਾਤਾ ਜੀ ਨੇ ਦੱਸਿਆ ਕਿ ਯੂਥ ਨੂੰ ਜੋੜਨ ਲਈ ਯੋਗਾ,ਧਰਮਾ ਤੇ ਪੰਜਾਬੀ ਦੀਆਂ ਕਲਾਸਾਂ ਤੋਂ ਇਲਾਵਾ ਮਾਰਸ਼ਲ ਆਰਟ ਨੂੰ ਤਰਜੀਹ ਦਿੱਤੀ ਜਾਵੇਗੀ।ਬੀਬੀ ਗੁਰਕੀਰਤ ਕੋਰ ਦਾ ਪੂਰਾ ਪ੍ਰੀਵਾਰ ਸਿੱਖੀ ਨੂੰ ਸਮਰਪਿਤ ਪਿਛਲੇ ਵੀਹ ਸਾਲਾਂ ਤੋਂ ਫੀਨਕਸ ਵਿਖੇ ਸੇਵਾ ਨਿਭਾ ਰਹੇ ਹਨ।
ਮਾਤਾ ਗੁਰਕੀਰਤ ਕੋਰ ਖਾਲਸਾ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਪੰਜਾਬੀ ਸਕੂਲ ਚਲਾਉਣ ਸਬੰਧੀ ਨਿੰਮਤ੍ਰਤ ਕੀਤਾ। ਫੀਨਕਸ ਦੀ ਨੋਜਵਾਨ ਪੀੜੀ ਨੂੰ ਪੰਜਾਬੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾ ਸਕੇ। ਬੀਬੀ ਖਾਲਸਾ ਨੇ ਗੁਰੂ ਘਰ ਦੀ ਵੈਬ ਸਾਈਟ ਨਾਲ ਵੀ ਡਾਕਟਰ ਗਿੱਲ ਨੂੰ ਜੋੜਿਆ ਤੇ ਮੁੜ ਗੁਰੂ ਘਰ ਆਉਣ ਲਈ ਕਿਹਾ ਡਾਕਟਰ ਸੁਰਿੰਦਰ ਗਿੱਲ ਨੇ ਕਿਹਾ ਕਿ ਉਹਨਾਂ ਰਹਿੰਦੀ ਜ਼ਿੰਦਗੀ ਮਾਨਵਤਾ ਨੂੰ ਸਮਰਪਿਤ ਕਰਕੇ ਵਿਚਰਨ ਨੂੰ ਤਰਜੀਹ ਦਿੰਦੇ ਕਿਹਾ ਕਿ ਉਹ ਪੰਜਾਬੀ ਸਕੂਲ ਨੂੰ ਸ਼ੁਰੂ ਕਰਨ ਵਿਚ ਸੇਵਾਵਾਂ ਦੇਣਗੇ।ਲੰਗਰ ਦੇ ਦੋਰੇ ਸਮੇਂ ਕੀਰਤਨੀਏ ਤੇ ਸੇਵਾਦਾਰਾਂ ਨਾਲ ਵੀ ਵਿਚਾਰਾਂ ਦੀ ਸਾਂਝ ਪਾਈ। ਜਿਸ ਵਿੱਚ ਮਨਿੰਦਰ ਸਿੰਘ ,ਗੁਰਜੀਤ ਸਿੰਘ,ਦਲਬੀਰ ਸਿੰਘ ਜਗਰੀਤ ਕੋਰ ਤੇ ਕਮਲਜੀਤ ਕੋਰ ਸ਼ਾਮਲ ਸਨ ਜੋ ਲੰਗਰ ਵਿੱਚ ਸੇਵਾ ਕਰ ਸਨ।
ਗੋਰਿਆਂ ਦੇ ਗੁਰੂ ਘਰ ਨਤਮਸਤਕ ਹੋਣ ਤੋ ਬਾਅਦ ਡਾਕਟਰ ਗਿੱਲ ਐਰੀਜੋਨਾ ਸਿੱਖ ਗੁਰੂ ਘਰ ਨਤਮਸਤਕ ਹੋਏ ਜੋ ਦੋ ਬਲਾਕ ਤੋ ਬਾਅਦ ਸੀ।ਹੈਰਾਨੀ ਦੀ ਗੱਲ ਕੇ ਗੇਟ ਘੰਟੀ ਵਜਾਉਣ ਉਪਰੰਤ ਖੋਲਿਆ ਗਿਆ। ਜੋ ਹੈਰਾਨੀਜਨਕ ਸੀ। ਗ੍ਰੰਥੀ ਹਿਮਾਚਲ ਤੋਂ ਸਨ ਜਿੰਨਾ ਨੇ ਦੱਸਿਅ ਕਿ ਗੁਰੂ ਘਰ ਸੰਗਤ ਐਤਵਾਰ ਹੀ ਆਉਂਦੀ ਹੈ। ਪਰ ਲੰਗਰ ਤੇ ਚਾਹ ਦੀ ਸੇਵਾ ਲਗਾਤਾਰ ਚੱਲਦੀ ਹੈ।
ਸਮੁੱਚੀ ਗੱਲ-ਬਾਤਾਂ ਤੋਂ ਪਤਾ ਚੱਲਿਆ ਕਿ ਗ੍ਰੰਥੀਆਂ ਦੀ ਤਨਖਾਹ ਘੱਟ ਹੋਣ ਕਰਕੇ ਬਹੁਤਾਤ ਗ੍ਰੰਥੀ ਟਰੱਕਾਂ ਤੇ ਬਿਜ਼ਨਸਾ ਤੇ ਬਿਕਰੀਆਂ ਕਰਨ ਲੱਗ ਜਾਂਦੇ ਹਨ।ਸੋ ਗੁਰੂ ਘਰਾਂ ਦੀਆਂ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਵਧੀਆ ਗ੍ਰੰਥੀ ਚੰਗੀ ਤਨਖਾਹ ਤੇ ਰੱਖੇ ਜਾਣ ਤੇ ਗੁਰੂ ਘਰਾਂ ਤੋਂ ਵਧੀਆ ਬਾਣੀ ਦਾ ਪ੍ਰਚਾਰ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਪ੍ਰਵਾਸ ਵਿੱਚ ਗੁਰੂ ਘਰ ਬੰਦ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਇਸ ਗੱਲ ਦਾ ਜ਼ਿਕਰ ਵੇਖਣ ਨੂੰ ਆਮ ਮਿਲਿਆ ਹੈ।ਗੁਰੂ ਘਰਾਂ ਨੂੰ ਧਾਰਮਿਕ ਅਕੀਦੇ ਨਾਲ ਚਲਾਉਣ ਲਈ ਪ੍ਰਬੰਧਕਾਂ ਨੂੰ ਠੋਸ ਕਦਮ ਚੁੱਕਣੇ ਪੈਣਗੇ।

LEAVE A REPLY

Please enter your comment!
Please enter your name here